ਮੇਰਠ (ਭਾਸ਼ਾ)- ਉੱਤਰ ਪ੍ਰਦੇਸ਼ ਦੇ ਮੇਰਠ 'ਚ ਨਾਜਾਇਜ਼ ਸੰਬੰਧਾਂ ਦਾ ਵਿਰੋਧ ਕਰਨ 'ਤੇ ਇਕ ਪ੍ਰੇਮਿਕਾ ਨੇ ਪ੍ਰੇਮੀ ਦੀ ਮਾਂ ਦਾ ਚਾਕੂ ਮਾਰ ਕੇ ਕਤਲ ਕਰ ਦਿੱਤਾ। ਪੁਲਸ ਨੇ ਸ਼ਨੀਵਾਰ ਨੂੰ ਇਹ ਜਾਣਕਾਰੀ ਦਿੱਤੀ। ਪੁਲਸ ਅਨੁਸਾਰ ਦੋਸ਼ਈ ਔਰਤ ਸੋਨੀ 4 ਬੱਚਿਆਂ ਦੀ ਮਾਂ ਹੈ ਅਤੇ ਆਪਣੇ ਪਤੀ ਤੋਂ ਵੱਖ ਰਹਿ ਰਹੀ ਹੈ। ਉਸ ਨੇ ਦੱਸਿਆ ਕਿ ਮ੍ਰਿਤਕ ਔਰਤ ਦੀ ਪਛਾਣ ਦੀਪਾਲੀ ਵਜੋਂ ਹੋਈ ਹੈ।
ਪੁਲਸ ਸੁਪਰਡੈਂਟ ਆਯੂਸ਼ ਵਿਕਰਮ ਸਿੰਘ ਨੇ ਦੱਸਿਆ ਕਿ ਸ਼ੁੱਕਰਵਾਰ ਦੇਰ ਸ਼ਾਮ ਮੈਡੀਕਲ ਥਾਣੇ ਦੀ ਪੁਲਸ ਨੂੰ ਇਕ ਔਰਤ 'ਤੇ ਚਾਕੂ ਨਾਲ ਹਮਲੇ ਦੀ ਸੂਚਨਾ ਮਿਲੀ ਅਤੇ ਮੌਕੇ 'ਤੇ ਪਹੁੰਚੀ ਪੁਲਸ ਨੇ ਜ਼ਖ਼ਮੀ ਦੀਪਾਲੀ ਨੂੰ ਹਸਪਤਾਲ 'ਚ ਦਾਖ਼ਲ ਕਰਵਾਇਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਉਨ੍ਹਾਂ ਨੇ ਦਾਅਵਾ ਕੀਤਾ ਕਿ ਦੋਸ਼ੀ ਔਰਤ ਸੋਨੀ ਨੇ ਪੁੱਛ-ਗਿੱਛ 'ਚ ਆਪਣਾ ਅਪਰਾਧ ਸਵੀਕਾਰ ਕਰ ਲਿਆ ਹੈ। ਸਿੰਘ ਨੇ ਕਿਹਾ,''ਸੋਨੀ ਨੇ ਦੱਸਿਆ ਕਿ ਦੀਪਾਲੀ ਦੇ ਬੇਟੇ ਨਾਲ ਉਸ ਦਾ ਨਾਜਾਇਜ਼ ਸੰਬੰਧ ਸੀ, ਜਿਸ ਦਾ ਦੀਪਾਲੀ ਵਿਰੋਧ ਕਰਦੀ ਸੀ। ਇਸ ਕਾਰਨ ਉਸ ਨੇ ਉਸ ਨੂੰ ਜਾਨੋਂ ਮਾਰਨ ਦੀ ਸਾਜਿਸ਼ ਰਚੀ।''
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਸੰਸਦ ਦੇ ਮੌਜੂਦਾ ਸੈਸ਼ਨ ਲਈ ਸਰਕਾਰ ਤੇ ਵਿਰੋਧੀ ਧਿਰ ਦਾ ਗੰਭੀਰ ਹੋਣਾ ਜ਼ਰੂਰੀ : ਮਾਇਆਵਤੀ
NEXT STORY