ਨਵੀਂ ਦਿੱਲੀ (ਭਾਸ਼ਾ)- ਭਾਰਤੀ ਜਨਤਾ ਪਾਰਟੀ (ਭਾਜਪਾ) ਨੇ ਸ਼ੁੱਕਰਵਾਰ ਨੂੰ ਅਮਰੀਕੀ ਅਰਬਪਤੀ ਨਿਵੇਸ਼ਕ ਜਾਰਜ ਸੋਰੋਸ 'ਤੇ ਤਿੱਖਾ ਹਮਲਾ ਕਰਦੇ ਹੋਏ ਉਨ੍ਹਾਂ 'ਤੇ ਨਾ ਸਿਰਫ਼ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਬਲਕਿ ਭਾਰਤੀ ਲੋਕਤੰਤਰ ਪ੍ਰਣਾਲੀ ਨੂੰ ਵੀ ਨਿਸ਼ਾਨਾ ਬਣਾਉਣ ਦਾ ਦੋਸ਼ ਲਗਾਇਆ ਹੈ। ਭਾਜਪਾ ਦੀ ਸੀਨੀਅਰ ਆਗੂ ਅਤੇ ਕੇਂਦਰੀ ਮੰਤਰੀ ਸਮ੍ਰਿਤੀ ਇਰਾਨੀ ਨੇ ਪੱਤਰਕਾਰਾਂ ਨੂੰ ਕਿਹਾ ਕਿ ਸੋਰੋਸ ਦਾ ਐਲਾਨ ਭਾਰਤ ਵਿਰੁੱਧ ਜੰਗ ਥੋਪਣ ਵਰਗਾ ਸੀ ਅਤੇ ਇਸ ਜੰਗ ਅਤੇ ਭਾਰਤ ਦੇ ਹਿੱਤਾਂ ਵਿਚਕਾਰ ਮੋਦੀ ਖੜ੍ਹੇ ਹਨ। ਉਨ੍ਹਾਂ ਕਿਹਾ ਕਿ ਸਾਰਿਆਂ ਨੂੰ ਇਕ ਆਵਾਜ਼ 'ਚ ਸੋਰੋਸ ਦੀ ਟਿੱਪਣੀ ਦੀ ਨਿੰਦਾ ਕਰਨੀ ਚਾਹੀਦੀ ਹੈ। ਸੋਰੋਸ ਨੇ ਕਿਹਾ ਹੈ ਕਿ ਭਾਰਤੀ ਕਾਰੋਬਾਰੀ ਗੌਤਮ ਅਡਾਨੀ ਦੇ ਕਾਰੋਬਾਰੀ ਸਾਮਰਾਜ 'ਚ ਉਥਲ-ਪੁਥਲ ਨੇ ਨਿਵੇਸ਼ ਦੇ ਮੌਕੇ ਵਜੋਂ ਭਾਰਤ 'ਚ ਵਿਸ਼ਵਾਸ ਨੂੰ ਹਿਲਾ ਦਿੱਤਾ ਹੈ ਅਤੇ ਭਾਰਤ 'ਚ 'ਲੋਕਤੰਤਰੀ ਪੁਨਰਦੁਆਰ' ਦੇ ਦੁਆਰ ਖੋਲ੍ਹ ਸਕਦਾ ਹੈ। ਸੋਰੋਸ ਨੇ ਮਿਊਨਿਖ ਸੁਰੱਖਿਆ ਸੰਮੇਲਨ ਤੋਂ ਪਹਿਲਾਂ ਦਿੱਤੇ ਭਾਸ਼ਣ 'ਚ ਕਿਹਾ,''ਮੋਦੀ ਇਸ ਵਿਸ਼ੇ 'ਤੇ ਚੁੱਪ ਹਨ ਪਰ ਉਨ੍ਹਾਂ ਨੂੰ ਵਿਦੇਸ਼ੀ ਨਿਵੇਸ਼ਕਾਂ ਅਤੇ ਸੰਸਦ 'ਚ ਸਵਾਲਾਂ ਦਾ ਜਵਾਬ ਦੇਣੇ ਹੋਣਗੇ।''
