ਨਵੀਂ ਦਿੱਲੀ- ਸੀਨੀਅਰ ਫੌਜੀ ਅਧਿਕਾਰੀ ਜਨਰਲ ਧੀਰਜ ਸੇਠ ਨੇ ਮੰਗਲਵਾਰ ਨੂੰ ਨਵੇਂ ਫੌਜ ਮੁਖੀ ਵਜੋਂ ਅਹੁਦਾ ਸੰਭਾਲ ਲਿਆ ਹੈ। ਉਨ੍ਹਾਂ ਦੇ ਨਾਂ ਪੱਛਮੀ ਮੋਰਚੇ ’ਚ ਫੌਜ ਦੀਆਂ ਦੋ ਕਾਰਜਸ਼ੀਲ ਫੌਜ ਕਮਾਂਡਰਾਂ ਦੀ ਅਗਵਾਈ ਕਰਨ ਦੀ ਵਿਲੱਖਣ ਪ੍ਰਾਪਤੀ ਦਰਜ ਹੈ।
ਜਨਰਲ ਸੇਠ ਨੇ 13 ਲੱਖ ਜਵਾਨਾਂ ਵਾਲੀ ਫੌਜ ਦੀ ਕਮਾਂਡ ਅਜਿਹੇ ਸਮੇਂ ਸੰਭਾਲੀ ਹੈ ਜਦੋਂ ਉਹ ਸਰਹੱਦਾਂ ’ਤੇ ਚੁਣੌਤੀਆਂ ਦਾ ਸਾਹਮਣਾ ਕਰਦੇ ਹੋਏ ਖੁਦ ਨੂੰ ਆਤਮ-ਨਿਰਭਰ ਅਤੇ ਭਵਿੱਖ ਲਈ ਤਿਆਰ ਕਰਨ ਦੀ ਦਿਸ਼ਾ ’ਚ ਅੱਗੇ ਵਧ ਰਹੀ ਹੈ। ਉਨ੍ਹਾਂ ਨੇ ਜਨਰਲ ਉਪੇਂਦਰ ਦਿਵੇਦੀ ਦੀ ਜਗ੍ਹਾ ਲਈ ਹੈ, ਜੋ ਹਥਿਆਰਬੰਦ ਬਲਾਂ ’ਚ 40 ਸਾਲ ਤੋਂ ਵੱਧ ਦੇ ਸ਼ਾਨਦਾਰ ਕਰੀਅਰ ਤੋਂ ਬਾਅਦ ਮੰਗਲਵਾਰ ਨੂੰ ਸੇਵਾਮੁਕਤ ਹੋਏ। ਜਨਰਲ ਸੇਠ ਰਾਸ਼ਟਰੀ ਰੱਖਿਆ ਅਕੈਡਮੀ (ਐੱਨ.ਡੀ.ਏ.), ਖੜਕਵਾਸਲਾ ਦੇ ਸਾਬਕਾ ਵਿਦਿਆਰਥੀ ਹਨ। ਉਨ੍ਹਾਂ ਨੂੰ ਦਸੰਬਰ 1986 ’ਚ ‘ਆਰਮਰਡ ਕੋਰ’ ’ਚ ਸ਼ਾਮਲ ਕੀਤਾ ਗਿਆ ਸੀ।
ਇਹ ਵੀ ਪੜ੍ਹੋ- 'ਗੋਰੀ ਮੇਮ' ਨਾਲ ਵਿਆਹ ਕਰਵਾ ਪਾਕਿਸਤਾਨ ਲੈ ਆਇਆ ਬੰਦਾ ! 12 ਸਾਲਾਂ 'ਚ ਹੀ ਨਰਕ ਬਣਾ'ਤੀ ਜ਼ਿੰਦਗੀ
ਫੌਜ ਮੁਖੀ ਜਨਰਲ ਧੀਰਜ ਸੇਠ ਨੇ ਦੇਸ਼ ਵਾਸੀਆਂ ਨੂੰ ਭਰੋਸਾ ਦਿੱਤਾ ਹੈ ਕਿ ਭਾਰਤੀ ਫੌਜ ਦੇਸ਼ ਦੀ ਪ੍ਰਭੂਸੱਤਾ, ਖੇਤਰੀ ਅਖੰਡਤਾ ਅਤੇ ਰਾਸ਼ਟਰੀ ਹਿੱਤਾਂ ਦੀ ਰੱਖਿਆ ਲਈ ਹਮੇਸ਼ਾ ਤਿਆਰ ਰਹੇਗੀ। ਬੁੱਧਵਾਰ ਨੂੰ ਇੱਥੇ ਗਾਰਡ ਆਫ਼ ਆਨਰ ਦਾ ਨਿਰੀਖਣ ਕਰਨ ਤੋਂ ਬਾਅਦ ਮੀਡੀਆ ਨੂੰ ਸੰਬੋਧਨ ਕਰਦਿਆਂ ਜਨਰਲ ਸੇਠ ਨੇ ਕਿਹਾ ਕਿ 31ਵੇਂ ਫੌਜ ਮੁਖੀ ਦੀ ਜ਼ਿੰਮੇਵਾਰੀ ਸੰਭਾਲਣਾ ਉਨ੍ਹਾਂ ਲਈ ਬਹੁਤ ਮਾਣ ਤੇ ਨਿਮਰਤਾ ਦਾ ਪਲ ਹੈ।
ਉਨ੍ਹਾਂ ਕਿਹਾ, “ਮੈਂ ਇਸ ਜ਼ਿੰਮੇਵਾਰੀ ਨੂੰ ਫਰਜ਼, ਸਨਮਾਨ ਅਤੇ ਰਾਸ਼ਟਰ ਦੇ ਆਦਰਸ਼ਾਂ ਪ੍ਰਤੀ ਅਟੁੱਟ ਵਚਨਬੱਧਤਾ ਨਾਲ ਸਵੀਕਾਰ ਕਰਦਾ ਹਾਂ।” ਦੇਸ਼ ਵਾਸੀਆਂ ਨੂੰ ਭਰੋਸਾ ਦਿਵਾਉਂਦੇ ਹੋਏ ਉਨ੍ਹਾਂ ਕਿਹਾ, “ਮੈਂ ਦੇਸ਼ ਦੇ ਹਰੇਕ ਨਾਗਰਿਕ ਨੂੰ ਭਰੋਸਾ ਦਿਵਾਉਂਦਾ ਹਾਂ ਕਿ ਭਾਰਤੀ ਫੌਜ ਹਮੇਸ਼ਾ ਦੇਸ਼ ਦੀ ਪ੍ਰਭੂਸੱਤਾ, ਖੇਤਰੀ ਅਖੰਡਤਾ ਅਤੇ ਰਾਸ਼ਟਰੀ ਹਿੱਤਾਂ ਦੀ ਰੱਖਿਆ ਲਈ ਪੂਰੀ ਤਰ੍ਹਾਂ ਤਿਆਰ ਹੈ ਤੇ ਹਮੇਸ਼ਾ ਰਹੇਗੀ।”
ਫੌਜ ਮੁਖੀ ਨੇ ਕਿਹਾ, ‘‘ਭਾਰਤੀ ਫੌਜ ਜੰਗੀ ਤਜਰਬੇਕਾਰ ਫੋਰਸ ਹੈ ਜੋ ਹਰ ਚੁਣੌਤੀ ਦਾ ਸਾਹਮਣਾ ਕਰਨ ਲਈ ਪੂਰੀ ਤਰ੍ਹਾਂ ਸਮਰੱਥ ਹੈ। ਉਨ੍ਹਾਂ ਕਿਹਾ ਕਿ ਲਗਾਤਾਰ ਬਦਲਦੇ ਸੁਰੱਖਿਆ ਵਾਤਾਵਰਣ ਪ੍ਰਤੀ ਪ੍ਰਭਾਵਸ਼ਾਲੀ ਜਵਾਬ ਯਕੀਨੀ ਬਣਾਉਣ ਲਈ ਸਾਨੂੰ ਨਵੀਂ ਊਰਜਾ ਅਤੇ ਦ੍ਰਿੜ੍ਹਤਾ ਨਾਲ ਫੌਜ ਦੇ ਆਧੁਨਿਕੀਕਰਨ ਨੂੰ ਅੱਗੇ ਵਧਾਉਣਾ ਚਾਹੀਦਾ ਹੈ।’’
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਖ਼ਤਮ ਹੋਵੇਗਾ ਭਾਰਤ-ਪਾਕਿ ਦਾ ਤਣਾਅ ! ਦੋਵਾਂ ਦੇਸ਼ਾਂ ਦੇ ਸਿਆਸਤਦਾਨਾਂ ਨੇ ਪ੍ਰਧਾਨ ਮੰਤਰੀਆਂ ਨੂੰ ਲਿਖਿਆ ਖੁੱਲ੍ਹਾ ਪੱਤਰ
NEXT STORY