ਚੇਨਈ — ਚੇਨਈ ਦੇ ਮਿਨਾਕਸ਼ੀ ਕਾਲਜ ਦੇ ਬਾਹਰ ਵਿਦਿਆਰਥਣ ਦੀ ਚਾਕੂ ਮਾਰ ਕੇ ਹੱਤਿਆ ਕਰ ਦਿੱਤੀ ਗਈ ਹੈ। ਘਟਨਾ ਸ਼ਹਿਰ ਦੇ ਕੇ.ਕੇ. ਨਗਰ ਇਲਾਕੇ ਦੀ ਹੈ। ਦੋਸ਼ੀ ਨੂੰ ਮੌਕੇ 'ਤੇ ਮੌਜੂਦ ਲੋਕਾਂ ਨੇ ਫੜ੍ਹ ਲਿਆ। ਪਹਿਲਾਂ ਤਾਂ ਉਸ ਦੀ ਪਿਟਾਈ ਕੀਤੀ ਫਿਰ ਪੁਲਸ ਹਵਾਲੇ ਕਰ ਦਿੱਤਾ।
ਬੀ.ਕਾਮ. 'ਚ ਪੜ੍ਹਣ ਵਾਲੀ 19 ਸਾਲਾਂ ਵਿਦਿਆਰਥਣ ਅਸ਼ਵਨੀ ਦੀ ਕਾਲਜ ਦੇ ਮੇਨ ਗੇਟ 'ਤੇ ਚਾਕੂ ਮਾਰ ਕੇ ਹੱਤਿਆ ਕਰ ਦਿੱਤੀ ਗਈ। ਘਟਨਾ ਤੋਂ ਬਾਅਦ ਉਥੇ ਭਾਜੜ ਮੱਚ ਗਿਆ। ਦੋਸ਼ੀ ਦੀ ਪਛਾਣ 26 ਸਾਲਾਂ ਅਲਗੇਸ਼ਨ ਦੇ ਤੌਰ 'ਤੇ ਹੋਈ ਹੈ ਜੋ ਮਿਨਰਸ ਵਾਟਰ ਦਾ ਕੰਮ ਕਰਦਾ ਹੈ। ਹਮਲੇ ਤੋਂ ਬਾਅਦ ਲੋਕਾਂ ਨੇ ਜ਼ਖਮੀ ਵਿਦਿਆਰਥਣ ਨੂੰ ਹਸਪਤਾਲ ਦਾਖਲ ਕਰਵਾਇਆ ਪਰ ਹਸਪਤਾਲ ਪਹੁੰਚਣ ਤੋਂ ਪਹਿਲਾਂ ਹੀ ਉਸ ਦੀ ਮੌਤ ਹੋ ਗਈ।
ਪੁਲਸ ਹੁਣ ਦੋਸ਼ੀ ਤੋਂ ਪੁੱਛਗਿੱਛ ਕਰ ਰਹੀ ਹੈ। ਜਾਣਕਾਰੀ ਮੁਤਾਬਕ ਵਿਦਿਆਰਥਣ ਪੁਲਸ ਸਾਹਮਣੇ ਪਹਿਲਾਂ ਵੀ ਇਸ ਦੋਸ਼ੀ ਖਿਲਾਫ ਸ਼ਿਕਾਇਤ ਕਰ ਚੁੱਕੀ ਸੀ। ਉਸ ਨੇ ਕਿਹਾ ਸੀ ਕਿ ਦੋਸ਼ੀ ਵਾਰ-ਵਾਰ ਉਸ ਪ੍ਰੇਸ਼ਾਨ ਕਰ ਰਿਹਾ ਹੈ ਪਰ ਉਦੋਂ ਕੋਈ ਕਾਰਵਾਈ ਨਹੀਂ ਕੀਤੀ ਗਈ ਸੀ। ਵਿਦਿਆਰਥਣ ਦੀ ਮ੍ਰਿਤਕ ਦੇਹ ਫਿਲਹਾਲ ਓਮੰਦੁਰਾਰ ਦੇ ਸਰਕਾਰੀ ਹਸਪਤਾਲ 'ਚ ਪੋਸਟਮਾਰਟਮ ਲਈ ਰੱਖਿਆ ਗਿਆ ਹੈ। ਪੁਲਸ ਮੁਤਾਬਕ ਬਦਲਾ ਲੈਣ ਲਈ ਦੋਸ਼ੀ ਨੇ ਇਸ ਘਟਨਾ ਨੂੰ ਅੰਜਾਮ ਦਿੱਤਾ ਹੋਵੇਗਾ। ਹਹਾਲੇ ਪੁੱਛਗਿੱਛ ਜਾਰੀ ਹੈ।
ਸੀਲਿੰਗ ਨਾ ਰੁਕੀ ਤਾਂ ਕਰਾਂਗਾ ਭੁੱਖ ਹੜਤਾਲ: ਕੇਜਰੀਵਾਲ
NEXT STORY