ਬਿਹਾਰ— ਕਾਂਗਰਸ ਕਮੇਟੀ ਦੇ ਸੰਗਠਨ ਜਨਰਲ ਸਕੱਤਰ ਅਸ਼ੋਕ ਗਹਿਲੋਤ ਦੋ ਦਿਨਾਂ ਦੇ ਦੌਰੇ 'ਤੇ ਬਿਹਾਰ ਪਹੁੰਚੇ ਹਨ। ਇਸ ਦੌਰਾਨ ਗਹਿਲੋਤ ਨੇ ਆਰ. ਜੇ. ਡੀ. ਮੁਖੀ ਲਾਲੂ ਪ੍ਰਸਾਦ ਯਾਦਵ ਨਾਲ ਉਨ੍ਹਾਂ ਦੇ ਘਰ ਜਾ ਕੇ ਮੁਲਾਕਾਤ ਕੀਤੀ। 2019 ਦੀਆਂ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਉਨ੍ਹਾਂ ਦਾ ਇਹ ਦੌਰਾ ਮਹੱਤਵਪੂਰਨ ਮੰਨਿਆ ਜਾ ਰਿਹਾ ਹੈ। ਇਸ ਸਿਲਸਿਲੇ 'ਚ ਭਾਜਪਾ ਪ੍ਰਧਾਨ ਅਮਿਤ ਸ਼ਾਹ ਪਟਨਾ ਪਹੁੰਚੇ ਹਨ। ਉਨ੍ਹਾਂ ਨੇ ਸੀ. ਐੱਮ. ਨਿਤੀਸ਼ ਕੁਮਾਰ ਨਾਲ ਮੁਲਾਕਾਤ ਕੀਤੀ ਹੈ। ਮੰਨਿਆ ਜਾ ਰਿਹਾ ਹੈ ਕਿ ਸ਼ਾਹ ਆਪਣੇ ਇਸ ਦੌਰੇ ਨਾਲ ਸਹਿਯੋਗੀ ਦਲਾਂ ਵਿਚਕਾਰ ਹੱਲ ਕੱਢਣ ਦੀ ਕੋਸ਼ਿਸ਼ ਕਰਨਗੇ।
ਜਾਣਕਾਰੀ ਮੁਤਾਬਕ ਐੱਨ. ਡੀ. ਏ. ਨਾਲ ਮਹਾਗਠਜੋੜ 'ਚ ਵੀ ਹੁਣ ਸੀਟ ਨੂੰ ਲੈ ਕੇ ਵਿਵਾਦ ਹੋ ਸਕਦਾ ਹੈ। ਇਸ ਦੇ ਚਲਦੇ ਗਹਿਲੋਤ ਸੁਚੇਤ ਹੋ ਗਏ ਹਨ। ਉਹ ਆਪਣੇ ਦੋ ਦਿਨ ਦੇ ਦੌਰੇ ਰਾਹੀਂ ਬਿਹਾਰ 'ਚ ਕਾਂਗਰਸ ਸੰਗਠਨ ਦੀ ਜ਼ਮੀਨੀ ਹਕੀਕਤ ਨੂੰ ਸਮਝਣ ਲਈ ਵਿਚਾਰ ਕਰ ਰਹੇ ਹਨ। ਕਾਂਗਰਸ ਨੇ ਸੂਬਿਆਂ ਦੀਆਂ 40 ਲੋਕ ਸਭਾ ਸੀਟਾਂ 'ਤੇ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਹਨ। 2009 'ਚ ਕਾਂਗਰਸ ਨੇ ਆਰ. ਜੇ. ਡੀ. ਤੋਂ ਵੱਖ ਹੋ ਕੇ ਇਕੱਲਿਆਂ ਚੋਣਾਂ ਲੜੀਆਂ ਸਨ। ਅਜਿਹੇ 'ਚ 2019 ਦੀਆਂ ਤਿਆਰੀਆਂ ਪਹਿਲਾਂ ਤੋਂ ਹੀ ਸ਼ੁਰੂ ਕਰ ਦਿੱਤੀਆਂ ਗਈਆਂ ਹਨ। ਦੱਸ ਦੇਈਏ ਕਿ ਲਾਲੂ ਯਾਦਵ ਹੁਣ ਪਟਨਾ 'ਚ ਹਨ। ਲਾਲੂ ਪ੍ਰਸਾਦ ਯਾਦਵ ਐਤਵਾਰ ਨੂੰ ਪਟਨਾ ਵਾਪਸ ਜਾਣਗੇ। ਚਾਰਾ ਘੋਟਾਲੇ ਨਾਲ ਜੁੜੇ ਕਈ ਮਾਮਲਿਆਂ 'ਚ ਦੋਸ਼ੀ ਪਾਏ ਜਾਣ ਤੋਂ ਬਾਅਦ ਲਾਲੂ ਨੂੰ ਖਰਾਬ ਸਿਹਤ ਦੇ ਕਰਕੇ ਜ਼ਮਾਨਤ ਦਿੱਤੀ ਗਈ ਹੈ।
ਸਿਰਫਿਰੇ ਆਸ਼ਕ ਨੇ ਜਿਮ ਨੂੰ ਅੱਗ ਲਗਾਉਣ ਦੇ ਬਾਅਦ ਦੂਜੇ ਸਾਥੀ ਨੂੰ ਮਾਰੀ ਗੋਲੀ
NEXT STORY