Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    SAT, SEP 12, 2026

    7:59:20 PM

  • zomato will charge extra on cod

    Zomato ਦਾ ਗਾਹਕਾਂ ਨੂੰ ਵੱਡਾ ਝਟਕਾ, COD 'ਤੇ...

  • punjab weather heavy rain

    ਪੰਜਾਬ 'ਚ ਇਨ੍ਹਾਂ ਤਾਰੀਖ਼ਾਂ ਨੂੰ ਭਾਰੀ ਮੀਂਹ ਦੀ...

  • prtc bus punjab roadways

    ਪੰਜਾਬ 'ਚ ਸਰਕਾਰੀ ਬੱਸਾਂ ਦਾ ਚੱਕਾ ਜਾਮ ਕਰਨ ਦਾ...

  • punjab congress sachin pilot punjab in charge

    ਪੰਜਾਬ ਕਾਂਗਰਸ ਦੀ ਧੜੇਬੰਦੀ ਵਿਚਾਲੇ ਪਹਿਲੀ ਵਾਰ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Blog News
  • ਪਾਨ ਦੇ ਪੱਤੇ ਦਾ ਭਾਰਤੀ ਰੂਪਾਂਤਰਣ

BLOG News Punjabi(ਬਲਾਗ)

ਪਾਨ ਦੇ ਪੱਤੇ ਦਾ ਭਾਰਤੀ ਰੂਪਾਂਤਰਣ

  • Edited By Harpreet Singh,
  • Updated: 02 Sep, 2026 05:02 PM
Blog
betel leaf
  • Share
    • Facebook
    • Tumblr
    • Linkedin
    • Twitter
  • Comment

ਬੇਲੂਰ ’ਚ ਸਥਿਤ ਚੇਨਾਕੇਸ਼ਵ ਮੰਦਰ ਦੀਆਂ ਬਾਹਰੀ ਕੰਧਾਂ ’ਤੇ, ਜਿਸ ਦਾ ਨਿਰਮਾਣ 12ਵੀਂ ਸ਼ਤਾਬਦੀ ’ਚ ਹੋਇਸਲਾ ਰਾਜਿਆਂ ਦੁਆਰਾ ਕੀਤਾ ਗਿਆ ਸੀ, ਇਕ ਮਹਿਲਾ ਪਾਨ ਦੇ ਪੱਤੇ ਫੜੀ ਖੜ੍ਹੀ ਹੈ ਪਰ ਵੈਦਿਕ ਸੰਹਿਤਾ, ਰਾਮਾਇਣ ਜਾਂ ਮਹਾਭਾਰਤ ’ਚ ਕਿਤੇ ਵੀ ਪਾਨ ਦਾ ਵਰਣਨ ਨਹੀਂ ਹੈ। ਇਹ ਉਸ ਜਗਤ ਦਾ ਹਿੱਸਾ ਨਹੀਂ ਸੀ। ਇਹ ਬਹੁਤ ਬਾਅਦ ’ਚ, ਇੰਡੋਨੇਸ਼ੀਆਈ ਦੀਪ ਸਮੂਹ ਅਤੇ ਮਲਯ ਪ੍ਰਾਇਦੀਪ ਤੋਂ ਵਪਾਰਕ ਜਹਾਜ਼ਾਂ ਦੁਆਰਾ ਲਿਆਂਦਾ ਗਿਆ ਅਤੇ ਗੁਪਤ ਕਾਲ (ਲਗਭਗ ਚੌਥੀ ਸ਼ਤਾਬਦੀ ਈਸਵੀ) ਦੇ ਦੌਰਾਨ ਪੂਰਬੀ ਤੱਟ ਦੇ ਰਸਤੇ ਭਾਰਤ ’ਚ ਦਾਖ਼ਲ ਹੋਇਆ। ਹਾਲਾਂਕਿ, ਕਰਨਾਟਕ ਦੇ ਇਕ ਮੰਦਰ ਦੀ ਕੰਧ ’ਤੇ ਪੱਥਰ ’ਚ ਉੱਕਰੀ ਹੋਈ ਇਸ ਦੀ ਮੌਜੂਦਗੀ ਇਹ ਦਰਸਾਉਂਦੀ ਹੈ ਕਿ ਕਿੰਨੀ ਜਲਦੀ ਇਹ ਪੱਤਾ ਵਿਦੇਸ਼ੀ ਦਰਾਦਮ ਨਹੀਂ ਰਹਿ ਗਿਆ ਸੀ। ਇਸ ਤੋਂ ਬਿਨਾਂ ਕੋਈ ਵੀ ਹਿੰਦੂ ਸਮਾਰੋਹ ਪੂਰਨ ਨਹੀਂ ਮੰਨਿਆ ਜਾਂਦਾ ਸੀ।

