ਨਵੀਂ ਦਿੱਲੀ- ਸਾਬਕਾ ਕੇਂਦਰੀ ਮੰਤਰੀ ਜਨਰਲ ਵੀ. ਕੇ. ਸਿੰਘ ਤੇ ਅਸ਼ਵਨੀ ਚੌਬੇ ਲੋਕ ਸਭਾ ਦੀਆਂ ਚੋਣਾਂ ਦੌਰਾਨ ਟਿਕਟ ਨਾ ਮਿਲਣ ਦੇ ਬਾਵਜੂਦ ਮੋਦੀ ਸਰਕਾਰ ਤੋਂ ਵੱਖ ਨਹੀਂ ਹੋਏ ਹਨ। ਦੋਹਾਂ ਨੂੰ ਲੈ ਕੇ ਉਮਰ ਦੀ ਸਮੱਸਿਆ ਹੈ, ਜਿਸ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਹੱਲ ਕੀਤਾ ਹੈ।
ਮੋਟੇ ਤੌਰ ’ਤੇ ਇਹ ਮੰਨਿਆ ਜਾਂਦਾ ਹੈ ਕਿ ਕੇਂਦਰੀ ਮੰਤਰੀ ਮੰਡਲ ’ਚ 75 ਸਾਲ ਤੋਂ ਵੱਧ ਉਮਰ ਦਾ ਕੋਈ ਵਿਅਕਤੀ ਨਹੀਂ ਹੋਵੇਗਾ, ਇਸ ਲਈ 73-74 ਸਾਲ ਤੋਂ ਵੱਧ ਉਮਰ ਦੇ ਕਿਸੇ ਵੀ ਵਿਅਕਤੀ ਨੂੰ ਲੋਕ ਸਭਾ ਦੀ ਟਿਕਟ ਨਹੀਂ ਦਿੱਤੀ ਜਾ ਸਕਦੀ। ਜੇ ਦਿੱਤੀ ਗਈ ਤਾਂ ਉਸ ਨੂੰ ਮੰਤਰੀ ਮੰਡਲ ’ਚ ਸ਼ਾਮਲ ਨਹੀਂ ਕੀਤਾ ਜਾਵੇਗਾ।
ਸੂਤਰਾਂ ਦਾ ਕਹਿਣਾ ਹੈ ਕਿ ਜਨਰਲ ਵੀ.ਕੇ. ਸਿੰਘ, ਜੋ ਭਾਜਪਾ ’ਚ ਸ਼ਾਮਲ ਹੋਣ ਤੋਂ ਪਹਿਲਾਂ ਜ਼ਮੀਨੀ ਫੌਜ ਦੇ ਮੁਖੀ ਸਨ, ਨੂੰ ਕਿਸੇ ਸੂਬੇ ਦਾ ਰਾਜਪਾਲ ਜਾਂ ਕੇਂਦਰ ਸ਼ਾਸਿਤ ਸੂਬੇ ਦਾ ਉਪ ਰਾਜਪਾਲ ਨਿਯੁਕਤ ਕੀਤਾ ਜਾ ਸਕਦਾ ਹੈ।
ਕੁਝ ਲੋਕਾਂ ਦਾ ਕਹਿਣਾ ਹੈ ਕਿ ਉਹ ਜੰਮੂ-ਕਸ਼ਮੀਰ ਦਾ ਲੈਫਟੀਨੈਂਟ ਗਵਰਨਰ ਬਣ ਸਕਦੇ ਹਨ ਜਿੱਥੇ ਇਸ ਖੇਤਰ ਦਾ ਅਮਲੀ ਤਜਰਬਾ ਰੱਖਣ ਵਾਲੇ ਵਿਅਕਤੀ ਦੀ ਲੋੜ ਹੈ। ਜੰਮੂ-ਕਸ਼ਮੀਰ ਦੀਆਂ ਆਮ ਚੋਣਾਂ ਪਿੱਛੋਂ ਮੌਜੂਦਾ ਉਪ ਰਾਜਪਾਲ ਮਨੋਜ ਸਿਨ੍ਹਾ ਨੂੰ ਭਾਜਪਾ ਦੀ ਮੁੱਖ ਧਾਰਾ ’ਚ ਵਾਪਸ ਲਿਆਉਣ ਦੀ ਸੰਭਾਵਨਾ ਹੈ। ਮਨੋਜ ਸਿਨ੍ਹਾ 2019 ’ਚ ਗਾਜ਼ੀਪੁਰ ਸੀਟ ਤੋਂ ਬਸਪਾ ਦੇ ਉਮੀਦਵਾਰ ਅਫਜ਼ਲ ਅੰਸਾਰੀ ਹੱਥੋਂ ਹਾਰ ਗਏ ਸਨ। ਅਫਜ਼ਲ ਅੰਸਾਰੀ ਮਾਰੇ ਗਏ ਮਾਫੀਆ ਡਾਨ ਮੁਖਤਾਰ ਅੰਸਾਰੀ ਦਾ ਭਰਾ ਹੈ।
