ਵੈੱਬ ਡੈਸਕ : ਬਿਜਨੌਰ ਦੇ ਰੇਹਰ ਥਾਣਾ ਖੇਤਰ ਦੀ ਰਹਿਣ ਵਾਲੀ ਇਕ ਲੜਕੀ ਦੇ ਆਪਣੇ ਹੀ ਪਿੰਡ ਦੇ ਇਕ ਪੁਲਸ ਕਾਂਸਟੇਬਲ ਨਾਲ ਕਾਫੀ ਸਮੇਂ ਤੋਂ ਪ੍ਰੇਮ ਸਬੰਧ ਚੱਲ ਰਹੇ ਸਨ। ਕਾਂਸਟੇਬਲ ਬੁਲੰਦਸ਼ਹਿਰ ਦੇ ਸ਼ਿਕਾਰਪੁਰ ਥਾਣੇ 'ਚ ਤਾਇਨਾਤ ਹੈ। ਕਰੀਬ ਇਕ ਹਫਤਾ ਪਹਿਲਾਂ ਲੜਕੀ ਨੇ ਥਾਣਾ ਧਾਮਪੁਰ ਕੋਤਵਾਲੀ 'ਚ ਸਿਪਾਹੀ 'ਤੇ ਉਸ ਨਾਲ ਵਿਆਹ ਨਾ ਕਰਵਾਉਣ ਦਾ ਦੋਸ਼ ਲਗਾਉਂਦੇ ਹੋਏ ਸ਼ਿਕਾਇਤ ਦਰਜ ਕਰਵਾਈ ਸੀ।
ਮਾਮਲੇ ਨੂੰ ਗੰਭੀਰਤਾ ਨਾਲ ਲੈਂਦਿਆਂ ਪੁਲਸ ਨੇ ਕਾਂਸਟੇਬਲ ਨੂੰ ਥਾਣੇ ਬੁਲਾਇਆ। ਜਦੋਂ ਕਾਂਸਟੇਬਲ ਤੋਂ ਪੁੱਛਗਿੱਛ ਕੀਤੀ ਜਾ ਰਹੀ ਸੀ ਤਾਂ ਲੜਕੀ ਨੂੰ ਇਸ ਬਾਰੇ ਜਾਣਕਾਰੀ ਮਿਲੀ ਅਤੇ ਉਹ ਚਾਕੂ ਲੈ ਕੇ ਥਾਣੇ ਪਹੁੰਚੀ। ਲੜਕੀ ਨੇ ਕਾਂਸਟੇਬਲ ਨਾਲ ਵਿਆਹ ਨਾ ਕਰਵਾਉਣ 'ਤੇ ਖੁਦਕੁਸ਼ੀ ਕਰਨ ਦੀ ਧਮਕੀ ਦਿੱਤੀ। ਆਪਣੀ ਪ੍ਰੇਮਿਕਾ ਦਾ ਇਹ ਰੂਪ ਦੇਖ ਕੇ ਪੁਲਸ ਵਾਲਾ ਵੀ ਘਬਰਾ ਗਿਆ।
ਲੜਕੀ ਚਾਕੂ ਲੈ ਕੇ ਥਾਣੇ ਪਹੁੰਚੀ
ਸਥਿਤੀ ਵਿਗੜਦੀ ਦੇਖ ਪੁਲਸ ਨੇ ਕਾਂਸਟੇਬਲ ਨੂੰ ਮਨਾਉਣ ਦੀ ਕੋਸ਼ਿਸ਼ ਕੀਤੀ। ਕਾਂਸਟੇਬਲ ਆਪਣੀ ਨੌਕਰੀ ਖੁੱਸਣ ਅਤੇ ਕਾਨੂੰਨੀ ਕਾਰਵਾਈ ਦੇ ਡਰੋਂ ਕਿਸੇ ਤਰ੍ਹਾਂ ਵਿਆਹ ਲਈ ਰਾਜ਼ੀ ਹੋ ਗਿਆ ਸੀ। ਇਸ ਤੋਂ ਬਾਅਦ ਦੋਹਾਂ ਨੇ ਥਾਣੇ 'ਚ ਹੀ ਮੰਦਰ ਦੇ ਸਾਹਮਣੇ ਵਿਆਹ ਕਰਵਾ ਲਿਆ। ਦੋਵਾਂ ਦੇ ਪਰਿਵਾਰਾਂ ਦੀ ਮੌਜੂਦਗੀ ਵਿੱਚ ਇੱਕ ਦੂਜੇ ਨੂੰ ਹਾਰ ਪਵਾ ਕੇ ਵਿਆਹ ਕਰਵਾਇਆ ਗਿਆ।
ਪੁਲਸ ਨੇ ਕਰਵਾਇਆ ਵਿਆਹ
ਵਿਆਹ ਤੋਂ ਬਾਅਦ ਲੜਕੀ ਨੇ ਆਪਣੀ ਜ਼ਿੱਦ ਛੱਡ ਦਿੱਤੀ ਅਤੇ ਆਪਣੇ ਪ੍ਰੇਮੀ ਨਾਲ ਖੁਸ਼ੀ-ਖੁਸ਼ੀ ਘਰ ਪਰਤ ਆਈ। ਦੋਵਾਂ ਨੇ ਜਲਦੀ ਹੀ ਕੋਰਟ ਮੈਰਿਜ ਕਰਵਾਉਣ ਦਾ ਵੀ ਫੈਸਲਾ ਕੀਤਾ ਹੈ। ਇਸ ਘਟਨਾ ਤੋਂ ਬਾਅਦ ਪੁਲਸ ਨੇ ਵੀ ਸੁੱਖ ਦਾ ਸਾਹ ਲਿਆ ਹੈ।
ਕੇਂਦਰ ਨੇ ਦਿੱਤੀ ਚਿਤਾਵਨੀ, OTT ’ਤੇ ਡਰੱਗਜ਼ ਦਾ ਪ੍ਰਚਾਰ ਪਵੇਗਾ ਮਹਿੰਗਾ
NEXT STORY