ਸੰਸਕ੍ਰਿਤ ’ਚ ਲਿਖੇ ਜਾਣ ਤੋਂ ਪਹਿਲਾਂ ਵੀ ਪੂਰਬੀ ਅਤੇ ਦੱਖਣੀ ਭਾਰਤ ’ਚ ਪਾਨ ਅਤੇ ਸੁਪਾਰੀ ਦਾ ਪ੍ਰਚਲਨ ਸੀ। ਤਮਿਲ ਸੰਗਮ ਕਵਿਤਾ 2,000 ਵਰ੍ਹੇ ਪਹਿਲਾਂ ਦੇ ਉਸ ਸੰਸਾਰ ਨੂੰ ਦਰਸਾਉਂਦੀ ਹੈ, ਜੋ ਇਨ੍ਹਾਂ ਤੋਂ ਜਾਣੂ ਸੀ। ਪੱਟਿਨੱਪਲਾਈ ਜਿਹੀਆਂ ਕਵਿਤਾਵਾਂ ਪੁਹਾਰ ਦੇ ਬਿਜ਼ੀ ਬਾਜ਼ਾਰਾਂ ਦਾ ਵਰਣਨ ਕਰਦੀਆਂ ਹਨ, ਜਿੱਥੇ ਪਾਨ ਵੇਚਿਆ ਜਾਂਦਾ ਸੀ, ਮਦੁਰੈਕੰਚੀ ਪਾਨ ਦੀ ਖੇਤੀ ਅਤੇ ਵਿਕਰੀ ’ਤੇ ਰੌਸ਼ਨੀ ਪਾਉਂਦੀ ਹੈ, ਜਦਕਿ ਕੁਰੁੰਤੋਗਈ ਇਹ ਦੱਸਦੀ ਹੈ ਕਿ ਸੁਪਾਰੀ ਦੇ ਨਾਲ ਪਾਨ ਅਰਪਿਤ ਕਰਨਾ ਮਹਿਮਾਨਨਿਵਾਜ਼ੀ ਅਤੇ ਸਨੇਹ ਦਾ ਪ੍ਰਤੀਕ ਸੀ।

ਭੋਜਨ ਦੇ ਬਾਅਦ, ਸੁਪਾਰੀ ਅਤੇ ਚੂਨੇ ਦੇ ਨਾਲ ਪਾਨ ਦੇ ਪੱਤੇ ਦਾ ਇਕ ਟੁਕੜਾ ਲਪੇਟ ਕੇ, ਉਸ ’ਚ ਇਲਾਇਚੀ, ਲੌਂਗ, ਜਾਇਫਲ, ਜਾਵਿਤਰੀ ਅਤੇ ਕਪੂਰ (ਪੰਜ ਸੁਗੰਧਿਤ ਪਦਾਰਥ, ਜਿਨ੍ਹਾਂ ਨੂੰ ਸਮੂਹਿਕ ਰੂਪ ’ਚ ਪੰਚ-ਸੁਗੰਧ ਕਿਹਾ ਜਾਂਦਾ ਹੈ) ਮਿਲਾ ਕਰ, ਪਾਚਨ ’ਚ ਸਹਾਇਤਾ ਅਤੇ ਸਾਹ ਨੂੰ ਸੁਗੰਧਿਤ ਕਰਨ ਲਈ ਖਾਧਾ ਜਾਂਦਾ ਸੀ। ਆਯੁਰਵੈਦਿਕ ਡਾਕਟਰਾਂ ਨੇ ਇਸ ਦੀ ਵਾਧੂ ਵਰਤੋਂ ਦੀ ਖੋਜ ਕੀਤੀ-ਪਾਨ ਨੂੰ ਫਾਈਲੇਰੀਆ ਸੰਕਰਮਣ, ਮੋਟਾਪਾ, ਚਮੜੀ ਰੋਗ ਅਤੇ ਸਿਰਦਰਦ ਦੇ ਉਪਚਾਰ ਦੇ ਰੂਪ ’ਚ ਆਯੁਰਵੈਦਿਕ ਦਵਾਈਆਂ ’ਚ ਸ਼ਾਮਲ ਕੀਤਾ ਗਿਆ। ਗਾਇਕਾਂ ਨੂੰ ਨਿਯਮਿਤ ਤੌਰ ’ਤੇ ਇਸ ਦਾ ਸੇਵਨ ਕਰਨ ਦੀ ਸਲਾਹ ਦਿੱਤੀ ਜਾਂਦੀ ਸੀ, ਇਹ ਮੰਨਿਆ ਜਾਂਦਾ ਸੀ ਕਿ ਇਸ ਨਾਲ ਆਵਾਜ਼ ’ਚ ਨਿਖਾਰ ਆਉਂਦਾ ਹੈ। ਰਸਮੀ ਇਲਾਜ ’ਚ ਪੌਦੇ ਦੇ ਉਨ੍ਹਾਂ ਹਿੱਸਿਆਂ ਦੀ ਵੀ ਵਰਤੋਂ ਪਾਈ ਗਈ, ਜਿਨ੍ਹਾਂ ਨੂੰ ਧਰਮ ਵਰਜਿਤ ਮੰਨਦਾ ਸੀ। ਪਾਨ ਦੇ ਪੱਤੇ ਦੀ ਡੰਠਲ ’ਤੇ ਤੇਲ ਲਗਾ ਕੇ ਬੱਚਿਆਂ ’ਚ ਕਬਜ਼ ਅਤੇ ਪੇਟ ਫੁੱਲਣ ਦੇ ਇਲਾਜ ’ਚ ਇਸ ਦੀ ਵਰਤੋਂ ਕੀਤੀ ਜਾਂਦੀ ਸੀ।

