ਨਵੀਂ ਦਿੱਲੀ- ਝਾਰਖੰਡ ਦੇ ਦੇਵਘਰ ਦੀ ਰਹਿਣ ਵਾਲੀ 95 ਸਾਲ ਦੀ ਗੀਤਾ ਦੇਵੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਨਵੀਂ ਪ੍ਰਸ਼ੰਸਕ ਬਣੀ ਹੈ। ਗੀਤਾ ਦੇਵੀ ਨੇ ਦੇਸ਼ ਦੇ ਕਈ ਪ੍ਰਧਾਨ ਮੰਤਰੀ ਵੇਖੇ ਪਰ ਉਨ੍ਹਾਂ ਲਈ ਪ੍ਰਧਾਨ ਮੰਤਰੀ ਮੋਦੀ ਵਰਗਾ ਕੋਈ ਨਹੀਂ ਹੈ। ਉਹ ਹਰ ਦਿਨ ਪ੍ਰਧਾਨ ਮੰਤਰੀ ਮੋਦੀ ਨੂੰ ਖ਼ਬਰਾਂ ਵਿਚ ਵੇਖਦੀ ਹੈ ਅਤੇ ਉਨ੍ਹਾਂ ਦੀ ਤਸਵੀਰ ਨਾਲ ਗੱਲਾਂ ਕਰਦੀ ਹੈ। ਜਦੋਂ ਗੀਤਾ ਦੇਵੀ ਨੂੰ ਉਨ੍ਹਾਂ ਦੀਆਂ ਚਿੱਠੀਆਂ ਦਾ ਪ੍ਰਧਾਨ ਮੰਤਰੀ ਨੇ ਜਵਾਬ ਦਿੱਤਾ, ਤਾਂ ਉਨ੍ਹਾਂ ਦੀ ਖੁਸ਼ੀ ਦਾ ਟਿਕਾਣਾ ਨਹੀਂ ਰਿਹਾ।
ਟਵਿੱਟਰ ਹੈਂਡਲ 'ਤੇ ਪੋਸਟ ਹੋਇਆ ਵੀਡੀਓ
ਸ਼ਨੀਵਾਰ ਨੂੰ 'ਐਕਸ' ਹੈਂਡਲ 'ਮੋਦੀ ਆਰਕਾਈਵ' ਨੇ ਗੀਤਾ ਦੇਵੀ ਦਾ ਇਕ ਵੀਡੀਓ ਪੋਸਟ ਕੀਤਾ। ਵੀਡੀਓ ਦੇ ਕੈਪਸ਼ਨ ਵਿਚ ਲਿਖਿਆ, 95 ਸਾਲ ਦੀ ਗੀਤਾ ਦੇਵੀ ਨੇ ਬ੍ਰਿਟਿਸ਼ ਬਸਤੀਵਾਦ ਸ਼ਕਤੀਆਂ ਦੇ ਸ਼ਾਸਨ, ਮਹਾਰਾਜਿਆਂ ਦਾ ਯੁੱਗ ਅਤੇ ਆਜ਼ਾਦ ਭਾਰਤ ਵਿਚ ਕਈ ਪ੍ਰਧਾਨ ਮੰਤਰੀਆਂ ਦੀ ਅਗਵਾਈ ਵੇਖੀ ਹੈ ਪਰ ਉਨ੍ਹਾਂ ਦੀ ਨਜ਼ਰ ਵਿਚ ਕੋਈ ਵੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਬਰਾਬਰੀ ਨਹੀਂ ਕਰ ਸਕਦਾ। ਗੀਤਾ ਦੇਵੀ ਹਰ ਦਿਨ ਆਪਣੇ 'ਭਾਈ ਸਾ' ਨਰਿੰਦਰ ਮੋਦੀ ਨੂੰ ਖ਼ਬਰਾਂ ਵਿਚ ਵੇਖਣਾ ਨਹੀਂ ਭੁੱਲਦੀ ਹੈ।
ਗੀਤਾ ਦੇਵੀ ਉਨ੍ਹਾਂ ਦੀ ਤਸਵੀਰ ਨਾਲ ਗੱਲਾਂ ਕਰਦੀ ਹੈ। ਉਨ੍ਹਾਂ ਦੀ ਦਿਲ ਨੂੰ ਛੂਹ ਲੈਣ ਵਾਲੀ ਕਹਾਣੀ ਦੇਖੋ ਅਤੇ ਜਾਣੋ ਕਿ ਜਦੋਂ ਇਕ ਦਿਨ ਪ੍ਰਧਾਨ ਮੰਤਰੀ ਮੋਦੀ ਨੇ ਖੁਦ ਉਨ੍ਹਾਂ ਦੇ ਪੋਤੇ ਵਲੋਂ ਲਿਖੀਆਂ ਚਿੱਠੀਆਂ ਦਾ ਜਵਾਬ ਦਿੱਤਾ ਤਾਂ ਉਨ੍ਹਾਂ ਦੀ ਕੀ ਪ੍ਰਤੀਕਿਰਿਆ ਸੀ। ਐਕਸ ਹੈਂਡਲ 'ਮੋਦੀ ਆਰਕਾਈਵ' ਵਲੋਂ ਸ਼ੇਅਰ ਕੀਤੇ ਗਏ ਵੀਡੀਓ 'ਚ ਗੀਤਾ ਦੇਵੀ ਕਹਿ ਰਹੀ ਹੈ ਕਿ ਮੈਂ 95 ਸਾਲ ਦੀ ਹਾਂ। ਉਸ ਦੇ ਪੋਤੇ ਰਮਨ ਨੇ ਕਿਹਾ ਕਿ ਤੁਸੀਂ ਬਹੁਤ ਸੁੰਦਰ ਲੱਗ ਰਹੇ ਹੋ, ਤਾਂ ਗੀਤਾ ਦੇਵੀ ਨੇ ਕਿਹਾ ਕਿ ਮੈਂ ਮੋਦੀ ਜੀ ਦੀ ਭੈਣ ਹਾਂ। ਪੋਤੇ ਨੇ ਕਿਹਾ ਕਿ ਉਸ ਦੀ ਦਾਦੀ ਇਹ ਜਾਣਨਾ ਪਸੰਦ ਕਰਦੀ ਹੈ ਕਿ ਸ਼ਹਿਰ ਵਿਚ ਕੀ ਵਿਕਾਸ ਹੋ ਰਿਹਾ ਹੈ ਅਤੇ ਕਿਹੜੀਆਂ ਨਵੀਆਂ ਚੀਜ਼ਾਂ ਆਈਆਂ ਹਨ। ਗੀਤਾ ਦੇਵੀ ਨੇ ਕਿਹਾ ਕਿ ਏਅਰਪੋਰਟ ਬਣਾਇਆ ਹੈ, ਹਸਪਤਾਲ ਬਣਾਇਆ। ਗੀਤਾ ਦੇਵੀ ਦਾ ਕਹਿਣਾ ਹੈ ਕਿ ਮੋਦੀ ਜੀ ਵਰਗਾ ਕੋਈ ਨਹੀਂ ਹੈ।
ਅਨੁਰਾਗ ਠਾਕੁਰ ਦਾ ਸੱਤਾਧਾਰੀ ਪਾਰਟੀ 'ਤੇ ਤਿੱਖਾ ਹਮਲਾ, ਕਿਹਾ-ਮਹਿਲਾ ਵਿਰੋਧੀ ਹੈ AAP
NEXT STORY