ਸ਼੍ਰੀਨਗਰ : ਜੰਮੂ-ਕਸ਼ਮੀਰ ਦੀਆਂ ਲੜਕੀਆਂ ਕਈ ਖੇਡਾਂ 'ਚ ਆਪਣਾ ਲੋਹਾ ਪਹਿਲਾਂ ਹੀ ਮਾਨਵਾ ਚੁੱਕੀਆਂ ਹਨ ਪਰ ਹੁਣ ਫੁੱਟਬਾਲ ਦੇ ਖੇਡ 'ਚ ਵੀ ਖਿਡਾਰੀ ਅਤੇ ਕੋਚ ਬਣ ਕੇ ਲੜਕੀਆਂ ਨਵੇਂ ਨਿਯਮ ਸਥਾਪਤ ਕਰ ਰਹੀਆਂ ਹਨ। ਇਸ ਖੇਡ ਵੱਲ ਲੜਕੀਆਂ ਦੀ ਵੱਧਦੀ ਰੂਚੀ ਦੇਖ ਪ੍ਰਸ਼ਾਸਨ ਵੀ ਉਨ੍ਹਾਂ ਦੀ ਮਦਦ ਕਰ ਰਿਹਾ ਹੈ। ਇਸ ਕ੍ਰਮ 'ਚ ਇੱਥੇ ਇੱਕ ਮੈਚ ਦਾ ਵੀ ਪ੍ਰਬੰਧ ਕੀਤਾ ਗਿਆ ਹੈ।
ਇਹ ਮੈਚ ਸ਼੍ਰੀਨਗਰ ਦੇ ਇੱਕ ਮੈਦਾਨ 'ਚ ਖੇਡਿਆ ਗਿਆ, ਜਿਸ ਨੂੰ ਜੰਮੂ-ਕਸ਼ਮੀਰ ਦੇ ਸਭ ਤੋਂ ਵੱਡੇ ਫੁੱਟਬਾਲ ਕਲੱਬ ਰੀਅਲ ਕਸ਼ਮੀਰ, ਫੌਜ ਅਤੇ ਇੱਕ ਸਥਾਨਕ ਸਕੂਲ ਨੇ ਮਿਲ ਕੇ ਆਯੋਜਿਤ ਕਰਵਾਇਆ ਸੀ। ਇਹ ਈਵੇਂਟ ਕਸ਼ਮੀਰ ਦੀ ਪਹਿਲੀ ਬੀਬੀ ਫੁੱਟਬਾਲ ਕਲੱਬ ਟੀਮ ਅਤੇ ਸਥਾਨਕ ਸਕੂਲ ਦੀ ਬੀਬੀ ਫੁੱਟਬਾਲ ਟੀਮ ਵਿਚਾਲੇ ਹੋਇਆ। ਜਿਸ 'ਚ ਲੜਕੀਆਂ ਦਾ ਪ੍ਰਦਰਸ਼ਨ ਦੇਖ ਹਰ ਕੋਈ ਉਨ੍ਹਾਂ ਦਾ ਫੈਨ ਹੋ ਗਿਆ।
ਕਸ਼ਮੀਰ ਦੀਆਂ ਲੜਕੀਆਂ 'ਚ ਬਹੁਤ ਟੈਲੇਂਟ ਹੈ
ਰੀਅਲ ਕਸ਼ਮੀਰ ਕਲੱਬ ਦੀ ਤਾਰੀਫ਼ ਕਰਦੇ ਹੋਏ ਖਿਡਾਰੀ ਆਈਨੀ ਕਹਿੰਦੀ ਹੈ, ਸਾਨੂੰ ਉਮੀਦ ਹੈ ਕਿ ਇਸ ਖੇਡ ਦੇ ਜ਼ਰੀਏ ਇਹ ਅਸੀਂ ਇੱਕ ਦਿਨ ਨਵੀਆਂ ਬੁਲੰਦੀਆਂ ਨੂੰ ਛੋਹਾਂਗੇ। ਕਲੱਬ ਉਨ੍ਹਾਂ ਦਾ ਪੂਰਾ ਸਹਿਯੋਗ ਕਰਦਾ ਹੈ। ਕਸ਼ਮੀਰ ਦੀਆਂ ਲੜਕੀਆਂ 'ਚ ਬਹੁਤ ਟੈਲੇਂਟ ਹੈ ਪਰ ਮਾਤਾ-ਪਿਤਾ ਦਾ ਸਹਿਯੋਗ ਨਾ ਮਿਲ ਸਕਣ ਕਾਰਨ ਲੜਕੀਆਂ ਘਰ 'ਚ ਹੀ ਬੱਝ ਕੇ ਰਹਿ ਜਾਂਦੀਆਂ ਹਨ। ਫੁੱਟਬਾਲ ਲਈ ਹਰ ਮਾਤਾ ਪਿਤਾ ਨੂੰ ਚਾਹੀਦਾ ਹੈ ਆਪਣੇ ਬੱਚਿਆਂ ਦਾ ਸਹਿਯੋਗ ਕਰਨ।
ਆਰਮੀ ਤੋਂ ਵੀ ਮਿਲ ਰਹੀ ਮਦਦ
ਤੁਹਾਨੂੰ ਦੱਸ ਦਈਏ ਕਿ ਲੜਕੀਆਂ ਦਾ ਖੇਡ ਅਤੇ ਫੁੱਟਬਾਲ ਪ੍ਰਤੀ ਰੂਚੀ ਦੇਖ ਕੇ ਫੌਜ ਵੀ ਮਦਦ ਲਈ ਅੱਗੇ ਆਈ ਹੈ। ਫੌਜ ਨਾ ਸਿਰਫ ਲੜਕੀਆਂ ਲਈ ਖੇਡ ਮੁਕਾਬਲਿਆਂ ਦਾ ਪ੍ਰਬੰਧ ਕਰਵਾ ਰਹੀ ਹੈ ਸਗੋਂ ਨਾਲ-ਨਾਲ ਪ੍ਰਤਿਭਾਸ਼ਾਲੀ ਲੜਕੀਆਂ ਨੂੰ ਖੇਡ 'ਚ ਭਵਿੱਖ ਬਣਾਉਣ 'ਚ ਵੀ ਮਦਦ ਦਿੱਤੀ ਜਾ ਰਹੀ ਹੈ। ਮੇਜਰ ਜਨਰਲ ਰਾਜੂ ਚੌਹਾਨ ਕਹਿੰਦੇ ਹਨ, ਮੈਨੂੰ ਖੁਸ਼ੀ ਹੈ ਕਿ ਆਵਾਮ ਨੇ ਇਸ ਖੇਡ ਨੂੰ ਸਮਝਿਆ ਅਤੇ ਲੜਕੀਆਂ ਨੂੰ ਇਸ 'ਚ ਵੱਧ ਚੜ ਕੇ ਹਿੱਸਾ ਲੈਣ ਦਾ ਮੌਕਾ ਦਿੱਤਾ।
ਗਾਂਧੀ ਨਗਰ ਸਥਿਤ ਤਿੰਨ ਮੰਜ਼ਿਲਾ ਕੱਪੜੇ ਦੀ ਦੁਕਾਨ 'ਚ ਲੱਗੀ ਅੱਗ
NEXT STORY