ਧਰਮ ਨੇ ਤਾਂਬੁਲ (ਪਾਨ ਦਾ ਪੱਤਾ ਜਾਂ ਬੀੜਾ) ਨੂੰ ਸਮਾਨ ਰੂਪ ’ਚ ਅਪਣਾ ਲਿਆ। ਇਸ ਦੀ ਵਰਤੋਂ ਪਵਿੱਤਰ ਜਲ ਛਿੜਕਣ, ਦੇਵਤਿਆਂ ਨੂੰ ਅਰਪਿਤ ਕਰਨ ਅਤੇ ਪੁਜਾਰੀਆਂ ਨੂੰ ਦਿੱਤੇ ਜਾਣ ਵਾਲੀ ਦਕਸ਼ਿਣਾ ’ਚ ਸ਼ਾਮਲ ਕਰਨ ਲਈ ਕੀਤੀ ਜਾਂਦੀ ਸੀ। ਮੱਧਕਾਲੀਨ ਦੱਖਣੀ ਭਾਰਤੀ ਮੰਦਿਰਾਂ ’ਚ ਇਸ ਨੂੰ ਰੋਜ਼ਾਨਾ ਪੂਜਾ-ਪਾਠ ’ਚ ਸ਼ਾਮਲ ਕੀਤਾ ਗਿਆ। ਧਰਮਸ਼ਾਸਤਰੀਆਂ ਨੇ ਪਾਨ ਦੇ ਪੱਤੇ ’ਚ ਹਿੰਦੂ ਤ੍ਰਿਮੂਰਤੀ ਦਾ ਪ੍ਰਤੀਕ ਪਾਇਆ-ਸੁਪਾਰੀ ਬ੍ਰਹਮਾ (ਸ੍ਰਿਸ਼ਟੀਕਰਤਾ), ਪੱਤਾ ਵਿਸ਼ਨੂੰ (ਰੱਖਿਅਕ) ਅਤੇ ਚੂਨਾ ਸ਼ਿਵ (ਸੰਹਾਰਕ) ਦਾ ਪ੍ਰਤੀਨਿਧਤਾ ਕਰਦਾ ਹੈ। ਪੱਤੇ ਦੀ ਰਚਨਾ ਨੂੰ ਹੀ ਦਿਵਯ ਸਵਰੂਪ ਨਾਲ ਜੋੜਿਆ ਗਿਆ ਹੈ। ਖੱਬੇ ਪਾਸੇ ਦੇਵੀ ਲਕਸ਼ਮੀ ਅਤੇ ਸੱਜੇ ਪਾਸੇ ਸਰਸਵਤੀ ਬਿਰਾਜਮਾਨ ਹਨ। ਮੌਤ ਦੇ ਦੇਵਤਾ ਯਮ ਡੰਠਲ ਅਤੇ ਉੱਪਰੀ ਸਿਰੇ ’ਚ ਨਿਵਾਸ ਕਰਦੇ ਹਨ, ਇਸ ਲਈ ਪੱਤੇ ਨੂੰ ਤਿਆਰ ਕਰਨ ਤੋਂ ਪਹਿਲਾਂ ਇਨ੍ਹਾਂ ਦੋਵਾਂ ਨੂੰ ਹਟਾ ਦਿੱਤਾ ਜਾਂਦਾ ਹੈ। ਜੋ ਬਚਦਾ ਹੈ ਉਹ ਸ਼ੁੱਭ ਹੁੰਦਾ ਹੈ, ਜਿਸ ਨੂੰ ਪਤੀ-ਪਤਨੀ, ਦੇਵੀ-ਦੇਵਤਾ, ਮੇਜ਼ਬਾਨ ਅਤੇ ਮਹਿਮਾਨ ਦੇ ਵਿਚਾਲੇ ਸਾਂਝਾ ਕੀਤਾ ਜਾਂਦਾ ਹੈ।