ਮੀਡੀਆ ਰਿਪੋਰਟਸ ਅਨੁਸਾਰ ਉਨ੍ਹਾਂ ਕਿਹਾ,''ਇਹ ਭਾਰਤ ਦੀ ਸੰਘੀਏ ਸਰਕਾਰ 'ਤੇ ਮੋਦੀ ਦੀ ਮਜ਼ਬੂਤ ਪਕੜ ਨੂੰ ਕਾਫ਼ੀ ਕਮਜ਼ੋਰ ਕਰੇਗਾ ਅਤੇ ਬਹੁਤ ਜ਼ਰੂਰੀ ਸੰਸਥਾਗਤ ਸੁਧਾਰਾਂ ਨੂੰ ਅੱਗੇ ਵਧਾਉਣ ਲਈ ਦਰਵਾਜ਼ੇ ਖੋਲ੍ਹੇਗਾ। ਮੈਂ ਭੋਲਾ ਹੋ ਸਕਦਾ ਹਾਂ ਪਰ ਮੈਂ ਭਾਰਤ 'ਚ ਲੋਕਤੰਤਰੀ ਪੁਨਰਦੁਆਰ ਦੀ ਉਮੀਦ ਕਰਦਾ ਹਾਂ।'' ਸਮ੍ਰਿਤੀ ਇਰਾਨੀ ਨੇ ਦੋਸ਼ ਲਗਾਇਆ ਕਿ ਸੋਰੋਸ ਭਾਰਤੀ ਲੋਕਤੰਤਰ ਨੂੰ ਤਬਾਹ ਕਰਨਾ ਚਾਹੁੰਦੇ ਹਨ ਅਤੇ ਚਾਹੁੰਦੇ ਹਨ ਕਿ ਇੱਥੇ ਕੁਝ ਚੁਨਿੰਦਾ ਲੋਕ ਸਰਕਾਰ ਚਲਾਉਣ। ਇਰਾਨੀ ਨੇ ਦਾਅਵਾ ਕੀਤਾ ਕਿ ਸੋਰੋਸ ਨੇ ਭਾਰਤ ਸਮੇਤ ਵਿਸ਼ਵ ਦੀਆਂ ਲੋਕਤੰਤਰੀ ਵਿਵਸਥਾਵਾਂ 'ਚ ਦਾਖ਼ਲ ਦੇਣ ਲਈ ਇਕ ਅਰਬ ਡਾਲਰ ਤੋਂ ਵੱਧ ਦਾ ਫੰਡ ਬਣਾਇਆ ਹੈ। ਉਨ੍ਹਾਂ ਕਿਹਾ,''ਇਕ ਵਿਦੇਸ਼ੀ ਤਾਕਤ ਜਿਸ ਦੇ ਕੇਂਦਰ ਬਿੰਦੂ 'ਚ ਜਾਰਜ ਸੋਰੋਸ ਹਨ, ਉਨ੍ਹਾਂ ਨੇ ਐਲਾਨ ਕੀਤਾ ਕਿ ਉਹ ਹਿੰਦੁਸਤਾਨ ਦੇ ਲੋਕਤੰਤਰੀ ਢਾਂਚੇ 'ਤੇ ਹਮਲਾ ਕਰਨਗੇ, ਉਹ ਪ੍ਰਧਾਨ ਮੰਤਰੀ ਮੋਦੀ ਨੂੰ ਆਪਣੇ ਵਾਰ ਦਾ ਮੁੱਖ ਬਿੰਦੂ ਬਣਾਉਣਗੇ, ਉਹ ਹਿੰਦੁਸਤਾਨ 'ਚ ਆਪਣੀ ਵਿਦੇਸ਼ੀ ਤਾਕਤ ਦੇ ਅਧੀਨ ਇਕ ਅਜਿਹੀ ਵਿਵਸਥਾ ਬਣਾਉਣਗੇ, ਜੋ ਹਿੰਦੁਸਤਾਨ ਦੇ ਹਿੱਤਾਂ ਦਾ ਨਹੀਂ ਸਗੋਂ ਉਨ੍ਹਾਂ ਦੇ ਹਿੱਤਾਂ ਦੀ ਸੁਰੱਖਿਆ ਕਰੇਗੀ।'' ਇਰਾਨੀ ਨੇ ਕਿਹਾ,''ਅੱਜ ਦੇਸ਼ ਦੀ ਜਨਤਾ ਨੂੰ ਮੈਂ ਅਪੀਲ ਕਰਨਾ ਚਾਹੁੰਦੀ ਹਾਂ, ਭਾਵੇਂ ਤੁਸੀਂ ਵਿਅਕਤੀ ਹੋ, ਸੰਗਠਨ ਹੋ ਜਾਂ ਸਿਆਸੀ ਦਲ ਹੋ, ਇਸ ਦਾ ਮੂੰਹ ਤੋੜ ਜਵਾਬ ਦੇਣਾ ਹੈ।''
17.5 ਕਿਲੋ ਸੋਨੇ ਨਾਲ ਜੜ੍ਹਿਤ ਭਗਵਾਨ ਸ਼ਿਵ ਦੀ 111 ਫੁੱਟ ਦੀ ਮੂਰਤੀ, ਮਹਾਸ਼ਿਵਰਾਤਰੀ ਮੌਕੇ ਹੋਵੇਗਾ ਉਦਘਾਟਨ
NEXT STORY