ਅਲਵਰ— ਰਾਜਸਥਾਨ 'ਚ ਅਲਵਰ ਦੀ ਪਾਕਸੋ ਅਦਾਲਤ ਨੇ ਬਹਿਰੋੜ 'ਚ 4 ਸਾਲ ਪਹਿਲਾਂ 4 ਸਾਲਾ ਮਾਸੂਮ ਬੱਚੀ ਨਾਲ ਬਲਤਾਕਾਰ ਕਰ ਕੇ ਕਤਲ ਕਰਨ ਵਾਲੇ ਦੋਸ਼ੀ ਨੂੰ ਅੱਜ ਯਾਨੀ ਬੁੱਧਵਾਰ ਨੂੰ ਫਾਂਸੀ ਦੀ ਸਜ਼ਾ ਸੁਣਾਈ। ਸੀਨੀਅਰ ਸਰਕਾਰੀ ਵਕੀਲ ਵਿਨੋਦ ਕੁਮਾਰ ਸ਼ਰਮਾ ਨੇ ਦੱਸਿਆ ਕਿ ਦੋਸ਼ੀ ਬਹਿਰੋੜ 'ਚ ਰਿਵਾਲੀ ਵਾਸੀ ਧਰਮੇਂਦਰ ਉਰਫ਼ ਰਾਜ ਕੁਮਾਰ ਨੇ ਇਕ ਫਰਵਰੀ 2015 ਨੂੰ ਇਸ ਘਟਨਾ ਨੂੰ ਅੰਜਾਮ ਦਿੱਤਾ।
ਦੋਸ਼ੀ 4 ਸਾਲਾ ਬੱਚੀ ਨੂੰ ਟੌਫੀ ਦੇਣ ਦੇ ਬਹਾਨੇ ਖੰਡਹਰ ਲੈ ਗਿਆ, ਜਿੱਥੇ ਰੇਪ ਤੋਂ ਬਾਅਦ ਸਿਰ 'ਤੇ ਪੱਥਰ ਮਾਰ ਕੇ ਉਸ ਦਾ ਕਤਲ ਕਰ ਦਿੱਤਾ। ਅਲਵਰ ਦੇ ਪਾਕਸੋ ਕੋਰਟ ਦੇ ਜੱਜ ਅਜੇ ਸ਼ਰਮਾ ਨੇ ਫੈਸਲਾ ਸੁਣਾਉਂਦੇ ਹੋਏ ਦੋਸ਼ੀ ਨੂੰ ਕਤਲ, ਧਾਰਾ 376 ਅਤੇ ਪਾਕਸੋ ਐਕਟ 'ਚ ਫਾਂਸੀ ਦੀ ਸਜ਼ਾ ਦਿੱਤੀ ਗਈ ਹੈ।
ਲਾਪਤਾ AN-32 ਦਾ ਮਲਬਾ ਮਿਲਣ ਤੋਂ ਬਾਅਦ 13 ਲੋਕਾਂ ਦਾ ਪਤਾ ਲਗਾਉਣ ਲਈ ਮੁਹਿੰਮ ਸ਼ੁਰੂ
NEXT STORY