ਜਬਲਪੁਰ- ਮੱਧ ਪ੍ਰਦੇਸ਼ ਦੇ ਜਬਲਪੁਰ 'ਚ ਸ਼ਨੀਵਾਰ ਨੂੰ ਇਕ ਰੇਲ ਹਾਦਸਾ ਵਾਪਰਿਆ। ਜਾਣਕਾਰੀ ਮੁਤਾਬਕ ਇੰਦੌਰ-ਜਬਲਪੁਰ ਐਕਸਪ੍ਰੈੱਸ ਦੇ ਦੋ ਡੱਬੇ ਸ਼ਨੀਵਾਰ ਸਵੇਰੇ ਉਸ ਸਮੇਂ ਪਟੜੀ ਤੋਂ ਉਤਰ ਗਏ, ਜਦੋਂ ਟਰੇਨ ਜਬਲਪੁਰ ਸਟੇਸ਼ਨ ਕੋਲ ਪਹੁੰਚ ਰਹੀ ਸੀ। ਇਸ ਸਬੰਧ 'ਚ ਰੇਲਵੇ ਦੇ ਇਕ ਅਧਿਕਾਰੀ ਵਲੋਂ ਜਾਣਕਾਰੀ ਦਿੱਤੀ ਗਈ। ਉਨ੍ਹਾਂ ਨੇ ਦੱਸਿਆ ਕਿ ਸਵੇਰੇ ਕਰੀਬ 5.50 ਵਜੇ ਵਾਪਰੀ ਇਸ ਘਟਨਾ ਵਿਚ ਕਿਸੇ ਯਾਤਰੀ ਨੂੰ ਕੋਈ ਸੱਟ ਨਹੀਂ ਲੱਗੀ।
ਇਹ ਵੀ ਪੜ੍ਹੋ- ਡਬਲ ਡੇਕਰ ਬੱਸ ਕਾਰ 'ਤੇ ਪਲਟੀ; ਕਰੇਨ ਦੀ ਮਦਦ ਨਾਲ 5 ਲੋਕਾਂ ਨੂੰ ਕੱਢਿਆ ਬਾਹਰ
ਇਹ ਵੀ ਪੜ੍ਹੋ- ਪੀਲੇ ਰੰਗ ਦੇ ਬੋਰਡ 'ਤੇ ਹੀ ਕਿਉਂ ਲਿਖੇ ਜਾਂਦੇ ਹਨ ਰੇਲਵੇ ਸਟੇਸ਼ਨ ਦੇ ਨਾਂ? ਜਾਣੋ ਵਜ੍ਹਾ
ਇੰਦੌਰ-ਜਬਲਪੁਰ ਸੁਪਰਫਾਸਟ ਐਕਸਪ੍ਰੈੱਸ ਦੇ ਦੋ ਡੱਬੇ ਉਸ ਸਮੇਂ ਪਟੜੀ ਤੋਂ ਉਤਰ ਗਏ, ਜਦੋਂ ਟਰੇਨ ਸਟੇਸ਼ਨ ਦੇ ਪਲੇਟਫਾਰਮ ਨੰਬਰ-6 ਕੋਲ ਪਹੁੰਚ ਰਹੀ ਸੀ। ਰੇਲਵੇ ਦੇ ਅਧਿਕਾਰੀ ਨੇ ਦੱਸਿਆ ਕਿ ਪਟੜੀ ਤੋਂ ਉਤਰੇ ਡੱਬੇ ਇੰਜਣ ਦੇ ਠੀਕ ਪਿੱਛੇ ਸਨ। ਇਹ ਹਾਦਸਾ ਪਲੇਟਫਾਰਮ ਤੋਂ ਕਰੀਬ 50 ਮੀਟਰ ਦੀ ਦੂਰੀ 'ਤੇ ਵਾਪਰਿਆ। ਪਟੜੀ ਨੂੰ ਠੀਕ ਕਰਨ ਅਤੇ ਰੇਲ ਆਵਾਜਾਈ ਬਹਾਲ ਕਰਨ ਦਾ ਕੰਮ ਜਾਰੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਅੱਜ ਬੰਦ ਰਹਿਣਗੇ ਬੈਂਕ! ਇਨ੍ਹਾਂ ਸੂਬਿਆਂ 'ਚ ਐਲਾਨੀ ਗਈ ਛੁੱਟੀ
NEXT STORY