ਲਖਨਊ : ਵਧਦੀ ਠੰਡ ਤੇ ਸੰਘਣੀ ਧੁੰਦ ਕਾਰਨ ਜ਼ਿਆਦਾਤਰ ਟ੍ਰੇਨਾਂ ਦੇਰੀ ਨਾਲ ਚੱਲ ਰਹੀਆਂ ਹਨ ਪਰ ਹੱਦ ਉਸ ਸਮੇਂ ਹੋ ਗਈ ਜਦੋਂ ਟ੍ਰੇਨ ਦੇ 13 ਘੰਟੇ ਲੇਟ ਹੋਣ ਕਾਰਨ ਇਕ ਲੜਕੀ ਦੀ ਮੌਤ ਹੋ ਗਈ। ਅਸਲ 'ਚ ਹਮਸਫਰ ਐਕਸਪ੍ਰੈਸ 'ਚ ਸਫਰ ਕਰ ਰਹੀ ਇਕ ਬਿਮਾਰ ਲੜਕੀ ਦੀ ਮੌਤ ਹੋਈ ਹੈ। ਰੇਲਵੇ ਦੇ ਡਾਕਟਰਾਂ ਨੇ ਬਿਮਾਰ ਲੜਕੀ ਦੀ ਜਾਂਚ ਤੋਂ ਬਾਅਦ ਉਸ ਦੀ ਮੌਤ ਦੀ ਪੁਸ਼ਟੀ ਕੀਤੀ। ਟਰੇਨ ਸਵੇਰੇ 10.45 'ਤੇ ਐਸ਼ਬਾਗ ਸਟੇਸ਼ਨ 'ਤੇ ਪਹੁੰਚੀ ਸੀ।
ਇਹ ਵੀ ਪੜ੍ਹੋ : ਘਰੋਂ ਨਿਕਲਣ ਤੋਂ ਪਹਿਲਾਂ ਜ਼ਰੂਰ ਪੜ੍ਹ ਲਓ ਇਹ ਖ਼ਬਰ, ਕਈ Main Roads ਬੰਦ
ਹਮਸਫਰ ਐਕਸਪ੍ਰੈਸ 02563 ਵਿੱਚ ਸਫਰ ਕਰ ਰਹੇ ਇੱਕ ਯਾਤਰੀ ਦਾ ਕਹਿਣਾ ਹੈ ਕਿ ਜਦੋਂ ਉਸ ਨੇ ਲੜਕੀ ਦੀ ਸਿਹਤ ਖਰਾਬ ਹੋਣ ਤੋਂ ਬਾਅਦ ਮਦਦ ਲਈ ਟਵੀਟ ਕੀਤਾ ਤਾਂ ਉੱਤਰ ਪੂਰਬੀ ਰੇਲਵੇ ਦੇ ਡੀਆਰਐੱਮ ਨੇ ਐਸ਼ਬਾਗ, ਲਖਨਊ ਵਿਖੇ ਐਂਬੂਲੈਂਸ ਦੀ ਮਦਦ ਦਾ ਭਰੋਸਾ ਦਿੱਤਾ ਸੀ। ਕਿਹਾ ਗਿਆ ਕਿ ਸਟੇਸ਼ਨ ਮਾਸਟਰ ਅਤੇ ਟਿਕਟ ਇੰਸਪੈਕਟਰ ਨੂੰ ਸੂਚਿਤ ਕੀਤਾ ਜਾਵੇ।
ਇਹ ਵੀ ਪੜ੍ਹੋ : ਕਿਵੇਂ Online ਅਪਲਾਈ ਕਰਨਾ ਹੈ ਰਾਸ਼ਨ ਕਾਰਡ? ਦੇਖੋ ਪੂਰੀ ਪ੍ਰਕਿਰਿਆ
ਯਾਤਰੀ ਏਮਜ਼ 'ਚ ਇਲਾਜ ਲਈ ਜਾ ਰਿਹਾ ਸੀ ਦਿੱਲੀ
ਪ੍ਰਾਪਤ ਜਾਣਕਾਰੀ ਅਨੁਸਾਰ ਮ੍ਰਿਤਕ ਲੜਕੀ ਦੇਵਰੀਆ ਜ਼ਿਲ੍ਹੇ ਦੀ ਰਹਿਣ ਵਾਲੀ ਹੈ। ਪਿਤਾ ਸੱਦਾਮ ਨੇ ਦੱਸਿਆ ਕਿ ਅਸੀਂ ਬੱਚੀ ਨੂੰ ਦਿੱਲੀ ਏਮਜ਼ ਲੈ ਕੇ ਜਾ ਰਹੇ ਸੀ। ਰਸਤੇ ਵਿੱਚ ਉਸਦੀ ਸਿਹਤ ਵਿਗੜ ਗਈ। ਅਚਾਨਕ ਉਸਦਾ ਸਾਹ ਰੁਕ ਗਿਆ। ਸੂਚਨਾ 'ਤੇ ਡਾਕਟਰਾਂ ਦੀ ਟੀਮ ਪਹੁੰਚੀ ਪਰ ਉਸ ਨੂੰ ਬਚਾਇਆ ਨਹੀਂ ਜਾ ਸਕਿਆ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਵੱਡਾ ਨਕਸਲੀ ਹਮਲਾ, IED ਧਮਾਕੇ 'ਚ 9 ਜਵਾਨ ਸ਼ਹੀਦ
NEXT STORY