ਸ਼ਿਮਲਾ- ਹਿਮਾਚਲ ਪ੍ਰਦੇਸ਼ 'ਚ 'ਇੰਦਰਾ ਗਾਂਧੀ ਪਿਆਰੀ ਭੈਣ ਸੁੱਖ ਸਨਮਾਨ ਨਿਧੀ ਯੋਜਨਾ' ਤਹਿਤ 1500 ਮਹੀਨੇਵਾਰ ਪੈਨਸ਼ਨ ਦੀ ਸਹੂਲਤ ਦਾ ਲਾਭ ਹੁਣ ਪਰਿਵਾਰ ਦੀ ਇਕ ਹੀ ਔਰਤ ਨੂੰ ਦਿੱਤਾ ਜਾਵੇਗਾ। ਇਹ ਜਾਣਕਾਰੀ ਹਿਮਾਚਲ ਵਿਧਾਨ ਸਭਾ ਦੇ ਮਾਨਸੂਨ ਸੈਸ਼ਨ ਦੌਰਾਨ ਸਦਨ 'ਚ ਸਮਾਜਿਕ ਨਿਆਂ ਮੰਤਰੀ ਧਨੀਰਾਮ ਸ਼ਾਂਡਿਲ ਨੇ ਵਿਧਾਨ ਸਭਾ ਮੈਂਬਰਾਂ ਵਲੋਂ ਪੁੱਛੇ ਗਏ ਸਵਾਲ ਦੇ ਜਵਾਬ ਵਿਚ ਦਿੱਤੀ। ਮੰਤਰੀ ਦੇ ਬਿਆਨ 'ਤੇ ਸਦਨ ਵਿਚ ਹੰਗਾਮਾ ਮਚ ਗਿਆ। ਵਿਰੋਧੀ ਧਿਰ ਨੇ ਸਰਕਾਰ 'ਤੇ ਯੋਜਨਾ ਦੇ ਨਾਮ 'ਤੇ ਠੱਗਣ ਦਾ ਦੋਸ਼ ਲਾਇਆ। ਜ਼ਾਹਰ ਹੈ ਕਿ ਚੋਣਾਂ ਦੌਰਾਨ ਕਾਂਗਰਸ ਨੇ ਕਿਹਾ ਸੀ ਕਿ 18 ਸਾਲ ਤੋਂ 59 ਸਾਲ ਤੱਕ ਦੀ ਹਰ ਔਰਤ ਨੂੰ 1500-1500 ਰੁਪਏ ਦਿੱਤੇ ਜਾਣਗੇ।
ਡਾ. ਧਨੀਰਾਮ ਸ਼ਾਂਡਿਲ ਨੇ ਕਿਹਾ ਕਿ 'ਇੰਦਰਾ ਪਿਆਰੀ ਭੈਣ ਸੁੱਖ ਸਨਮਾਨ ਨਿਧੀ ਯੋਜਨਾ' ਤਹਿਤ 28,249 ਔਰਤਾਂ ਨੂੰ 1500 ਦੀ ਮਹੀਨਾਵਾਰ ਪੈਨਸ਼ਨ ਦੀ ਸਹੂਲਤ ਦਾ ਲਾਭ ਦਿੱਤਾ ਜਾ ਰਿਹਾ ਹੈ। 31 ਜੁਲਾਈ 2024 ਤੱਕ ਇਸ ਯੋਜਨਾ ਤਹਿਤ 18 ਸਾਲ ਤੋਂ 59 ਸਾਲ ਤੱਕ ਦੀ ਉਮਰ ਵਰਗ ਦੇ ਕੁੱਲ 7,88,784 ਔਰਤਾਂ ਨੇ ਅਪਲਾਈ ਕੀਤਾ ਹੈ। ਉੱਥੇ ਹੀ ਸਰਕਾਰ ਨੇ ਯੋਜਨਾ ਤਹਿਤ ਔਰਤਾਂ ਨੂੰ ਸਹੂਲਤ ਦੇਣ ਲਈ ਵਿੱਤੀ ਸਾਲ 2024-25 ਵਿਚ 2284.70 ਲੱਖ ਰੁਪਏ ਦੀ ਵਿਵਸਥਾ ਕੀਤੀ ਹੈ।
ਪ੍ਰਦੇਸ਼ ਸਰਕਾਰ ਦੀ ਇਸ ਮਹੱਤਵਪੂਰਨ ਯੋਜਨਾ ਤਹਿਤ ਹੁਣ ਤੱਕ ਕੁੱਲ 28,249 ਔਰਤਾਂ ਨੂੰ ਰਾਸ਼ੀ ਮਿਲੀ ਹੈ। ਇਸ ਦੌਰਾਨ ਯੋਜਨਾ ਦੇ ਪੈਰਾ-5 ਤਹਿਤ ਯੋਗਤਾ ਨਾ ਰੱਖਣ ਦੀ ਵਜ੍ਹਾਂ ਤੋਂ 2,384 ਅਰਜ਼ੀਆਂ ਰੱਦ ਕੀਤੀਆਂ ਗਈਆਂ ਹਨ। ਸ਼ਾਂਡਿਲ ਨੇ ਸਦਨ ਵਿਚ ਜਾਣਕਾਰੀ ਦਿੱਤੀ ਕਿ ਸਰਕਾਰ ਔਰਤਾਂ ਦਾ ਆਰਥਿਕ ਖ਼ੁਸ਼ਹਾਲੀ ਦੀ ਦਿਸ਼ਾ ਵਿਚ ਕੰਮ ਕਰ ਰਹੀ ਹੈ, ਜਿਸ ਦੇ ਤਹਿਤ ਸਮਾਜਿਕ ਸੁਰੱਖਿਆ ਪੈਨਸ਼ਨ ਲੈ ਰਹੀਆਂ ਕੁੱਲ 2,45,881 ਔਰਤਾਂ ਨੂੰ ਪਹਿਲਾ ਮਿਲ ਰਹੀ ਪੈਨਸ਼ਨ ਦੀ ਧਨ ਰਾਸ਼ੀ ਨੂੰ ਵਧਾ ਕੇ ਲਾਭ ਦਿੱਤਾ ਗਿਆ ਹੈ।
JP ਨੱਢਾ ਨੇ ਤਖ਼ਤ ਸ੍ਰੀ ਹਰਿਮੰਦਿਰ ਜੀ ਪਟਨਾ ਸਾਹਿਬ ਦੇ ਕੀਤੇ ਦਰਸ਼ਨ
NEXT STORY