ਵਾਰਾਣਸੀ- ਉੱਤਰ ਪ੍ਰਦੇਸ਼ ਦੇ ਵਾਰਾਣਸੀ ਸ਼ਹਿਰ ਦੇ ਲਾਲਪੁਰ ਪਾਂਡੇਪੁਰ ਇਲਾਕੇ 'ਚ 19 ਸਾਲਾ ਕੁੜੀ ਨਾਲ ਹੋਏ ਕਥਿਤ ਸਮੂਹਿਕ ਜਬਰ ਜ਼ਿਨਾਹ ਮਾਮਲੇ 'ਚ ਪੁਲਸ ਨੇ ਹੁਣ ਤੱਕ 23 ਮੁਲਜ਼ਮਾਂ 'ਚੋਂ 9 ਨੂੰ ਗ੍ਰਿਫ਼ਤਾਰ ਕਰਕੇ ਰਿਮਾਂਡ 'ਤੇ ਭੇਜ ਦਿੱਤਾ ਹੈ। ਇਹ ਜਾਣਕਾਰੀ ਦਿੰਦੇ ਹੋਏ ਪੁਲਸ ਨੇ ਕਿਹਾ ਕਿ ਬਾਕੀ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਨ ਲਈ ਲਗਾਤਾਰ ਛਾਪੇਮਾਰੀ ਕੀਤੀ ਜਾ ਰਹੀ ਹੈ। ਸਹਾਇਕ ਪੁਲਸ ਕਮਿਸ਼ਨਰ ਵਿਦੁਸ਼ ਸਕਸੈਨਾ ਨੇ ਕਿਹਾ ਕਿ ਲਾਲਪੁਰ ਪਾਂਡੇਪੁਰ ਇਲਾਕੇ 'ਚ ਇਕ ਕੁੜੀ ਨਾਲ ਹੋਏ ਸਮੂਹਿਕ ਜਬਰ ਜ਼ਿਨਾਹ ਦੇ ਮਾਮਲੇ 'ਚ ਪੁਲਸ ਨੇ ਹੁਣ ਤੱਕ 9 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ ਅਤੇ ਸਾਰਿਆਂ ਨੂੰ ਰਿਮਾਂਡ 'ਤੇ ਭੇਜ ਦਿੱਤਾ ਹੈ। ਸਕਸੈਨਾ ਨੇ ਕਿਹਾ ਕਿ ਪੀੜਤ ਕੁੜੀ ਠੀਕ ਹੈ ਅਤੇ ਪੁਲਸ ਲਗਾਤਾਰ ਉਸ ਦੇ ਪਰਿਵਾਰ ਦੇ ਸੰਪਰਕ 'ਚ ਹੈ। ਜਦੋਂ ਪੱਤਰਕਾਰ ਨੇ ਪੀੜਤਾ ਦੀ ਮਾਂ ਨੂੰ ਫ਼ੋਨ ਕੀਤਾ ਤਾਂ ਉਸ ਨੇ ਕੁਝ ਵੀ ਬੋਲਣ ਤੋਂ ਇਨਕਾਰ ਕਰ ਦਿੱਤਾ।
ਅਧਿਕਾਰੀਆਂ ਨੇ ਕਿਹਾ ਕਿ ਕੁੜੀ ਕੁਝ ਨੌਜਵਾਨਾਂ ਨਾਲ 29 ਮਾਰਚ ਨੂੰ ਕਿਤੇ ਗਈ ਸੀ ਅਤੇ ਜਦੋਂ ਉਹ ਘਰ ਨਹੀਂ ਪਰਤੀ ਤਾਂ ਉਸ ਦੇ ਪਰਿਵਾਰ ਵਾਲਿਆਂ ਨੇ ਚਾਰ ਅਪ੍ਰੈਲ ਨੂੰ ਉਸ ਦੀ ਗੁੰਮਸ਼ੁਦਗੀ ਦੀ ਰਿਪੋਰਟ ਦਰਜ ਕਰਵਾਈ। ਜਦੋਂ ਪੁਲਸ ਨੇ ਕੁੜੀ ਨੂੰ ਬਰਾਮਦ ਕੀਤਾ ਤਾਂ ਉਸ ਨੇ ਜਬਰ ਜ਼ਿਨਾਹ ਬਾਰੇ ਨਹੀਂ ਦੱਸਿਆ। ਕੁੜੀ ਦੇ ਪਰਿਵਾਰ ਨੇ 6 ਅਪ੍ਰੈਲ ਨੂੰ ਸ਼ਿਕਾਇਤ ਦਰਜ ਕਰਵਾਈ, ਜਿਸ 'ਚ ਕੁੜੀ ਨਾਲ ਸਮੂਹਿਕ ਜਬਰ ਜ਼ਿਨਾਹ ਦਾ ਦੋਸ਼ ਲਗਾਇਆ ਗਿਆ। ਇਸ ਮਾਮਲੇ 'ਚ 12 ਨਾਮਜ਼ਦ ਅਤੇ 11 ਅਣਪਛਾਤੇ ਲੋਕਾਂ ਖ਼ਿਲਾਫ਼ ਬੀਐੱਨਐੱਸ ਦੀਆਂ ਧਾਰਾਵਾਂ ਦੇ ਅਧੀਨ ਮੁਕੱਦਮਾ ਦਰਜ ਕੀਤਾ ਗਿਆ ਹੈ। ਪੁਲਸ ਨੇ ਕਿਹਾ ਕਿ ਨਾਮਜ਼ਦ ਦੋਸ਼ੀਆਂ ਦੀ ਪਛਾਣ ਰਾਜ ਵਿਸ਼ਵਕਰਮਾ, ਸਮੀਰ, ਆਯੂਸ਼, ਸੋਹੈਲ, ਦਾਨਿਸ਼, ਅਨਮੋਲ, ਸਾਜਿਦ, ਜ਼ਹੀਰ, ਇਮਰਾਨ, ਜੈਬ, ਅਮਨ ਅਤੇ ਰਾਜ ਖਾਨ ਵਜੋਂ ਕੀਤੀ ਗਈ ਹੈ। ਪੁਲਸ ਨੇ ਪੀੜਤਾ ਦੇ ਬਿਆਨ ਦੇ ਹਵਾਲੇ ਤੋਂ ਕਿਹਾ ਕਿ 29 ਮਾਰਚ ਤੋਂ ਚਾਰ ਅਪ੍ਰੈਲ ਦਰਮਿਆਨ ਇਹ ਦੋਸ਼ੀ ਉਸ ਨੂੰ ਕਈ ਹੋਟਲਾਂ ਅਤੇ ਹੁੱਕਾ ਬਾਰਾਂ 'ਚ ਲੈ ਗਏ ਅਤੇ ਉਸ ਨਾਲ ਸਮੂਹਿਕ ਜਬਰ ਜ਼ਿਨਾਹ ਕੀਤਾ। ਪੀੜਤਾ ਦੀ ਮਾਂ ਨੇ ਆਪਣੀ ਸ਼ਿਕਾਇਤ 'ਚ ਕਿਹਾ ਕਿ ਉਸ ਦੀ ਧੀ 29 ਮਾਰਚ ਨੂੰ ਆਪਣੇ ਦੋਸਤ ਦੇ ਘਰ ਗਈ ਸੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਪੁਰਤਗਾਲ ਨੇ UNSC ਦੀ ਸਥਾਈ ਮੈਂਬਰਸ਼ਿਪ ਲਈ ਭਾਰਤ ਦੀ ਦਾਅਵੇਦਾਰੀ ਪ੍ਰਤੀ ਆਪਣਾ ਸਮਰਥਨ ਦੁਹਰਾਇਆ
NEXT STORY