ਆਸਾਮ ’ਚ, ਕਿਸੇ ਵੀ ਆਉਣ ਵਾਲੇ ਦੇ ਸਾਹਮਣੇ ਸਭ ਤੋਂ ਪਹਿਲਾਂ ਸੁਪਾਰੀ ਰੱਖੀ ਜਾਂਦੀ ਸੀ। ਭੂਟਾਨ ’ਚ, ਜਦੋਂ ਵੀ ਦੋ ਲੋਕ ਮਿਲਦੇ ਸਨ, ਤਾਂ ‘ਡੋਮਾ ਜੇਸ’ ਭਾਵ ‘ਕ੍ਰਿਪਾ ਕਰਕੇ ਸੁਪਾਰੀ ਗ੍ਰਹਿਣ ਕਰੋ’ ਕਿਹਾ ਜਾਂਦਾ ਸੀ। ਰਸਮੀ ਸਮਾਰੋਹਾਂ ’ਚ, ਮੇਜ਼ਬਾਨ ਦੋਵਾਂ ਹੱਥਾਂ ਨਾਲ ਸੁਪਾਰੀ ਭੇਟ ਕਰਦਾ ਸੀ। ਦੂਜਿਆਂ ਦੇ ਸਾਹਮਣੇ ਸੁਪਾਰੀ ਚਬਾਉਣਾ ਅਤੇ ਭੇਂਟ ਨਾ ਕਰਨਾ ਸ਼ਿਸ਼ਟਾਚਾਰ ਦਾ ਉਲੰਘਣ ਮੰਨਿਆ ਜਾਂਦਾ ਸੀ। ਜਾਤੀ ਆਧਾਰਿਤ ਭਾਰਤੀ ਸਮਾਜ ’ਚ, ਜਿੱਥੇ ਲੋਕ ਭੋਜਨ ਸਾਂਝਾ ਨਹੀਂ ਕਰਦੇ ਸਨ, ਪਾਨ ਸਾਂਝਾ ਕਰਨਾ ਆਸਾਨ ਸੀ। ਇਹ ਮੱਧਯੁਗੀ ਦਰਬਾਰੀ ਰੀਤੀ-ਰਿਵਾਜਾਂ ਦਾ ਹਿੱਸਾ ਬਣ ਗਿਆ, ਜਿਸ ਨੂੰ ਸੁਲਤਾਨਾਂ ਅਤੇ ਨਵਾਬਾਂ ਨੇ ਵੀ ਅਪਣਾਇਆ।

ਸਵਾਗਤ ਅਤੇ ਵਿਦਾਈ ਦੇ ਵਿਚਾਲੇ, ਪਾਨ ਅਹੁਦੇ ਅਤੇ ਵੱਕਾਰ ਦਾ ਪ੍ਰਤੀਕ ਸੀ। ਰਾਜੇ ਨੂੰ 32 ਪੱਤੇ, ਰਾਜਕੁਮਾਰ ਨੂੰ 24, ਵਿਦਵਾਨ ਨੂੰ 12 ਅਤੇ ਆਮ ਆਦਮੀ ਨੂੰ 4 ਪੱਤੇ ਮਿਲਦੇ ਸਨ। ਰਾਜ ਦਰਬਾਰਾਂ ’ਚ ਪਾਨ ਦੀ ਥੈਲੀ ਢੋਣ ਵਾਲੇ (ਹਡਪਵਾਲਾ) ਨੂੰ ਉੱਚ ਅਹੁਦੇ ’ਤੇ ਬਿਰਾਜਮਾਨ ਮਰਦਾਂ ਨੂੰ ਦਿੱਤਾ ਜਾਣ ਵਾਲਾ ਇਕ ਵੱਕਾਰੀ ਅਹੁਦਾ ਮੰਨਿਆ ਜਾਂਦਾ ਸੀ। ਰਾਜੇ ਦੇ ਹੱਥੋਂ ਪਾਨ ਗ੍ਰਹਿਣ ਕਰਨਾ ਵਫ਼ਾਦਾਰੀ ਦੀ ਜਨਤਕ ਮਨਜ਼ੂਰੀ ਸੀ। ਕੁਝ ਦਰਬਾਰੀ ਸਥਿਤੀਆਂ ’ਚ, ਵਿਰੋਧੀ ਤੋਂ ਪਾਨ ਗ੍ਰਹਿਣ ਕਰਨਾ ਅਪਮਾਨ ਦੇ ਸਮਾਨ ਮੰਨਿਆ ਜਾਂਦਾ ਸੀ।

