ਗਾਜ਼ੀਆਬਾਦ- ਉੱਤਰ ਪ੍ਰਦੇਸ਼ ਦੇ ਗਾਜ਼ੀਆਬਾਦ ਦੇ ਕੌਮੀ ਹਾਈਵੇਅ-9 'ਤੇ ਵੀਰਵਾਰ ਨੂੰ ਕਾਰ ਸਵਾਰ ਬਦਮਾਸ਼ਾਂ ਨੇ ਪਿਸਟਲ ਦੇ ਬਲ 'ਤੇ ਮਸ਼ਹੂਰ ਯੂ-ਟਿਊਬਰ ਨੂੰ ਉਸ ਦੀ ਹੀ ਕਾਰ 'ਚ ਅਗਵਾ ਕਰ ਲਿਆ ਗਿਆ। ਅਗਵਾਕਰਤਾ ਯੂ-ਟਿਊਬਰ ਨੂੰ ਮਥੁਰਾ ਵੱਲ ਲੈ ਗਏ। ਸ਼ਖ਼ਸ ਦੀ ਸਮਾਰਟਵਾਚ ਤੋਂ ਲੋਕੇਸ਼ਨ ਮਿਲਣ 'ਤੇ ਗਾਜ਼ੀਆਬਾਦ ਪੁਲਸ ਨੇ ਮਥੁਰਾ ਪੁਲਸ ਨੂੰ ਸੂਚਨਾ ਦਿੱਤੀ। ਮੁਕਾਬਲੇ ਮਗਰੋਂ ਮਥੁਰਾ ਪੁਲਸ ਨੇ ਯੂ-ਟਿਊਬਰ ਨੂੰ ਬਦਮਾਸ਼ਾਂ ਦੇ ਚੁੰਗਲ 'ਚੋਂ ਛੁਡਵਾਇਆ। ਉੱਥੇ ਹੀ ਗਾਜ਼ੀਆਬਾਦ ਪੁਲਸ ਨੇ ਅਗਵਾ ਦੇ ਮਾਸਟਰਮਾਈਂਡ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਜਦਕਿ ਚਾਰ ਦੋਸ਼ੀ ਅਜੇ ਵੀ ਫਰਾਰ ਹਨ।
ਇਹ ਵੀ ਪੜ੍ਹੋੋ- ਹੁਣ ਪਰਿਵਾਰ ਦੀ ਸਿਰਫ਼ ਇਕ ਹੀ ਔਰਤ ਨੂੰ ਮਿਲਣਗੇ 1500 ਰੁਪਏ
DCP ਸਿਟੀ ਰਾਜੇਸ਼ ਕੁਮਾਰ ਮੁਤਾਬਕ ਚਿਪੀਆਨਾ ਦੇ ਰਹਿਣ ਵਾਲੇ ਪ੍ਰਵੀਣ ਚੌਧਰੀ ਵੀਰਵਾਰ ਸਵੇਰੇ ਕਰੀਬ ਸਾਢੇ 11 ਵਜੇ ਹਸਪਤਾਲ 'ਚ ਦਾਖ਼ਲ ਆਪਣੇ ਪਿਤਾ ਨੂੰ ਵੇਖਣ ਫਾਰਚੂਨਰ 'ਚ ਸਵਾਰ ਹੋ ਕੇ ਜਾ ਰਹੇ ਸਨ। ਇਸ ਦੌਰਾਨ ਬਦਮਾਸ਼ਾਂ ਨੇ ਉਨ੍ਹਾਂ ਦੀ ਕਾਰ ਦਾ ਪਿੱਛਾ ਕੀਤਾ ਅਤੇ ਟੱਕਰ ਮਾਰ ਦਿੱਤੀ। ਫਿਰ ਮੁਆਫ਼ੀ ਮੰਗਦੇ ਹੋਏ ਕਾਰ ਦਾ ਦਰਵਾਜ਼ਾ ਖੁੱਲ੍ਹਵਾ ਲਿਆ। ਰਾਹ ਵਿਚ ਬਦਮਾਸ਼ਾਂ ਨੇ ਕੁੱਟਮਾਰ ਕਰ ਕੇ 50 ਲੱਖ ਰੁਪਏ ਮੰਗਵਾਉਣ ਲਈ ਕਿਹਾ। ਪ੍ਰਵੀਣ ਹਸਪਤਾਲ ਨਹੀਂ ਪਹੁੰਚੇ ਤਾਂ ਪਰਿਵਾਰਕ ਮੈਂਬਰਾਂ ਨੇ ਫੋਨ ਕੀਤਾ ਪਰ ਉਨ੍ਹਾਂ ਦਾ ਨੰਬਰ ਬੰਦ ਸੀ। ਸ਼ਾਮ 5 ਵਜੇ ਪਰਿਵਾਰ ਨੇ ਸੂਚਨਾ ਪੁਲਸ ਨੂੰ ਦਿੱਤੀ। ਪਰਿਵਾਰ ਵਾਲਿਆਂ ਨੇ ਪ੍ਰਵੀਣ ਕੋਲ ਸਮਾਰਟਵਾਚ ਹੋਣ ਦੀ ਜਾਣਕਾਰੀ ਮਿਲੀ। ਪੁਲਸ ਨੇ ਲੋਕੇਸ਼ਨ ਕੱਢੀ ਤਾਂ ਉਹ ਮਥੁਰਾ ਵਿਚ ਆਈ। ਮਥੁਰਾ ਪੁਲਸ ਦੇ ਸਹਿਯੋਗ ਨਾਲ ਪੀੜਤ ਨੂੰ ਕਾਰ ਸਮੇਤ ਛੁਡਵਾ ਲਿਆ ਗਿਆ। ਪੁਲਸ ਨੇ ਉਨ੍ਹਾਂ ਦੀ ਕਾਰ ਤੋਂ ਗੌਰ ਸਿਟੀ ਵਾਸੀ ਮਨੀਸ਼ ਨੂੰ ਗ੍ਰਿਫ਼ਤਾਰ ਕੀਤਾ ਹੈ।
ਇਹ ਵੀ ਪੜ੍ਹੋੋ- ਬਾਗੇਸ਼ਵਰ ਧਾਮ ਤੋਂ ਪਰਤਦੇ ਸ਼ਰਧਾਲੂਆਂ ਨਾਲ ਵਾਪਰਿਆ ਹਾਦਸਾ, ਰਾਜਸਥਾਨ ਤੋਂ ਖਿੱਚ ਲਿਆਈ ਮੌਤ
ਦੋਸ਼ੀ ਮਨੀਸ਼ ਨੇ ਪੁੱਛਗਿੱਛ ਦੌਰਾਨ ਦੱਸਿਆ ਕਿ ਪ੍ਰਵੀਣ ਯੂ-ਟਿਊਬਰ ਹੈ। ਉਸ ਦੇ 3 ਲੱਖ ਸਬਸਕ੍ਰਾਈਬਰ ਹਨ। ਪ੍ਰਵੀਣ ਨੇ ਇੰਸਟਾਗ੍ਰਾਮ 'ਤੇ ਇਕ ਗੇਮਿੰਗ ਐਪ ਦਾ ਪ੍ਰਮੋਸ਼ਨ ਕੀਤਾ ਸੀ। ਇਸ ਤੋਂ ਬਾਅਦ ਮਨੀਸ਼ ਦੇ ਕਹਿਣ 'ਤੇ ਦਿੱਲੀ ਵਾਸੀ ਰਾਹੁਲ ਗੁਪਤਾ ਨੇ ਐਪ ਵਿਚ ਪੈਸੇ ਲਾਏ ਸਨ, ਜਿਨ੍ਹਾਂ ਵਿਚੋਂ ਕਰੀਬ ਡੇਢ ਕਰੋੜ ਡੁੱਬ ਗਏ। ਰਾਹੁਲ ਨੇ ਇਹ ਰਕਮ ਵਾਪਸ ਪਾਉਣ ਲਈ ਪ੍ਰਵੀਣ ਨੂੰ ਅਗਵਾ ਕਰਨ ਦੀ ਯੋਜਨਾ ਬਣਾਈ। ਇਸ ਦੀ ਜ਼ਿੰਮੇਵਾਰੀ ਮਨੀਸ਼ ਨੂੰ ਸੌਂਪੀ ਗਈ। ਮਨੀਸ਼, ਪ੍ਰਵੀਣ ਦੇ ਘਰ ਕੋਲ ਹੀ ਰਹਿੰਦਾ ਹੈ। ਮਨੀਸ਼ ਨੇ ਮਥੁਰਾ ਤੋਂ 4 ਬਦਮਾਸ਼ ਬੁਲਾਏ ਅਤੇ ਪ੍ਰਵੀਣ ਨੂੰ ਅਗਵਾ ਕਰਨ ਦੀ ਘਟਨਾ ਨੂੰ ਅੰਜਾਮ ਦਿੱਤਾ। ਪ੍ਰਵੀਨ ਚੌਧਰੀ ਕੋਰੋਨਾ ਦੌਰ ਤੋਂ ਪਹਿਲਾਂ ਇਕ ਕੰਪਨੀ 'ਚ ਇੰਜੀਨੀਅਰ ਸੀ। ਕੋਰੋਨਾ ਦੇ ਦੌਰ ਦੌਰਾਨ ਉਸ ਦੀ ਨੌਕਰੀ ਚਲੀ ਗਈ। ਇਸ ਤੋਂ ਬਾਅਦ ਉਸ ਨੇ ਇਕ ਗੇਮਿੰਗ ਐਪ ਬਣਾਇਆ ਅਤੇ ਯੂਟਿਊਬਰ ਬਣ ਗਿਆ।
ਇਹ ਵੀ ਪੜ੍ਹੋ- ਸਵੇਰੇ-ਸਵੇਰੇ ਵਾਪਰਿਆ ਰੇਲ ਹਾਦਸਾ; ਐਕਸਪ੍ਰੈੱਸ ਦੇ ਦੋ ਡੱਬੇ ਪਟੜੀ ਤੋਂ ਉਤਰੇ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਜੇਲ੍ਹ 'ਚ ਕੈਦੀ ਦੀ ਮੌਤ 'ਤੇ ਪਰਿਵਾਰ ਨੂੰ ਮਿਲਣਗੇ 7.5 ਲੱਖ
NEXT STORY