ਸਾਗਰ— ਮੱਧ ਪ੍ਰਦੇਸ਼ ਦੇ ਸਾਗਰ ਜ਼ਿਲੇ ਸਥਿਤ ਮਸ਼ਹੂਰ ਡਾ. ਹਰਿ ਸਿੰਘ ਗੌਰ ਯੂਨੀਵਰਸਿਟੀ ਦੇ ਹੋਸਟਲ 'ਚ ਚੈਕਿੰਗ ਦੇ ਨਾਂ 'ਤੇ ਵਿਦਿਆਰਥਣਾਂ ਦੇ ਕੱਪੜੇ ਉਤਰਵਾਉਣ ਦਾ ਮਾਮਲਾ ਸਾਹਮਣੇ ਆਇਆ ਹੈ। ਹੋਸਟਲ 'ਚ ਰਹਿ ਰਹੀਆਂ ਕਰੀਬ 40 ਵਿਦਿਆਰਥਣਾਂ ਨੇ ਇਸ ਲਈ ਹੋਸਟਲ ਵਾਰਡਨ 'ਤੇ ਦੋਸ਼ ਲਗਾਇਆ ਹੈ। ਪੀੜਤ ਲੜਕੀਆਂ ਦਾ ਕਹਿਣਾ ਹੈ ਕਿ ਹੋਸਟਲ ਕੰਪਲੈਕਸ 'ਚ ਇਸਤੇਮਾਲ ਕੀਤਾ ਹੋਇਆ ਸੈਨਿਟਰੀ ਨੈਪਕਿਨ ਮਿਲਣ ਕਾਰਨ ਵਾਰਡਨ ਨੇ ਅਜਿਹੀ ਹਰਕਤ ਕੀਤੀ। ਦੱਸਿਆ ਜਾ ਰਿਹਾ ਹੈ ਕਿ ਹੋਸਟਲ ਕੰਪਲੈਕਸ 'ਚ ਗੰਦਾ ਨੈਪਕਿਨ ਮਿਲਣ ਨਾਲ ਵਾਰਡਨ ਕਾਫੀ ਗੁੱਸੇ 'ਚ ਆ ਗਈ। ਇਹ ਪਤਾ ਕਰਨ ਲਈ ਕਿ ਕਿਸ ਨੇ ਗੰਦਾ ਨੈਪਕਿਨ ਸੁੱਟਿਆ ਹੈ, ਵਾਰਡਨ ਨੇ ਵਿਦਿਆਰਥਣਾਂ ਦੀ ਤਲਾਸ਼ੀ ਲੈਣੀ ਸ਼ੁਰੂ ਕਰ ਦਿੱਤੀ। ਤਲਾਸ਼ੀ ਲੈਣ ਦੇ ਚੱਕਰ 'ਚ ਵਾਰਡਨ ਨੇ ਹੱਦ ਪਾਰ ਕਰਦੇ ਹੋਏ ਲੜਕੀਆਂ ਦੇ ਕੱਪੜੇ ਤੱਕ ਉਤਰਵਾ ਦਿੱਤੇ।
ਆਪਣੇ ਨਾਲ ਹੋਈ ਘਟਨਾ ਨਾਲ ਵਿਦਿਆਰਥਣਾਂ ਸਦਮੇ 'ਚ ਆ ਗਈਆਂ। ਉਨ੍ਹਾਂ ਨੇ ਇਸ ਦੇ ਖਿਲਾਫ ਕਾਰਵਾਈ ਲਈ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਆਰ.ਪੀ. ਤਿਵਾੜੀ ਨੂੰ ਲਿਖਤੀ ਸ਼ਿਕਾਇਤ ਭੇਜੀ। ਆਰ.ਪੀ. ਤਿਵਾੜੀ ਨੇ ਕਿਹਾ,''ਇਹ ਘਟਨਾ ਬੇਹੱਦ ਮੰਦਭਾਗੀ ਅਤੇ ਨਿੰਦਾਯੋਗ ਹੈ। ਮੈਂ ਵਿਦਿਆਰਥਣਾਂ ਨੂੰ ਹਮੇਸ਼ਾ ਕਿਹਾ ਹੈ ਕਿ ਉਹ ਮੇਰੀ ਬੇਟੀ ਵਰਗੀਆਂ ਹਨ ਅਤੇ ਮੈਂ ਉਨ੍ਹਾਂ ਤੋਂ ਇਸ ਘਟਨਾ ਲਈ ਮੁਆਫ਼ੀ ਮੰਗਦਾ ਹੈ।'' ਉਨ੍ਹਾਂ ਨੇ ਅੱਗੇ ਕਿਹਾ,''ਮੈਂ ਉਨ੍ਹਾਂ ਨੂੰ ਭਰੋਸਾ ਦਿੱਤਾ ਹੈ ਕਿ ਇਸ ਦੇ ਖਿਲਾਫ ਐਕਸ਼ਨ ਲਿਆ ਜਾਵੇਗਾ। ਜੇਕਰ ਵਾਰਡਨ ਦੋਸ਼ੀ ਪਾਈ ਜਾਂਦੀ ਹੈ ਤਾਂ ਉਸ ਦੇ ਖਿਲਾਫ ਤੁਰੰਤ ਕਾਰਵਾਈ ਹੋਵੇਗੀ।''
ਹਰਿਆਣੇ ਦੀ ਜਨਤਾ ਸੀ.ਬੀ.ਆਈ. ਦੇ ਪੰਜੇ ਵਿਚ ਫਸੀ ਹੋਈ ਹੈ - ਅਰਵਿੰਦ ਕੇਜਰੀਵਾਲ
NEXT STORY