ਜਾਤੀ ਵਿਵਸਥਾ ਨੇ ਇਸ ਦਲੀਲ ਨੂੰ ਅੱਗੇ ਵਧਾਇਆ-ਅਸ਼ੁੱਧ ਜਾਤੀ ਦੇ ਵਿਅਕਤੀ ਦੁਆਰਾ ਤਿਆਰ ਕੀਤਾ ਗਿਆ ਭੋਜਨ ਉੱਚ ਜਾਤੀ ਦੇ ਵਿਅਕਤੀ ਲਈ ਅਪਵਿੱਤਰ ਮੰਨਿਆ ਜਾਂਦਾ ਸੀ। ਕਿਸੇ ਪੁਰਸ਼ ਨੂੰ ਪਾਨ ਦੇਣ ਵਾਲੀ ਇਸਤਰੀ ਨੂੰ ਵਿਭਚਾਰ ਦੇ ਰੂਪ ’ਚ ਦੇਖਿਆ ਜਾਂਦਾ ਸੀ। ਕਾਮਸੂਤਰ ’ਚ ਪ੍ਰੇਮ ਜੀਵਨ ਦੇ ਜ਼ਰੂਰੀ ਤੱਤਾਂ ’ਚ ਪਾਨ ਨੂੰ ਵੀ ਸ਼ਾਮਲ ਕੀਤਾ ਗਿਆ ਸੀ। ਵਪਾਰਕ ਫਿਰਕਿਆਂ ’ਚ, ਕਿਸੇ ਦੂਜੇ ਪੱਖ ਤੋਂ ਤਾਂਬੁਲ ਪ੍ਰਾਪਤ ਕਰਨਾ ਦੋਵਾਂ ਪੱਖਾਂ ਨੂੰ ਕਿਸੇ ਲਿਖਤੀ ਸਮਝੌਤੇ ਦੀ ਤਰ੍ਹਾਂ ਹੀ ਇਕ ਸਮਝੌਤੇ ਨਾਲ ਬੰਨ੍ਹ ਦਿੰਦਾ ਸੀ।

ਇਕ ਪੌਦਾ ਜੋ ਦੂਰ-ਦਰਾਜ ਦੇ ਦੀਪਾਂ ਤੋਂ ਸਮੁੰਦਰ ਦੇ ਰਸਤੇ ਆਇਆ, ਵੇਦਾਂ ’ਚ ਜਿਸ ਦਾ ਵਰਣਨ ਨਹੀਂ ਹੈ, ਹੋਇਸਲਾ ਮੰਦਰਾਂ ਦੀਆਂ ਕੰਧਾਂ ’ਤੇ ਮੌਜੂਦ ਹੈ, ਤ੍ਰਿਮੂਰਤੀ ਦਾ ਪ੍ਰਤੀਕ ਬਣ ਗਿਆ, ਲਕਸ਼ਮੀ ਅਤੇ ਯਮ ਦੋਵਾਂ ਦਾ ਵਾਹਨ ਅਤੇ ਮਨੁੱਖੀ ਸੰਬੰਧਾਂ ਦਾ ਵਿਆਕਰਨ ਬਣ ਗਿਆ।

