ਕਾਨਪੁਰ (ਭਾਸ਼ਾ)— ਕਾਨਪੁਰ ਜ਼ਿਲ੍ਹੇ ਦੇ ਕਲਿਆਣਪੁਰ ਖੇਤਰ ਵਿਚ 19 ਸਾਲਾ ਇਕ ਕੁੜੀ ਦੀ ਉਸ ਦੇ ਮਾਲਕ ਨੇ ਜਬਰ-ਜ਼ਿਨਾਹ ਮਗਰੋਂ ਇਮਾਰਤ ਦੀ 10ਵੀਂ ਮੰਜ਼ਿਲ ਤੋਂ ਸੁੱਟ ਕੇ ਕਤਲ ਕਰ ਦਿੱਤਾ। ਦੋਸ਼ੀ ਨੂੰ ਗਿ੍ਰਫ਼ਤਾਰ ਕਰ ਲਿਆ ਗਿਆ ਹੈ। ਪੁਲਸ ਡਿਪਟੀ ਕਮਿਸ਼ਨਰ ਬੀ. ਬੀ. ਜੀ. ਟੀ. ਐੱਸ. ਮੂਰਤੀ ਨੇ ਦਰਜ ਮਾਮਲੇ ਦੇ ਆਧਾਰ ’ਤੇ ਦੱਸਿਆ ਕਿ ਡੇਅਰੀ ਸੰਚਾਲਕ ਪ੍ਰਤੀਕ ਵੈਸ਼ਯ (40) ਆਪਣੀ 19 ਸਾਲਾ ਸਕੱਤਰ ਨੂੰ ਦਫ਼ਤਰ ਦੇ ਕਿਸੇ ਕੰਮ ਦੇ ਬਹਾਨੇ ਮੰਗਲਵਾਰ ਨੂੰ ਕਲਿਆਣਪੁਰ ਦੇ ਗੁਲਮੋਹਰ ਅਪਾਰਟਮੈਂਟ ਸਥਿਤ ਆਪਣੇ ਫਲੈਟ ’ਚ ਲੈ ਗਿਆ ਅਤੇ ਪੈਸਿਆਂ ਦਾ ਲਾਲਚ ਦੇ ਕੇ ਸਰੀਰਕ ਸਬੰਧ ਬਣਾਉਣ ਦੀ ਕੋਸ਼ਿਸ਼ ਕੀਤੀ ਪਰ ਕੁੜੀ ਦੇ ਮਨਾ ਕਰਨ ’ਤੇ ਉਸ ਨੇ ਉਸ ਨਾਲ ਜਬਰ-ਜ਼ਿਨਾਹ ਕੀਤਾ।
ਮੂਰਤੀ ਨੇ ਕਿਹਾ ਕਿ ਪ੍ਰਤੀਕ ਨੇ ਪੁੱਛ-ਗਿੱਛ ’ਚ ਦੱਸਿਆ ਕਿ ਘਟਨਾ ਤੋਂ ਬਾਅਦ ਕੁੜੀ ਨੇ ਜਦੋਂ ਇਸ ਦੀ ਸ਼ਿਕਾਇਤ ਪੁਲਸ ਨੂੰ ਕਰਨ ਦੀ ਗੱਲ ਆਖੀ ਤਾਂ ਉਸ ਨੇ ਉਸ ਨੂੰ ਇਮਾਰਤ ਦੀ 10ਵੀਂ ਮੰਜ਼ਿਲ ਤੋਂ ਹੇਠਾਂ ਸੁੱਟ ਦਿੱਤਾ, ਜਿਸ ਕਾਰਨ ਉਸ ਦੀ ਮੌਤ ਹੋ ਗਈ। ਉਨ੍ਹਾਂ ਨੇ ਦੱਸਿਆ ਕਿ ਪ੍ਰਤੀਕ ਨੂੰ ਬੁੱਧਵਾਰ ਨੂੰ ਗਿ੍ਰਫ਼ਤਾਰ ਕਰ ਲਿਆ ਗਿਆ ਅਤੇ ਵੀਰਵਾਰ ਨੂੰ ਉਸ ਨੂੰ ਅਦਾਲਤ ’ਚ ਪੇਸ਼ ਕਰਨ ਮਗਰੋਂ ਨਿਆਂਇਕ ਹਿਰਾਸਤ ’ਚ ਭੇਜ ਦਿੱਤਾ ਗਿਆ।
ਧਨਬਾਦ ਜੱਜ ਕੇਸ: ਕੋਰਟ ’ਚ CBI ਦਾ ਬਿਆਨ- ਟੈਂਪੂ ਡਰਾਈਵਰ ਨੇ ਜਾਣਬੁੱਝ ਕੇ ਮਾਰੀ ਸੀ ਜੱਜ ਨੂੰ ਟੱਕਰ
NEXT STORY