ਪਟਨਾ- ਭਾਜਪਾ ਦੇ ਇੱਥੇ ਸਥਿਤ ਸੂਬਾਈ ਦਫ਼ਤਰ ’ਚ ਬੁੱਧਵਾਰ ਹੋਏ ਇਕ ਪ੍ਰੋਗਰਾਮ ਦੌਰਾਨ ਸਾਰਨ ਤੇ ਸਿਵਾਨ ਦੇ ਕਈ ਪ੍ਰਮੁੱਖ ਵਿਅਕਤੀ ਭਾਜਪਾ ’ਚ ਸ਼ਾਮਲ ਹੋ ਗਏ। ਇਨ੍ਹਾਂ ’ਚ ਰਾਸ਼ਟਰੀ ਲੋਕ ਜਨਸ਼ਕਤੀ ਪਾਰਟੀ ਦੇ ਜਨਰਲ ਸਕੱਤਰ ਤੇ ਰਾਸ਼ਟਰੀ ਬੁਲਾਰੇ ਸ਼ਰਵਣ ਅਗਰਵਾਲ ਪ੍ਰਮੁੱਖ ਹਨ। ਇਸ ਮੌਕੇ ਜ਼ਿਲਾ ਪ੍ਰੀਸ਼ਦ ਦੀ ਸਾਬਕਾ ਚੇਅਰਪਰਸਨ ਤੇ ਰਾਜਦ ਦੀ ਆਗੂ ਲੀਲਾਵਤੀ ਗਿਰੀ ਤੇ ਛਤਰ ਲੋਕ ਜਨਸ਼ਕਤੀ ਪਾਰਟੀ (ਪਾਰਸ) ਧੜੇ ਦੇ ਰਾਹੁਲ ਯਾਦਵ ਵੀ ਭਾਜਪਾ ’ਚ ਸ਼ਾਮਲ ਹੋਏ। ਸਾਰਿਆਂ ਨੇ ਪਾਰਟੀ ਦੀ ਵਿਚਾਰਧਾਰਾ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ’ਚ ਆਪਣਾ ਭਰੋਸਾ ਪ੍ਰਗਟ ਕੀਤਾ।
ਸਮਾਰੋਹ ’ਚ ਮੰਤਰੀ ਦਿਲੀਪ ਜਾਇਸਵਾਲ ਅਤੇ ਭਾਜਪਾ ਦੇ ਸਾਬਕਾ ਸੂਬਾਈ ਪ੍ਰਧਾਨ ਮੰਗਲ ਪਾਂਡੇ ਨੇ ਸਭ ਦਾ ਸਵਾਗਤ ਕਰਦਿਆਂ ਉਨ੍ਹਾਂ ਨੂੰ ਪਾਰਟੀ ’ਚ ਸ਼ਾਮਲ ਕੀਤਾ। ਪਾਂਡੇ ਨੇ ਕਿਹਾ ਕਿ ਭਾਜਪਾ ਦੇਸ਼ ਦੀ ਸਭ ਤੋਂ ਭਰੋਸੇਮੰਦ ਸਿਆਸੀ ਸ਼ਕਤੀ ਵਜੋਂ ਉਭਰੀ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਦੇਸ਼ ਵਿਕਾਸ, ਸੁਸ਼ਾਸਨ, ਗਰੀਬਾਂ ਦੀ ਭਲਾਈ ਤੇ ਰਾਸ਼ਟਰੀ ਸਵੈਮਾਣ ਦੇ ਨਵੇਂ ਪੈਮਾਨੇ ਸਥਾਪਤ ਕਰ ਰਿਹਾ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਰਾਮ ਮੰਦਰ 'ਚ ਕਥਿਤ ਚੜ੍ਹਾਵਾ ਚੋਰੀ ਦੇ ਮਾਮਲੇ 'ਚ ਸਾਬਕਾ ਕੈਬਨਿਟ ਮੰਤਰੀ ਦਾ ਵੱਡਾ ਬਿਆਨ, ਆਖੀ ਵੱਡੀ ਗੱਲ
NEXT STORY