-ਦੇਵਦੱਤ ਪੱਟਾਨਾਇਕ

  • India
  • Betel Leaf
  • Paan

ਸਿੰਧੂ ਜਲ ਸੰਧੀ : ਹੇਗ ਦੇ ਫ਼ੈਸਲੇ ਨਾਲ ਭਾਰਤ-ਪਾਕਿਸਤਾਨ ’ਚ ਨਵੀਂ ਕਾਨੂੰਨੀ ਜੰਗ

NEXT STORY

Stories You May Like

  • automobile industry is pillar of indian economy
    ‘ਵਾਹਨ ਉਦਯੋਗ ਭਾਰਤੀ ਅਰਥਵਿਵਸਥਾ ਦਾ ਮਜ਼ਬੂਤ ਥੰਮ੍ਹ’
  • keeping mango leaves in the house will change your fortune
    ਘਰ 'ਚ ਅੰਬ ਦੇ ਪੱਤੇ ਰੱਖਣ ਨਾਲ ਬਦਲ ਜਾਵੇਗੀ ਤੁਹਾਡੀ ਕਿਸਮਤ ! ਜਾਣੋ ਇਸ ਦੇ ਚਮਤਕਾਰੀ ਲਾਭ
  • arabica leaves are nothing less than a blessing
    ਕਿਸੇ ਵਰਦਾਨ ਤੋਂ ਘੱਟ ਨਹੀਂ 'ਅਰਬੀ ਦੇ ਪੱਤੇ' ! ਜਾਣੋ ਇਸ ਦੇ ਹੈਰਾਨੀਜਨਕ ਫਾਇਦੇ
  • trump  s big action
    ਟਰੰਪ ਦਾ ਵੱਡਾ ਐਕਸ਼ਨ: 125 ਕਰੋੜ ਦੇ ਬਜਟ ਨਾਲ ਵੋਟਰ ਸੂਚੀਆਂ ਦੀ ਜਾਂਚ ਸ਼ੁਰੂ, ਭਾਰਤੀ ਮੂਲ ਦੇ ਲੋਕਾਂ 'ਤੇ ਪਵੇਗਾ ਅਸਰ
  • indian origin residents of texas missing
    ਨੇਪਾਲ ਹੜ੍ਹ: ਭਾਰਤੀ ਮੂਲ ਦੇ ਟੈਕਸਾਸ ਦੇ 4 ਨਿਵਾਸੀ ਲਾਪਤਾ, ਰਾਹਤ ਕਾਰਜਾਂ ਲਈ 100,000 ਡਾਲਰ ਦੀ ਰਾਸ਼ੀ ਜਾਰੀ
  • indian origin couple donates
    ਭਾਰਤੀ ਮੂਲ ਦੇ ਜੋੜੇ ਨੇ ਅਮਰੀਕੀ ਯੂਨੀਵਰਸਿਟੀ ਨੂੰ ਦਾਨ ਕੀਤੇ 2 ਕਰੋੜ ਡਾਲਰ
  • indian rupee falls by 10 paise against usd
    ਅਮਰੀਕੀ ਡਾਲਰ ਦੇ ਮੁਕਾਬਲੇ ਭਾਰਤੀ ਰੁਪਿਆ 10 ਪੈਸੇ ਡਿੱਗਾ
  • strong opposition to mohan bhagwat  s visit in london
    ਲੰਡਨ 'ਚ ਮੋਹਨ ਭਾਗਵਤ ਦੇ ਦੌਰੇ ਦਾ ਤਿੱਖਾ ਵਿਰੋਧ, ਭਾਰਤੀ ਹਾਈ ਕਮਿਸ਼ਨ ਦੇ ਬਾਹਰ ਕੱਢੀ ‘ਖ਼ਾਲਿਸਤਾਨ ਫਰੀਡਮ ਰੈਲੀ’
  • punjab weather heavy rain
    ਪੰਜਾਬ 'ਚ ਇਨ੍ਹਾਂ ਤਾਰੀਖ਼ਾਂ ਨੂੰ ਭਾਰੀ ਮੀਂਹ ਦੀ ਚਿਤਾਵਨੀ! ਵਿਭਾਗ ਨੇ ਕੀਤੀ ਵੱਡੀ...
  • major encounter by punjab police in jalandhar
    ਜਲੰਧਰ 'ਚ ਵੱਡਾ ਐਨਕਾਊਂਟਰ! ਪੁਲਸ ਦੇ ਬਦਮਾਸ਼ ਵਿਚਾਲੇ ਚੱਲੀਆਂ ਗੋਲ਼ੀਆਂ
  • horrific accident on the jalandhar amritsar national highway
    ਪੰਜਾਬ ਦੇ ਹਾਈਵੇਅ 'ਤੇ ਵੱਡਾ ਹਾਦਸਾ! ਇਕੋ ਪਰਿਵਾਰ ਦੇ ਤਿੰਨ ਜੀਆਂ ਦੀ ਗਈ ਜਾਨ
  • two smugglers arrested in jalandhar by cia staff
    ਜਲੰਧਰ 'ਚ CIA ਸਟਾਫ਼ ਕਰੋੜਾਂ ਦੀ ਹੈਰੋਇਨ ਤੇ ਡਰੱਗ ਮਨੀ ਸਮੇਤ 2 ਤਸਕਰ ਗ੍ਰਿਫ਼ਤਾਰ
  • woman death in a collision between a tipper and a car
    ਗੋਰਾਇਆ-ਫਿਲੌਰ ਹਾਈਵੇਅ 'ਤੇ ਕਾਰ ਤੇ ਟਿੱਪਰ ਦੀ ਭਿਆਨਕ ਟੱਕਰ, ਮਹਿਲਾ ਦੀ ਹੋਈ ਮੌਤ
  • man dead on road accident
    ਟਿੱਪਰ ਤੇ ਐਕਟਿਵਾ ਸਵਾਰ ਦੀ ਟੱਕਰ ’ਚ ਐਕਟਿਵਾ ਸਵਾਰ ਦੀ ਮੌਤ
  • rules changed to benefit favoured contractors
    ‘ਵਨ ਸਿਟੀ ਵਨ ਕੰਟਰੈਕਟਰ’ ਨੀਤੀ ਦੇ ਬਾਵਜੂਦ ਚਹੇਤੇ ਠੇਕੇਦਾਰਾਂ ਨੂੰ ਫ਼ਾਇਦਾ...
  • new in dr meenakshi sood death case major revelation post mortem report
    ਜਲੰਧਰ: ਡਾ. ਮੀਨਾਕਸ਼ੀ ਸੂਦ ਦੀ ਮੌਤ ਦੇ ਮਾਮਲੇ 'ਚ ਨਵੀਂ ਅਪਡੇਟ! ਪੋਸਟਮਾਰਟਮ...
Trending
Ek Nazar
father of famous punjabi female singer passes away

