ਤ੍ਰਿਸ਼ੂਰ (ਕੇਰਲ) : ਕੇਰਲ ਦੇ ਤ੍ਰਿਸ਼ੂਰ ਜ਼ਿਲ੍ਹੇ ਵਿੱਚ ਪੀਚੀ ਜਲ ਭੰਡਾਰ ਵਿੱਚ ਡਿੱਗਣ ਨਾਲ ਦੋ ਕੁੜੀਆਂ ਦੀ ਮੌਤ ਹੋ ਗਈ, ਜਦੋਂ ਕਿ ਦੋ ਹੋਰਾਂ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਪੁਲਸ ਨੇ ਇਸ ਘਟਨਾ ਦੀ ਜਾਣਕਾਰੀ ਸੋਮਵਾਰ ਨੂੰ ਦਿੱਤੀ ਗਈ ਹੈ। ਪੁਲਸ ਨੇ ਦੱਸਿਆ ਕਿ ਮ੍ਰਿਤਕਾਂ ਦੀ ਪਛਾਣ ਐਨੀ ਗ੍ਰੇਸ (16) ਅਤੇ ਅਲੀਨਾ (16) ਵਜੋਂ ਹੋਈ ਹੈ। ਪੁਲਸ ਨੇ ਦੱਸਿਆ ਕਿ ਦੋਵੇਂ ਮ੍ਰਿਤਕ ਕੁੜੀਆਂ ਤ੍ਰਿਸ਼ੂਰ ਦੀਆਂ ਰਹਿਣ ਵਾਲੀਆਂ ਸਨ। ਪੁਲਸ ਨੇ ਦੱਸਿਆ ਕਿ ਇਹ ਘਟਨਾ ਐਤਵਾਰ ਨੂੰ ਉਸ ਸਮੇਂ ਵਾਪਰੀ, ਜਦੋਂ ਕੁੜੀਆਂ ਇੱਕ ਦੋਸਤ ਦੇ ਘਰ ਤਿਉਹਾਰ ਮਨਾਉਣ ਆਈਆਂ ਸਨ।
ਇਹ ਵੀ ਪੜ੍ਹੋ - ਵੈਸ਼ਨੋ ਦੇਵੀ ਜਾਣ ਵਾਲੇ ਸ਼ਰਧਾਲੂਆਂ ਲਈ ਵੱਡੀ ਖ਼ਬਰ! ਖੜੀਆਂ ਹੋਈਆਂ ਨਵੀਆਂ ਮੁਸੀਬਤਾਂ
ਪੁਲਸ ਅਨੁਸਾਰ ਇਸ ਦੌਰਾਨ ਉਹ ਇੱਕਠੀਆਂ ਹੋ ਕੇ ਡੈਮ ਦੇਖਣ ਗਈਆਂ। ਸਥਾਨਕ ਨਿਵਾਸੀਆਂ ਦੇ ਹਵਾਲੇ ਨਾਲ ਪੁਲਸ ਨੇ ਦੱਸਿਆ ਕਿ ਕੁੜੀਆਂ ਇੱਕ ਚੱਟਾਨ ਤੋਂ ਫਿਸਲ ਗਈਆਂ ਅਤੇ ਪਾਣੀ ਦੇ ਭੰਡਾਰ ਵਿੱਚ ਡਿੱਗ ਪਈਆਂ। ਸਥਾਨਕ ਨਿਵਾਸੀਆਂ ਨੇ ਤੁਰੰਤ ਕਾਰਵਾਈ ਕਰਦੇ ਹੋਏ ਚਾਰ ਕੁੜੀਆਂ ਨੂੰ ਪਾਣੀ ਵਿੱਚੋਂ ਬਚਾਇਆ ਅਤੇ ਉਨ੍ਹਾਂ ਨੂੰ ਤੁਰੰਤ ਤ੍ਰਿਸ਼ੂਰ ਦੇ ਇੱਕ ਨਿੱਜੀ ਮੈਡੀਕਲ ਕਾਲਜ ਹਸਪਤਾਲ ਇਲਾਜ ਲਈ ਦਾਖ਼ਲ ਕਰਵਾ ਦਿੱਤਾ। ਪੁਲਸ ਅਨੁਸਾਰ ਅਲੀਨਾ ਦੀ ਮੌਤ ਸੋਮਵਾਰ ਸਵੇਰੇ ਹੋਈ ਅਤੇ ਐਨੀ ਦੀ ਦੁਪਹਿਰ ਤੱਕ ਮੌਤ ਹੋ ਗਈ। ਦੋ ਹੋਰ ਕੁੜੀਆਂ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ।
ਇਹ ਵੀ ਪੜ੍ਹੋ - ਲੱਗ ਗਈਆਂ ਮੌਜਾਂ : ਸਕੂਲਾਂ 'ਚ 11 ਤੋਂ 16 ਜਨਵਰੀ ਤੱਕ ਛੁੱਟੀਆਂ ਦਾ ਐਲਾਨ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਮਹਾਂਕੁੰਭ ਮੇਲਾ ਸ਼ੁਰੂ, 1 ਕਰੋੜ ਤੋਂ ਵੱਧ ਲੋਕਾਂ ਨੇ ਲਗਾਈ ਆਸਥਾ ਦੀ ਡੁਬਕੀ
NEXT STORY