ਨਵੀਂ ਦਿੱਲੀ — ਕੁਝ ਹਫਤਿਆਂ ਵਿਚ ਹੀ ਰਿਲਾਂਇੰਸ ਜਿਓ ਪਲੇਟਫਾਰਮ ਨੇ ਇਕ ਹੋਰ ਵੱਡੀ ਡੀਲ ਕੀਤੀ ਹੈ। ਫੇਸਬੁੱਕ, ਸਿਲਵਰਲੇਕ, ਵਿਸਟਾ ਪਾਰਟਨਰ ਅਤੇ ਜਨਰਲ ਅਟਲਾਂਟਿਕ ਦੇ ਬਾਅਦ ਇੱਕ ਮਹੀਨੇ ਵਿਚ ਜੀਓ ਪਲੇਟਫਾਰਮਸ ਵਿਚ ਇਹ ਪੰਜਵਾਂ ਵੱਡਾ ਨਿਵੇਸ਼ ਹੈ। ਕੇਕੇਆਰ ਸਮੇਤ ਇਕ ਮਹੀਨੇ ਵਿਚ ਕੁਲ 78562 ਕਰੋੜ ਰੁਪਏ ਦਾ ਨਿਵੇਸ਼ ਹੋਇਆ ਹੈ। ਏਸ਼ੀਆ ਵਿਚ ਕਿਸੇ ਕੰਪਨੀ ਵਿਚ ਕੇਕੇਆਰ ਦਾ ਇਹ ਸਭ ਤੋਂ ਵੱਡਾ ਨਿਵੇਸ਼ ਹੈ। ਕੇਕੇਆਰ ਨੂੰ 11,367 ਕਰੋੜ ਰੁਪਏ ਦੇ ਨਿਵੇਸ਼ ਲਈ ਜਿਓ ਪਲੇਟਫਾਰਮਸ ਵਿਚ 2.32 ਪ੍ਰਤੀਸ਼ਤ ਹਿੱਸੇਦਾਰੀ ਮਿਲੇਗੀ। ਕੇਕੇਆਰ ਨੇ ਜਿਓ ਪਲੇਟਫਾਰਮਸ ਵਿਚ 4.91 ਲੱਖ ਕਰੋੜ ਰੁਪਏ ਦੇ ਇਕਵਿਟੀ ਮੁੱਲ ਅਤੇ 5.16 ਲੱਖ ਕਰੋੜ ਰੁਪਏ ਦੇ ਉੱਦਮ ਦੀ ਪੂੰਜੀਕਰਣ ਵਿਚ ਨਿਵੇਸ਼ ਕੀਤਾ ਹੈ।
2.32% ਫੀਸਦੀ ਇਕੁਇਟੀ ਵਿਚ ਬਦਲ ਜਾਵੇਗਾ ਨਿਵੇਸ਼
ਕੇਕੇਆਰ ਇਸ ਨਿਵੇਸ਼ ਰਾਹੀਂ ਜੀਓ ਪਲੇਟਫਾਰਮਸ ਵਿਚ 2.32 ਪ੍ਰਤੀਸ਼ਤ ਇਕੁਇਟੀ ਹਿੱਸੇਦਾਰੀ ਖਰੀਦੇਗੀ। ਪਿਛਲੇ ਮਹੀਨੇ ਤੋਂ ਫੇਸਬੁੱਕ, ਸਿਲਵਰ ਲੇਕ, ਵਿਸਟਾ, ਜਨਰਲ ਅਟਲਾਂਟਿਕ ਅਤੇ ਕੇਕੇਆਰ ਨੇ ਜਿਓ ਪਲੇਟਫਾਰਮਸ ਵਿਚ ਕੁੱਲ 78,562 ਕਰੋੜ ਰੁਪਏ ਦੇ ਨਿਵੇਸ਼ ਦੀ ਘੋਸ਼ਣਾ ਕੀਤੀ ਹੈ।
ਜਨਰਲ ਅਟਲਾਂਟਿਕ ਨੇ ਕੀਤਾ ਸੀ ਸਾਢੇ 6 ਹਜ਼ਾਰ ਕਰੋੜ ਰੁਪਏ ਦਾ ਨਿਵੇਸ਼
ਹਾਲ ਹੀ ਵਿਚ ਅਮਰੀਕੀ ਕੰਪਨੀ ਜਨਰਲ ਅਟਲਾਂਟਿਕ ਨੇ ਵੀ ਜੀਓ ਪਲੇਟਫਾਰਮਸ ਵਿਚ ਲਗਭਗ ਸਾਢੇ ਛੇ ਹਜ਼ਾਰ ਕਰੋੜ ਦਾ ਨਿਵੇਸ਼ ਕੀਤਾ ਹੈ। ਰਿਲਾਇੰਸ ਇੰਡਸਟਰੀਜ਼ ਨੇ ਰਿਪੋਰਟ ਦਿੱਤੀ ਸੀ ਕਿ ਜਨਰਲ ਅਟਲਾਂਟਿਕ ਨੇ ਆਪਣੀ ਡਿਜੀਟਲ ਇਕਾਈ ਜੀਓ ਪਲੇਟਫਾਰਮਸ ਵਿਚ 1.34% ਹਿੱਸੇਦਾਰੀ ਦੇ ਬਦਲੇ 6,598.38 ਕਰੋੜ ਰੁਪਏ ਦਾ ਨਿਵੇਸ਼ ਕੀਤਾ ਹੈ।
ਪੀ.ਆਈ.ਐਫ. ਵੀ ਜੀਓ ਵਿਚ ਕਰਨਾ ਚਾਹੁੰਦੀ ਹੈ ਨਿਵੇਸ਼
ਸੂਤਰਾਂ ਮੁਤਾਬਕ ਪਤਾ ਲੱਗਾ ਸੀ ਕਿ ਕੇਕੇਆਰ ਪਿਛਲੇ ਕੁਝ ਸਮੇਂ ਤੋਂ ਗੱਲਬਾਤ ਕਰ ਰਹੀ ਹੈ ਅਤੇ ਜਲਦੀ ਹੀ ਡੀਲ ਹੋਣ ਦੀ ਉਮੀਦ ਹੈ। ਉਸਨੇ ਦੱਸਿਆ ਸੀ ਕਿ ਇਸਦੇ ਤਹਿਤ ਕੇਕੇਆਰ ਐਂਡ ਕੰਪਨੀ 75 ਮਿਲੀਅਨ ਤੋਂ 1 ਅਰਬ ਡਾਲਰ ਤੱਕ ਦੀ ਰਕਮ ਦਾ ਨਿਵੇਸ਼ ਕਰ ਸਕਦੀ ਹੈ। ਹੁਣ ਦੱਸਿਆ ਜਾ ਰਿਹਾ ਹੈ ਕਿ ਸਾਊਦੀ ਅਰਬ ਦੀ ਸਰਕਾਰੀ ਫੰਡ ਪੀਆਈਐਫ ਵੀ ਜੀਓ ਪਲੇਟਫਾਰਮਸ ਵਿਚ ਹਿੱਸੇਦਾਰੀ ਖਰੀਦਣਾ ਚਾਹੁੰਦੀ ਹੈ।
ਕੋਰੋਨਾ ਪੀੜਤ ਸ਼ਖਸ ਨੂੰ ਨਹੀਂ ਮਿਲੀ ਐਂਬੂਲੈਂਸ, 3 ਕਿਮੀ. ਪੈਦਲ ਚੱਲ ਕੇ ਪਹੁੰਚਿਆ ਹਸਪਤਾਲ
NEXT STORY