ਕਾਨਪੁਰ- ਉੱਤਰ ਪ੍ਰਦੇਸ਼ ਦੇ ਕਾਨਪੁਰ ਤੋਂ ਇਕ ਖ਼ੌਫਨਾਕ ਘਟਨਾ ਸਾਹਮਣੇ ਆਈ ਹੈ। ਕਾਨਪੁਰ ਦੇ ਘਾਟਮਪੁਰ ’ਚ ਇਕ ਕੁੜੀ ਨਾਲ ਜਬਰ-ਜ਼ਿਨਾਹ ਦਾ ਮਾਮਲਾ ਸਾਹਮਣੇ ਆਇਆ ਹੈ। ਗੁਆਂਢੀ ਨੌਜਵਾਨ ਪੀੜਤਾ ਨੂੰ ਚਾਕਲੇਟ ਦਿਵਾਉਣ ਦੇ ਬਹਾਨੇ ਆਪਣੇ ਨਾਲ ਲੈ ਗਿਆ। ਉਸ ਨੇ ਕੁੜੀ ਨਾਲ ਜਬਰ-ਜ਼ਿਨਾਹ ਕੀਤਾ ਅਤੇ ਚੀਕਣ 'ਤੇ ਪੀੜਤਾ ਦੇ ਮੂੰਹ ਵਿਚ ਪੱਤੇ ਭਰ ਦਿੱਤੇ। ਇਸ ਤੋਂ ਬਾਅਦ ਇੱਟ ਨਾਲ ਸਿਰ ਕੁਚਲ ਕੇ ਮੌਕੇ ਤੋਂ ਫਰਾਰ ਹੋ ਗਿਆ। ਪੀੜਤਾ ਦੇ ਪਿਤਾ ਨੇ ਪੁਲਸ ਸਟੇਸ਼ਨ ’ਚ ਸ਼ਿਕਾਇਤ ਦੇ ਕੇ ਘਟਨਾ ਦੀ ਜਾਣਕਾਰੀ ਦਿੱਤੀ।
ਸੂਚਨਾ ਮਿਲਣ ’ਤੇ ਪੁਲਸ ਮੌਕੇ ’ਤੇ ਪਹੁੰਚੀ ਅਤੇ ਪੀੜਤਾ ਅਤੇ ਪਰਿਵਾਰਿਕ ਮੈਂਬਰਾਂ ਤੋਂ ਜਾਣਕਾਰੀ ਲਈ। ਪੁਲਸ ਦੇ ਡਿਪਟੀ ਕਮਿਸ਼ਨਰ (ਦੱਖਣੀ) ਦੀਪੇਂਦਰ ਨਾਥ ਚੌਧਰੀ ਨੇ ਕਿਹਾ ਕਿ ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਕੁੜੀ ਨੂੰ ਬਿਹਤਰ ਇਲਾਜ ਲਈ ਗ੍ਰੀਨ ਕਾਰੀਡੋਰ ਬਣਾ ਕੇ ਹੈਲੇਟ ਹਸਪਤਾਲ ’ਚ ਦਾਖਲ ਕਰਵਾਇਆ ਗਿਆ ਹੈ।
ਘਾਟਮਪੁਰ ਥਾਣੇ ਅਧੀਨ ਆਉਂਦੇ ਇਕ ਕਸਬੇ ਦੇ ਰਹਿਣ ਵਾਲੇ ਪੀੜਤਾ ਦੇ ਪਿਤਾ ਨੇ ਪੁਲਸ ਨੂੰ ਦਿੱਤੀ ਸ਼ਿਕਾਇਤ ’ਚ ਦੱਸਿਆ ਕਿ ਉਸੇ ਇਲਾਕੇ ਦਾ ਰਹਿਣ ਵਾਲਾ ਨੌਜਵਾਨ ਕੱਲੂ ਉਸ ਦੀ ਧੀ ਨੂੰ ਚਾਕਲੇਟ ਦੇਣ ਦੇ ਬਹਾਨੇ ਮਜਾਰ ਵੱਲ ਲੈ ਗਿਆ, ਜਿੱਥੇ ਉਸ ਨੇ ਉਸ ਨਾਲ ਜਬਰ-ਜ਼ਿਨਾਹ ਕੀਤਾ। ਧੀ ਦੇ ਚੀਕਾਂ ਮਾਰਨ ’ਤੇ ਮੁਲਜ਼ਮ ਨੇ ਮਾਸੂਮ ਦੇ ਮੂੰਹ ’ਚ ਪੱਤੇ ਭਰ ਦਿੱਤੇ। ਫਿਰ ਵੀ ਦਰਦ ਕਾਰਨ ਮਾਸੂਮ ਦੀ ਆਵਾਜ਼ ਨਾ ਰੁਕੀ ਤਾਂ ਉਸ ਨੇ ਇੱਟ ਨਾਲ ਉਸ ਦਾ ਸਿਰ ਕੁਚਲ ਦਿੱਤਾ। ਖੂਨ ਨਾਲ ਲੱਥਪੱਥ ਕੁੜੀ ਨੂੰ ਉੱਥੇ ਹੀ ਛੱਡ ਕੇ ਮੁਲਜ਼ਮ ਮੌਕੇ ਤੋਂ ਫਰਾਰ ਹੋ ਗਿਆ। ਘਾਟਮਪੁਰ ਦੇ ਸਹਾਇਕ ਪੁਲਸ ਕਮਿਸ਼ਨਰ ਕ੍ਰਿਸ਼ਨਕਾਂਤ ਯਾਦਵ ਨੇ ਦੱਸਿਆ ਕਿ ਮੁਲਜ਼ਮ ਨੂੰ ਗ੍ਰਿਫ਼ਤਾਰ ਕਰਨ ਲਈ 3 ਟੀਮਾਂ ਬਣਾਈਆਂ ਗਈਆਂ ਹਨ।
''ਮੇਰੇ ਖੇਤ 'ਚੋਂ ਨਿਕਲ ਰਿਹੈ ਹਾਈਵੇਅ, ਹੁਣ ਨਹੀਂ ਕਰਨੀ ਤੁਹਾਡੀ ਨੌਕਰੀ...!''
NEXT STORY