ਗਾਜ਼ੀਪੁਰ - ਯੂ.ਪੀ. ਦਿੱਲੀ ਗਾਜ਼ੀਪੁਰ ਬਾਰਡਰ 'ਤੇ ਕਿਸਾਨਾਂ ਵਿਚਾਲੇ ਹਲਚਲ ਦੇਖੀ ਗਈ ਹੈ, ਜਿਸ ਤੋਂ ਬਾਅਦ ਪੁਲਸ ਦੇ ਸਾਰੇ ਚੋਟੀ ਦੇ ਅਧਿਕਾਰੀ ਨੈਸ਼ਨਲ ਹਾਈਵੇਅ ਪੁੱਜੇ ਅਤੇ ਕਿਸਾਨਾਂ ਨਾਲ ਗੱਲਬਾਤ ਕਰ ਰਹੇ ਹਨ। ਗਾਜ਼ੀਪੁਰ ਬਾਰਡਰ 'ਤੇ ਕਿਸਾਨਾਂ ਵਿਚਾਲੇ ਹਲਚਲ ਨੂੰ ਦੇਖਦੇ ਹੋਏ ਬਿਜਲੀ ਦੀ ਸਪਲਾਈ ਕੱਟ ਦਿੱਤੀ ਗਈ ਹੈ ਅਤੇ ਜਿੱਥੇ ਤੱਕ ਕਿਸਾਨ ਬੈਠੇ ਹਨ ਉੱਥੇ ਤੱਕ ਦੀਆਂ ਸਟ੍ਰੀਟ ਲਾਈਟਾਂ ਵੀ ਬੰਦ ਕਰ ਦਿੱਤੀਆਂ ਗਈਆਂ ਹਨ।
ਇਹ ਵੀ ਪੜ੍ਹੋ- ਦਿੱਲੀ ਪੁਲਸ ਕਮਿਸ਼ਨਰ ਦਾ ਵੱਡਾ ਬਿਆਨ, ਕਿਸਾਨਾਂ ਨੇ ਸ਼ਰਾਰਤੀ ਅਨਸਰਾਂ ਨੂੰ ਕੀਤਾ ਅੱਗੇ
ਸਾਰੇ ਕਿਸਾਨ ਇੱਕਜੁਟ ਹੋਣਾ ਸ਼ੁਰੂ ਹੋ ਗਏ ਹਨ ਅਤੇ ਪੁਲਸ ਅਧਿਕਾਰੀ ਕਿਸਾਨ ਆਗੂ ਜਗਤਾਰ ਸਿੰਘ ਬਾਜਵਾ ਨਾਲ ਗੱਲਬਾਤ ਕਰ ਰਹੇ ਹਨ। ਤੁਹਾਨੂੰ ਦੱਸ ਦੱਈਏ ਕਿ ਜਗਤਾਰ ਸਿੰਘ ਬਾਜਵਾ ਗਾਜ਼ੀਪੁਰ ਥਾਣੇ ਵਿੱਚ ਦਰਜ ਹੋਈ ਐੱਫ.ਆਈ.ਆਰ. ਵਿੱਚ ਨਾਮਜ਼ਦ ਹਨ।
ਇਹ ਵੀ ਪੜ੍ਹੋ- ਦਿੱਲੀ 'ਚ ਹੋਈ ਹਿੰਸਾ ਕਾਰਨ ਬੈਕਫੁੱਟ 'ਤੇ ਕਿਸਾਨ ਸੰਗਠਨ, 1 ਫਰਵਰੀ ਨੂੰ ਸੰਸਦ ਮਾਰਚ ਮੁਲਤਵੀ
ਗਾਜ਼ੀਪੁਰ ਕਮੇਟੀ ਦੇ ਬੁਲਾਰਾ ਜਗਤਾਰ ਸਿੰਘ ਬਾਜਵਾ ਨੂੰ ਦਿੱਲੀ ਪੁਲਸ ਕਿਸੇ ਵੀ ਸਮੇਂ ਗ੍ਰਿਫਤਾਰੀ ਕਰ ਸਕਦੀ ਹੈ। ਕਿਸਾਨ ਲਗਾਤਾਰ ਇਹ ਕਹਿ ਰਹੇ ਹਨ ਕਿ ਸਾਥੀ ਘਬਰਾਓ ਨਹੀਂ, ਸਾਡੇ ਹੋਰ ਕਿਸਾਨ ਸਾਥੀ ਨਿਕਲ ਚੁੱਕੇ ਹਨ ਅਤੇ ਬਹੁਤ ਜਲਦ ਵੱਡੀ ਗਿਣਤੀ ਵਿੱਚ ਇਥੇ ਪਹੁੰਚ ਜਾਣਗੇ।
ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਬਾਕਸ ਵਿੱਚ ਦਿਓ ਜਵਾਬ।
ਸੁਖਬੀਰ ਬਾਦਲ ਦੇ ਇਸ਼ਾਰੇ 'ਤੇ ਹੋਇਆ ਲਾਲ ਕਿਲ੍ਹੇ 'ਤੇ ਹੰਗਾਮਾ : ਜੀ. ਕੇ.
NEXT STORY