ਮਸ਼ਹੂਰ ਪੰਜਾਬੀ ਗਾਇਕਾ 'ਤੇ ਟੁੱਟਿਆ ਦੁੱਖਾਂ ਦਾ ਪਹਾੜ, ਪਿਤਾ ਦਾ ਹੋਇਆ ਦਿਹਾਂਤ

rapid gunfire at the home of the former sarpanch s brother

ਗੁਰਦਾਸਪੁਰ: ਦੇਰ ਰਾਤ ਸਾਬਕਾ ਸਰਪੰਚ ਦੇ ਭਰਾ ਦੇ ਘਰ 'ਤੇ ਤਾੜ-ਤਾੜ ਫਾਇਰਿੰਗ

punjabi social media influencer manjit kaur

ਇੰਫਲੂਐਂਸਰ ਮਨਜੀਤ ਕੌਰ ਦੀ ਆਖਰੀ ਵੀਡੀਓ ਆਈ ਸਾਹਮਣੇ, ਦੱਸਿਆ ਪੂਰਾ ਸੱਚ

punjabi singer jass manak trolled after showering currency notes on his fiancée

'ਉਹ ਤੁਹਾਡੀ ਪਤਨੀ ਹੈ, ਬਾਰ ਡਾਂਸਰ ਨਹੀਂ...'; ਪੰਜਾਬੀ ਗਾਇਕ ਜੱਸ ਮਾਣਕ ਨੇ ਆਪਣੀ...

woman married eight months ago ends her life

ਅੱਠ ਮਹੀਨੇ ਪਹਿਲਾਂ ਵਿਆਹੀ ਕੁੜੀ ਨੇ ਜੀਵਨਲੀਲਾ ਕੀਤੀ ਸਮਾਪਤ, ਪੇਕੇ ਪਰਿਵਾਰ ਨੇ...

world famous singer became a mother at the age of 40 without being married

40 ਸਾਲ ਦੀ ਉਮਰ 'ਚ ਬਿਨਾਂ ਵਿਆਹ ਦੇ ਮਾਂ ਬਣੀ ਦੁਨੀਆ ਦੀ ਮਸ਼ਹੂਰ ਗਾਇਕਾ

houthi rebels seized island

ਹੂਤੀ ਬਾਗੀਆਂ ਨੇ ਯਮਨ ਦੇ ਬਾਬ ਅਲ-ਮੰਡੇਬ 'ਚ ਇੱਕ ਟਾਪੂ 'ਤੇ ਕੀਤਾ ਕਬਜ਼ਾ

online fraud

ਬੰਗਲਾਦੇਸ਼: ਔਨਲਾਈਨ ਧੋਖਾਧੜੀ ਦੇ ਦੋਸ਼ 'ਚ 63 ਵਿਦੇਸ਼ੀ ਹਿਰਾਸਤ 'ਚ

flood in nepal

ਨੇਪਾਲ ਹੜ੍ਹ 'ਚ ਮ੍ਰਿਤਕਾਂ ਦੀ ਗਿਣਤੀ 1,385 ਹੋਈ

famous youtuber armaan malik

6ਵੇਂ ਬੱਚੇ ਦਾ ਪਿਤਾ ਬਣੇਗਾ ਮਸ਼ਹੂਰ ਯੂਟਿਊਬਰ ਅਰਮਾਨ ਮਲਿਕ ! ਕ੍ਰਿਤਿਕਾ ਤੇ ਪਾਇਲ...

heavy rain and hailstorm

ਜ਼ਿਲ੍ਹਾ ਲਾਤੀਨਾ 'ਚ ਤੇਜ਼ ਮੀਂਹ, ਝੱਖੜ ਹਨੇਰੀ ਤੇ ਹਲਕੀ ਗੜੇਮਾਰੀ, ਗੱਡੀਆਂ 'ਤੇ...

indian american couple donates

ਹਿਊਸਟਨ ਕੇ ਇੰਜੀਨੀਅਰਿੰਗ ਕਾਲਜ ਨੂੰ ਭਾਰਤੀ-ਅਮਰੀਕੀ ਜੋੜੇ ਨੇ ਦਾਨ ਕੀਤੇ 40 ਲੱਖ...

