ਨਵੀਂ ਦਿੱਲੀ - ਕੋਰੋਨਾ ਮਹਾਮਾਰੀ ਖ਼ਿਲਾਫ਼ ਦੁਨੀਆਭਰ ਦੇ ਮੁਲਕ ਲੜਾਈ ਲੜ ਰਹੇ ਹਨ। ਹਾਲਾਂਕਿ ਵੈਕਸੀਨ ਦੇ ਆਉਣ ਨਾਲ ਥੋੜ੍ਹੀ ਰਾਹਤ ਮਿਲੀ ਹੈ। ਉਥੇ ਹੀ, ਭਾਰਤ ਵਲੋਂ ਕਈ ਦੇਸ਼ਾਂ ਵਿੱਚ ਵੈਕਸੀਨ ਭੇਜੀ ਵੀ ਜਾ ਰਹੀ ਹੈ। ਭਾਰਤ ਦੇ ਇਸ ਕਦਮ ਦੀ ਇੰਗਲੈਂਡ ਦੇ ਸਾਬਕਾ ਕ੍ਰਿਕਟਰ ਕੇਵਿਨ ਪੀਟਰਸਨ ਨੇ ਕਾਫੀ ਤਾਰੀਫ਼ ਕੀਤੀ ਹੈ। ਪੀਟਰਸਨ ਨੇ ਕਿਹਾ ਹੈ ਕਿ ਇਸ ਪਿਆਰੇ ਦੇਸ਼ ਵਿੱਚ ਹਰ ਦਿਨ ਉਦਾਰਤਾ ਅਤੇ ਤਰਸ ਵੱਧਦੀ ਹੈ। ਪੀਟਰਸਨ ਦੇ ਟਵੀਟ 'ਤੇ ਪੀ.ਐੱਮ. ਮੋਦੀ ਨੇ ਖੁਸ਼ੀ ਜਤਾਈ ਹੈ।
ਪੀ.ਐੱਮ. ਨੇ ਲਿਖਿਆ- ਭਾਰਤ ਦੇ ਪ੍ਰਤੀ ਤੁਹਾਡਾ ਪਿਆਰ ਵੇਖ ਕੇ ਖੁਸ਼ੀ ਹੋਈ। ਅਸੀਂ ਮੰਨਦੇ ਹਾਂ ਕਿ ਦੁਨੀਆ ਸਾਡਾ ਪਰਿਵਾਰ ਹੈ ਅਤੇ ਅਸੀਂ COVID-19 ਖ਼ਿਲਾਫ਼ ਲੜਾਈ ਨੂੰ ਮਜ਼ਬੂਤ ਕਰਨ ਵਿੱਚ ਆਪਣੀ ਭੂਮਿਕਾ ਨਿਭਾਉਣਾ ਚਾਹੁੰਦੇ ਹਾਂ। ਦੱਸ ਦਈਏ ਕਿ ਪੀਟਰਸਨ ਨੇ ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਦੇ ਟਵੀਟ 'ਤੇ ਭਾਰਤ ਦੀ ਤਾਰੀਫ ਕੀਤੀ ਸੀ। ਐੱਸ. ਜੈਸ਼ੰਕਰ ਨੇ ਭਾਰਤੀ ਵੈਕਸੀਨ ਦੇ ਦੱਖਣੀ ਅਫਰੀਕਾ ਦੇ ਜੋਹਾਨਸਬਰਗ ਭੇਜਣ ਨਾਲ ਜੁੜਿਆ ਟਵੀਟ ਕੀਤਾ ਸੀ। ਹੁਣ ਇਸ 'ਤੇ ਪੀ.ਐੱਮ. ਮੋਦੀ ਨੇ ਜਵਾਬ ਦਿੱਤਾ ਹੈ।
ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਬਾਕਸ ਵਿੱਚ ਦਿਓ ਜਵਾਬ।
ਅਯੁੱਧਿਆ ਦੀ ਅਦਾਲਤ ਨੇ ਰਾਹੁਲ ਨੂੰ ਜਾਰੀ ਕੀਤਾ ਸੰਮਨ
NEXT STORY