ਜਨਰਲ ਵੀ. ਕੇ. ਸਿੰਘ ਕੋਲ ਹਾਲਾਤ ਨਾਲ ਨਜਿੱਠਣ ਦਾ ਵਿਸ਼ਾਲ ਤਜਰਬਾ ਹੈ। ਉਹ ਪ੍ਰਧਾਨ ਮੰਤਰੀ ਅਤੇ ਗ੍ਰਹਿ ਮੰਤਰੀ ਦੇ ਚਹੇਤੇ ਮਨੋਜ ਸਿਨ੍ਹਾ ਦੀ ਥਾਂ ਲੈਣ ਲਈ ਸਹੀ ਵਿਅਕਤੀ ਹਨ। ਵੀ. ਕੇ. ਸਿੰਘ ਦਾ ਕੇਂਦਰੀ ਮੰਤਰੀ ਵਜੋਂ 10 ਸਾਲਾਂ ਤੋਂ ਵੱਧ ਦਾ ਤਜਰਬਾ ਰੱਖਿਆ ਖੇਤਰ ’ਚ ਉਨ੍ਹਾਂ ਦੇ ਪੁਰਾਣੇ ਤਜਰਬੇ ਨੂੰ ਮਿਲਾ ਕੇ ਹੋਰ ਵੀ ਸਾਰਥਕ ਬਣ ਗਿਅਾ ਹੈ।
ਕੇਂਦਰੀ ਮੰਤਰੀ ਅਸ਼ਵਿਨੀ ਚੌਬੇ ਦੀ ਉਮਰ 72 ਸਾਲ ਤੋਂ ਵੱਧ ਹੈ । ਉਹ ਭਾਜਪਾ ਦੇ ਉਨ੍ਹਾਂ 3 ਸੰਸਦ ਮੈਂਬਰਾਂ ’ਚ ਸ਼ਾਮਲ ਹਨ, ਜਿਨ੍ਹਾਂ ਨੂੰ ਇਸ ਵਾਰ ਬਿਹਾਰ ਤੋਂ ਲੋਕ ਸਭਾ ਦੀ ਟਿਕਟ ਦੇਣ ਤੋਂ ਇਨਕਾਰ ਕਰ ਦਿੱਤਾ ਗਿਆ ਹੈ। ਭਾਗਲਪੁਰ ਤੋਂ 5 ਵਾਰ ਵਿਧਾਇਕ ਚੁਣੇ ਜਾਣ ਪਿੱਛੋਂ ਉਨ੍ਹਾਂ 2014 ਤੇ 2019 ’ਚ ਲੋਕ ਸਭਾ ਵਿਚ ਬਕਸਰ ਦੀ ਪ੍ਰਤੀਨਿਧਤਾ ਕੀਤੀ।
ਪ੍ਰਧਾਨ ਮੰਤਰੀ ਉਨ੍ਹਾਂ ਦਾ ਬਹੁਤ ਸਤਿਕਾਰ ਕਰਦੇ ਹਨ। ਜਦੋਂ ਮੋਦੀ ਇੱਕ ਰੈਲੀ ਨੂੰ ਸੰਬੋਧਨ ਕਰਨ ਲਈ ਬਕਸਰ ਆਏ ਤਾਂ ਉਹ ਪ੍ਰਧਾਨ ਮੰਤਰੀ ਦੇ ਕੋਲ ਬੈਠ ਗਏ। ਸੂਤਰਾਂ ਦਾ ਕਹਿਣਾ ਹੈ ਕਿ 4 ਜੂਨ ਤੋਂ ਬਾਅਦ ਨਵੀਂ ਸਰਕਾਰ ਦੇ ਗਠਨ ਪਿੱਛੋਂ ਮੋਦੀ ਉਨ੍ਹਾਂ ਨੂੰ ਗਵਰਨਰ ਬਣਾ ਸਕਦੇ ਹਨ।
ਅਧਿਆਪਕਾਂ ਦੇ 500 ਅਹੁਦਿਆਂ 'ਤੇ ਨਿਕਲੀ ਭਰਤੀ, ਜਾਣੋ ਯੋਗਤਾ ਸਮੇਤ ਪੂਰਾ ਵੇਰਵਾ
NEXT STORY