ਜੰਮੂ-ਕਸ਼ਮੀਰ: ਜੰਮੂ-ਕਸ਼ਮੀਰ ਦੇ ਕਈ ਇਲਾਕਿਆਂ 'ਚ ਬਰਫਬਾਰੀ ਹੋ ਰਹੀ ਹੈ ਅਤੇ ਕੁਝ ਥਾਵਾਂ 'ਤੇ ਬਾਰਿਸ਼ ਹੋ ਰਹੀ ਹੈ। ਪੂਰਾ ਜੰਮੂ-ਕਸ਼ਮੀਰ ਠੰਡ ਦੀ ਲਪੇਟ 'ਚ ਹੈ। ਗੁਲਮਰਗ, ਪਹਿਲਗਾਮ, ਸੋਨਮਰਗ ਸਮੇਤ ਕਸ਼ਮੀਰ ਦੇ ਸਾਰੇ ਉਪਰਲੇ ਇਲਾਕਿਆਂ 'ਚ ਭਾਰੀ ਬਰਫਬਾਰੀ ਹੋ ਰਹੀ ਹੈ। ਸ਼੍ਰੀਨਗਰ ਸਮੇਤ ਹੋਰ ਜ਼ਿਲ੍ਹਿਆਂ ਵਿੱਚ ਬਰਫ਼ਬਾਰੀ ਹੋਈ ਹੈ। ਜੰਮੂ-ਸ੍ਰੀਨਗਰ ਰਾਸ਼ਟਰੀ ਰਾਜਮਾਰਗ ਤੋਂ ਇਲਾਵਾ ਗੁਰੇਜ਼-ਬਾਂਦੀਪੋਰਾ ਹਾਈਵੇਅ, ਸ਼੍ਰੀਨਗਰ-ਲੇਹ ਹਾਈਵੇਅ ਅਤੇ ਮੁਗਲ ਰੋਡ ਸਮੇਤ ਕਈ ਹੋਰ ਸੜਕਾਂ ਬਰਫਬਾਰੀ ਅਤੇ ਜ਼ਮੀਨ ਖਿਸਕਣ ਕਾਰਨ ਬੰਦ ਹੋ ਗਈਆਂ ਹਨ।
ਇਹ ਵੀ ਪੜ੍ਹੋ : OYO ਹੁਣ ਨਹੀਂ ਦੇਵੇਗਾ Unmarried Couples ਨੂੰ ਰੂਮ, ਲਾਗੂ ਹੋ ਗਿਆ ਨਵਾਂ ਨਿਯਮ
ਇਹ ਵੀ ਪਤਾ ਲੱਗਾ ਹੈ ਕਿ ਬਰਫਬਾਰੀ ਕਾਰਨ ਜੰਮੂ ਤੋਂ ਸ਼੍ਰੀਨਗਰ ਅਤੇ ਸ਼੍ਰੀਨਗਰ ਤੋਂ ਜੰਮੂ ਤੱਕ ਵਾਹਨਾਂ ਦੀ ਆਵਾਜਾਈ 'ਤੇ ਰੋਕ ਲਗਾ ਦਿੱਤੀ ਗਈ ਹੈ। ਬਰਫ਼ ਵਿੱਚ ਫਸੇ ਵਾਹਨਾਂ ਨੂੰ ਕੱਢਿਆ ਜਾ ਰਿਹਾ ਹੈ। ਜ਼ਿਕਰਯੋਗ ਹੈ ਕਿ ਕਸ਼ਮੀਰ 'ਚ ਚਿੱਲੇ ਕਲਾਂ ਦਾ ਦੌਰ ਚੱਲ ਰਿਹਾ ਹੈ ਜਿਸ ਦੀ ਸ਼ੁਰੂਆਤ 21 ਦਸੰਬਰ ਤੋਂ ਹੋਈ ਹੈ। ਮੌਸਮ ਵਿਭਾਗ ਨੇ ਸੋਮਵਾਰ ਅਤੇ ਮੰਗਲਵਾਰ ਨੂੰ ਜੰਮੂ ਡਿਵੀਜ਼ਨ ਵਿੱਚ ਮੀਂਹ ਅਤੇ ਬਰਫ਼ਬਾਰੀ ਦੀ ਭਵਿੱਖਬਾਣੀ ਕੀਤੀ ਹੈ।
ਇਹ ਵੀ ਪੜ੍ਹੋ : ਕਿਵੇਂ Online ਅਪਲਾਈ ਕਰਨਾ ਹੈ ਰਾਸ਼ਨ ਕਾਰਡ? ਦੇਖੋ ਪੂਰੀ ਪ੍ਰਕਿਰਿਆ
ਇਸ ਦੇ ਨਾਲ ਹੀ ਜੰਮੂ ਡਿਵੀਜ਼ਨ ਦੇ ਡੋਡਾ, ਕਿਸ਼ਤਵਾੜ, ਪੁੰਛ, ਰਾਮਬਨ ਅਤੇ ਰਿਆਸੀ ਦੇ ਉਪਰਲੇ ਇਲਾਕਿਆਂ ਵਿੱਚ ਵੀ ਬਰਫ਼ਬਾਰੀ ਹੋ ਰਹੀ ਹੈ। ਮੌਸਮ ਵਿਭਾਗ ਮੁਤਾਬਕ ਗੁਲਮਰਗ 'ਚ 2.3 ਫੁੱਟ ਅਤੇ ਗੁਰੇਜ਼ 'ਚ 2.6 ਫੁੱਟ ਬਰਫਬਾਰੀ ਦਰਜ ਕੀਤੀ ਗਈ ਹੈ, ਜਦਕਿ ਸ਼੍ਰੀਨਗਰ 'ਚ 20.5 ਮਿਲੀਮੀਟਰ ਮੀਂਹ ਦਰਜ ਕੀਤਾ ਗਿਆ ਹੈ।
ਇਹ ਵੀ ਪੜ੍ਹੋ : 100 ਦੇ ਨੋਟ ਦੇ ਨਿਲਾਮੀ 'ਚ ਮਿਲੇ 56 ਲੱਖ! ਆਖਿਰ ਕੀ ਸੀ ਇਸ 'ਚ ਅਜਿਹਾ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਗਾਰੰਟੀ! ਔਰਤਾਂ ਨੂੰ ਹਰ ਮਹੀਨੇ ਮਿਲਣਗੇ 2500 ਰੁਪਏ
NEXT STORY