ਨਵੀਂ ਦਿੱਲੀ— ਰਾਜਧਾਨੀ ਦਿੱਲੀ 'ਚ ਚੱਲ ਰਿਹਾ ਸੀਲਿੰਗ ਵਿਵਾਦ ਵੱਧਦਾ ਹੀ ਜਾ ਰਿਹਾ ਹੈ। ਦੱਖਣੀ ਦਿੱਲੀ ਦੇ ਲਾਜਪਤ ਨਗਰ ਦੀ ਅਮਰ ਕਾਲੋਨੀ, ਗ੍ਰੇਟਰ ਕੈਲਾਸ਼-2 ਅਤੇ ਵੈਸਟ ਜੋਨ ਨੂੰ ਮਿਲਾ ਕੇ ਸੈਂਕੜੇ ਦੁਕਾਨਾਂ ਸੀਲ ਕਰ ਦਿੱਤੀਆਂ ਗਈਆਂ ਹਨ। ਉਥੇ ਹੀ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਇਸ ਨੂੰ ਲੈ ਕੇ ਚੇਤਾਵਨੀ ਦਿੱਤੀ ਹੈ। ਉਨ੍ਹਾਂ ਕਿਹਾ ਕਿ ਰਾਜਧਾਨੀ 'ਚ ਵਪਾਰਿਕ ਸਥਾਪਤ ਦੀ 31 ਮਾਰਚ ਤੋਂ ਪਹਿਲਾਂ ਸੀਲਿੰਗ ਨਾ ਰੁਕੀ ਤਾਂ ਉਹ ਭੁੱਖ ਹੜਤਾਲ ਕਰਨਗੇ।
ਕੇਜਰੀਵਾਲ ਨੇ ਵਪਾਰੀਆਂ ਨਾਲ ਕੀਤੀ ਮੁਲਾਕਾਤ
ਕੇਜਰੀਵਾਲ ਨੇ ਲਾਜਪਤ ਨਗਰ 'ਚ ਸੀਲਿੰਗ ਦੇ ਵਿਰੋਧ 'ਚ ਕੰਮ ਕਾਜ ਬੰਦ ਕਰਕੇ ਬੈਠੇ ਵਪਾਰੀਆਂ ਨਾਲ ਮੁਲਾਕਾਤ ਕੀਤੀ। ਇਸ ਮੌਕੇ ਉਨ੍ਹਾਂ ਨਾਲ ਸੰਸਦ ਮੈਂਬਰ ਸੰਜੇ ਸਿੰਘ ਅਤੇ ਪਾਰਟੀ ਦੇ ਹੋਰ ਆਗੂ ਵੀ ਮੌਜੂਦ ਸਨ। ਇਸ ਦੌਰਾਨ ਕੇਜਰੀਵਾਲ ਨੇ ਕਿਹਾ ਕਿ ਉਹ ਇਸ ਮਸਲੇ 'ਤੇ ਕੇਂਦਰ ਸਰਕਾਰ ਨਾਲ ਗੱਲਬਾਤ ਕਰਨਗੇ ਅਤੇ ਜੇਕਰ 31 ਮਾਰਚ ਤੋਂ ਪਹਿਲਾਂ ਸੀਲਿੰਗ ਨਾ ਰੁਕੀ ਤਾਂ ਉਹ ਭੁੱਖ ਹੜਤਾਲ ਸ਼ੁਰੂ ਕਰਨਗੇ। ਵੀਰਵਾਰ ਸੀਲਿੰਗ ਦੌਰਾਨ ਅਮਰ ਕਾਲੋਨੀ ਵਪਾਰੀਆਂ ਅਤੇ ਪੁਲਸ ਵਾਲਿਆਂ 'ਚ ਝੜਪ ਹੋ ਗਈ ਸੀ। ਜਿਸ ਤੋਂ ਬਾਅਦ 'ਆਪ' ਨੇ ਦੋਸ਼ ਲਾਇਆ ਕਿ ਦਿੱਲੀ ਦੇ ਨਿਗਮਾਂ 'ਤੇ ਕਾਬਜ ਭਾਰਤੀ ਜਨਤਾ ਪਾਰਟੀ ਵਪਾਰੀਆਂ ਨੂੰ ਪਰੇਸ਼ਾਨ ਕਰ ਰਹੀ ਹੈ ਅਤੇ ਲੱਖਾਂ ਲੋਕਾਂ ਦੀ ਰੋਜ਼ੀ ਰੋਟੀ 'ਤੇ ਤਲਵਾਰ ਲਟਕ ਰਹੀ ਹੈ। ਪਾਰਟੀ ਦਾ ਕਹਿਣਾ ਹੈ ਕਿ ਕੇਂਦਰ ਸਰਕਾਰ ਵਪਾਰੀਆਂ ਨੂੰ ਰਾਹਤ ਦੇਣ ਦੇ ਮੂਡ 'ਚ ਨਹੀਂ ਹੈ ਅਤੇ ਉਹ ਅੱਖਾਂ ਬੰਦ ਕਰ ਕੇ ਬੈਠੀ ਹੋਈ ਹੈ।
3 ਲੋਕਾਂ ਨੂੰ ਨਵੀਂ ਜ਼ਿੰਦਗੀ ਦੇ ਗਈ ਇਹ 6 ਸਾਲਾਂ ਮਾਸੂਮ
NEXT STORY