ramesh  a special needs child from pingalwara

ਪਿੰਗਲਵਾੜਾ ਦੇ ਵਿਸ਼ੇਸ਼ ਬੱਚੇ ਰਮੇਸ਼ ਨੇ ਹਾਂਗਕਾਂਗ ’ਚ ਲਹਿਰਾਇਆ ਤਿਰੰਗਾ, ਜਿੱਤੇ 2...

amitabh bachchan

84 ਸਾਲਾ ਅਮਿਤਾਭ ਬੱਚਨ ਦੀ ਇਹ ਖਵਾਹਿਸ਼ ਅਜੇ ਵੀ ਅਧੂਰੀ, ਛਲਕਿਆ ਅਦਾਕਾਰ ਦਾ ਦਰਦ

christian woman in pakistan

ਪਾਕਿਸਤਾਨ : ਮੁਸਲਿਮ ਨੌਜਵਾਨ ਨੇ ਈਸਾਈ ਕੁੜੀ ਨੂੰ ਮਾਰ'ਤੀ ਗੋ.ਲੀ

hindu girl in pakistan

ਪਾਕਿ 'ਚ ਜ਼ਬਰੀ ਧਰਮ ਪਰਿਵਰਤਨ ਅਤੇ ਵਿਆਹ ਤੋਂ ਬਾਅਦ ਫੁੱਟ-ਫੁੱਟ ਕੇ ਰੋਈਆਂ 2...

man earns  14 lakh every month

ਸ਼ਖਸ ਨੇ 'ਪਰੇਸ਼ਾਨੀ' ਨੂੰ ਹੀ ਬਣਾ ਲਿਆ 'ਬਿਜ਼ਨੈੱਸ', ਹਰ ਮਹੀਨੇ ਕਮਾ ਰਿਹੈ 14...

hanuman ansh

200 ਕਰੋੜ ਰੁਪਏ ਦੇ ਅੰਕੜੇ ਦੇ ਕਰੀਬ ਪੁੱਜੀ 'ਹਨੂੰਮਾਨ ਅੰਸ਼', ਅੱਜ ਤੋਂ ਹੋਵੇਗੀ...

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • ਬਲਾਗ ਦੀਆਂ ਖਬਰਾਂ
    • bureaucracy at the crossroads
      ਦੋਰਾਹੇ ’ਤੇ ਨੌਕਰਸ਼ਾਹੀ : ਸ਼ਾਸਨ ਪ੍ਰਣਾਲੀ ’ਚ ਸੁਧਾਰ ਦਾ ਸਮਾਂ
    • ilahabad high court
      ਜ਼ਿੰਮੇਵਾਰੀ ਤੈਅ ਕਰਨ ਦਾ ਫੈਸਲਾ : ਇਲਾਹਾਬਾਦ ਹਾਈ ਕੋਰਟ ਸ਼ਲਾਘਾ ਦੇ ਕਾਬਿਲ
    • toxic and adulterated liquor is proving to be deadly
      ‘ਜਾਨਲੇਵਾ ਸਿੱਧ ਹੋ ਰਹੀ ਹੈ’ ਜ਼ਹਿਰੀਲੀ ਅਤੇ ਮਿਲਾਵਟੀ ਸ਼ਰਾਬ!
    • judiciary should not be careless about its dignity
      ਨਿਆਂਪਾਲਿਕਾ ਨੂੰ ਆਪਣੀ ਸ਼ਾਨ ਪ੍ਰਤੀ ਲਾਪ੍ਰਵਾਹ ਨਹੀਂ ਹੋਣਾ ਚਾਹੀਦਾ
    • new world map
      457 ਸਾਲ ਬਾਅਦ ਦੁਨੀਆ ਦਾ ਨਕਸ਼ਾ ਬਦਲਣ ਦੀ ਤਿਆਰੀ
    • students
      ਵਿਦਿਆਰਥੀ ਪੜ੍ਹਨ ਨਿਕਲੇ ਹਨ, ਜਾਨ ਗਵਾਉਣ ਨਹੀਂ
    • india s gdp
      7.8 ਫੀਸਦੀ ਵਿਕਾਸ ਦਰ, ਪਰ ਕਿੱਥੇ ਹੈ ਖੁਸ਼ਹਾਲੀ ?
    • what he wrote is still true today
      ਉਨ੍ਹਾਂ ਦਾ ਲਿਖਿਆ ਹੋਇਆ ਅੱਜ ਵੀ ਸੱਚ ਹੈ
    • analysis of development statistics
      ਵਿਕਾਸ ਦੇ ਅੰਕੜਿਆਂ ਦੀ ਜਾਂਚ-ਪਰਖ
    • women are bosses
      ਘਰ ਦੀਆਂ ਬੌਸ ਔਰਤਾਂ
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +