ਉੱਤਰ ਪ੍ਰਦੇਸ਼- ਉੱਤਰ ਪ੍ਰਦੇਸ਼ ਤੋਂ ਇਕ ਅਜੀਬੋ-ਗਰੀਬ ਘਟਨਾ ਸਾਹਮਣੇ ਆਈ ਹੈ, ਜਿਸ ਨੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ ਹੈ। ਇੱਥੇ ਇਕ ਕੁੜੀ ਇਕ ਮੁੰਡੇ ਦੀ ਬਜਾਏ 4 ਮੁੰਡਿਆਂ ਨਾਲ ਘਰੋਂ ਦੌੜ ਗਈ ਪਰ ਉਹ ਨਹੀਂ ਜਾਣਦੀ ਸੀ ਕਿ ਉਹ ਕਿਸ ਨਾਲ ਆਪਣਾ ਜੀਵਨ ਬਿਤਾਉਣਾ ਚਾਹੁੰਦੀ ਹੈ। ਉੱਤਰ ਪ੍ਰਦੇਸ਼ ਦੇ ਕੋਤਵਾਲੀ ਟਾਂਡਾ 'ਚ 5 ਦਿਨ ਪਹਿਲਾਂ ਇਕ ਕੁੜੀ 4 ਮੁੰਡਿਆਂ ਨਾਲ ਘਰੋਂ ਦੌੜ ਗਈ। ਮੁੰਡਿਆਂ ਨੇ ਉਸ ਕੁੜੀ ਨੂੰ ਲੁਕਾਉਣ ਲਈ ਰਿਸ਼ਤੇਦਾਰਾਂ ਦੇ ਘਰ 'ਚ ਪਨਾਹ ਲਈ ਪਰ ਯੂ.ਪੀ. ਪੁਲਸ ਨੇ ਆਪਣੀ ਸੂਝ-ਬੂਝ ਨਾਲ ਸਾਰਿਆਂ ਨੂੰ ਫੜ ਲਿਆ। ਜਦੋਂ ਪੁਲਸ ਉਨ੍ਹਾਂ ਨੂੰ ਪਿੰਡ 'ਚ ਵਾਪਸ ਲਿਆਈ ਤਾਂ ਕੁੜੀ ਦੇ ਪਰਿਵਾਰ ਵਾਲਿਆਂ ਨੇ ਉਨ੍ਹਾਂ ਦੋਸ਼ੀਆਂ ਮੁੰਡਿਆਂ 'ਤੇ ਕੇਸ ਕਰਨ ਦੀ ਗੱਲ ਕਹੀ ਪਰ ਉਸ ਸਮੇਂ ਪੰਚਾਇਤ ਨੇ ਕੁੜੀ ਦੇ ਵਿਆਹ ਨੂੰ ਲੈ ਕੇ ਪ੍ਰਸਤਾਵ ਰੱਖਿਆ।
ਇਹ ਵੀ ਪੜ੍ਹੋ : ਬੁਰਾ ਰੋਗ ਗ਼ਰੀਬੀ: ਗੁਜਰਾਤ 'ਚ ਇਕ ਪਰਿਵਾਰ ਦੇ 6 ਮੈਂਬਰਾਂ ਨੇ ਖਾਧਾ ਜ਼ਹਿਰ, 3 ਦੀ ਮੌਤ
ਚਾਰੇ ਮੁੰਡਿਆਂ ਨੇ ਵਿਆਹ ਕਰਨ ਤੋਂ ਕੀਤਾ ਸੀ ਮਨ੍ਹਾ
ਇਕ ਮੀਡੀਆ ਰਿਪੋਰਟ ਅਨੁਸਾਰ ਤਾਂ ਜਦੋਂ ਪੰਚਾਇਤ ਨੇ ਮਾਮਲੇ ਨੂੰ ਸੁਲਝਾਉਣ ਲਈ ਵਿਆਹ ਦਾ ਪ੍ਰਸਤਾਵ ਰੱਖਿਆ ਤਾਂ ਚਾਰੇ ਮੁੰਡਿਆਂ ਨੇ ਵਿਆਹ ਕਰਨ ਤੋਂ ਮਨ੍ਹਾ ਕਰ ਦਿੱਤਾ। ਇੱਥੇ ਤੱਕ ਜਦੋਂ ਕੁੜੀ ਨਾਲ ਵਿਆਹ ਦੀ ਗੱਲ ਕੀਤੀ ਤਾਂ ਉਹ ਇਹ ਤੈਅ ਨਹੀਂ ਕਰ ਪਾ ਰਹੀ ਸੀ ਕਿ ਉਹ ਉਨ੍ਹਾਂ ਚਾਰਾਂ 'ਚੋਂ ਕਿਸ ਨੂੰ ਆਪਣਾ ਸਾਥੀ ਬਣਾਏ। ਪੰਚਾਇਤ ਨੇ ਜਦੋਂ ਮੁੰਡਿਆਂ ਅਤੇ ਕੁੜੀ ਦੇ ਬਿਆਨ ਸੁਣੇ ਤਾਂ ਉਹ ਵੀ ਹੈਰਾਨ ਰਹਿ ਗਏ ਪਰ ਫਿਰ ਪੰਚਾਂ ਨੇ ਵਿਆਹ ਨੂੰ ਲੈ ਕੇ ਇਕ ਅਹਿਮ ਫ਼ੈਸਲਾ ਲਿਆ ਅਤੇ ਇਕ ਅਨੋਖਾ ਤਰੀਕਾ ਅਪਣਾਇਆ। ਜਿਸ ਨਾਲ ਵਿਆਹ ਦਾ ਫ਼ੈਸਲਾ ਹੋਇਆ।
ਇਹ ਵੀ ਪੜ੍ਹੋ : ਧੀ ਦਾ ਵੱਢਿਆ ਸਿਰ ਲੈ ਕੇ ਥਾਣੇ ਪੁੱਜਾ ਪਿਤਾ, ਕਿਹਾ- ਚਚੇਰੇ ਭਰਾ ਨਾਲ ਸਨ ਪ੍ਰੇਮ ਸਬੰਧ
ਪੰਚਾਂ ਨੇ ਲੱਕੀ ਡਰਾਅ ਰਾਹੀਂ ਕਰਵਾਇਆ ਵਿਆਹ
ਪੰਚਾਂ ਨੇ ਲੱਕੀ ਡਰਾਅ ਦੀ ਮਦਦ ਨਾਲ ਵਿਆਹ ਕਰਵਾਉਣ ਦਾ ਫ਼ੈਸਲਾ ਕੀਤਾ। ਸਭ ਤੋਂ ਪਹਿਲਾਂ ਚਾਰਾਂ ਮੁੰਡਿਆਂ ਦੇ ਨਾਂ ਦੀ ਪਰਚੀ ਬਣਾਈ ਗਈ। ਉਨ੍ਹਾਂ ਸਾਰੀਆਂ ਪਰਚੀਆਂ ਨੂੰ ਇਕ ਕਟੋਰੀ 'ਚ ਪਾਇਆ ਗਿਆ ਅਤੇ ਫਿਰ ਉਨ੍ਹਾਂ ਨੇ ਇਕ ਬੱਚੇ ਨੂੰ ਬੁਲਾ ਕੇ ਉਸ 'ਚੋਂ ਪਰਚੀ ਕੱਢਵਾਈ। ਉਸ ਪਰਚੀ 'ਚ ਜਿਸ ਮੁੰਡੇ ਦਾ ਨਾਂ ਸੀ, ਉਸ ਨਾਲ ਕੁੜੀ ਦਾ ਵਿਆਹ ਕਰ ਦਿੱਤਾ ਗਿਆ।
ਨੋਟ : ਵਿਆਹ ਲਈ ਪੰਚਾਇਤ ਵਲੋਂ ਅਨੋਖਾ ਤਰੀਕਾ ਅਪਣਾਉਣ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ
ਮਹਿੰਗਾਈ ਖ਼ਿਲਾਫ਼ ਰਾਹੁਲ ਨੇ ਸ਼ੁਰੂ ਕੀਤੀ ਸੋਸ਼ਲ ਮੀਡੀਆ ਮੁਹਿੰਮ, ਲੋਕਾਂ ਨੂੰ ਕੀਤੀ ਇਹ ਅਪੀਲ
NEXT STORY