ਸ਼੍ਰੀਨਗਰ - ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਸ਼ਨੀਵਾਰ ਨੂੰ ਇੱਥੇ ਸ਼ੇਖ ਉਲ-ਆਲਮ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਸ਼੍ਰੀਨਗਰ-ਸ਼ਾਰਜਾਹ ਦੀ ਪਹਿਲੀ ਸਿੱਧੀ ਉਡਾਣ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ, ਜਿਸ ਦੇ ਨਾਲ 11 ਸਾਲ ਬਾਅਦ ਮੁੜ ਘਾਟੀ ਅਤੇ ਸੰਯੁਕਤ ਅਰਬ ਅਮੀਰਾਤ ਦੇ ਵਿੱਚ ਸਿੱਧੇ ਹਵਾਈ ਸੰਪਰਕ ਦੀ ਸ਼ੁਰੂਆਤ ਹੋ ਗਈ। ਗੋ ਫਰਸਟ ਦੁਆਰਾ ਸੰਚਾਲਿਤ ਉਡਾਣ ਭਾਰਤੀ ਸਮੇਂ ਮੁਤਾਬਕ ਸ਼ਾਮ 6.30 ਵਜੇ ਸ਼ਾਰਜਾਹ ਲਈ ਰਵਾਨਾ ਹੋਈ ਅਤੇ ਰਾਤ 9 ਵਜੇ ਦੇ ਕਰੀਬ ਸੰਯੁਕਤ ਅਰਬ ਅਮੀਰਾਤ (ਯੂ.ਏ.ਈ.) ਵਿੱਚ ਉੱਤਰਨ ਵਾਲੀ ਹੈ। ਸ਼ਾਹ ਨੇ ਇੱਥੇ ਰਾਜ-ਮਹਿਲ ਤੋਂ ਡਿਜੀਟਲ ਮਾਧਿਅਮ ਰਾਹੀਂ ਉਡਾਣ ਨੂੰ ਹਰੀ ਝੰਡੀ ਵਿਖਾਈ। ਏਅਰ ਇੰਡੀਆ ਐਕਸਪ੍ਰੈਸ ਨੇ 14 ਫਰਵਰੀ, 2009 ਨੂੰ ਸ਼੍ਰੀਨਗਰ ਹਵਾਈ ਅੱਡੇ ਤੋਂ ਦੁਬਈ ਲਈ ਪਹਿਲੀ ਅੰਤਰਰਾਸ਼ਟਰੀ ਉਡਾਣ ਸ਼ੁਰੂ ਕੀਤੀ ਗਈ ਸੀ ਪਰ ਮੁਸਾਫਰਾਂ ਦੀ ਕਮੀ ਕਾਰਨ ਇਸ ਹਫ਼ਤਾਵਾਰ ਸੇਵਾ ਨੂੰ ਬੰਦ ਕਰ ਦਿੱਤਾ ਗਿਆ ਸੀ। ਪਹਿਲਾਂ ਗੋਏਅਰ ਦੇ ਨਾਮ ਨਾਲ ਜਾਣੀ ਜਾਣ ਵਾਲੀ ਗੋ ਫਰਸਟ ਸ਼੍ਰੀਨਗਰ ਤੋਂ ਸਿੱਧੀ ਅੰਤਰਰਾਸ਼ਟਰੀ ਯਾਤਰੀ ਅਤੇ ਮਾਲਵਾਹਕ ਉਡਾਣ ਦਾ ਸੰਚਾਲਨ ਸ਼ੁਰੂ ਕਰਨ ਵਾਲੀ ਪਹਿਲੀ ਏਅਰਲਾਈਨ ਹੈ। ਇਹ ਸ਼੍ਰੀਨਗਰ ਅਤੇ ਸ਼ਾਰਜਾਹ ਵਿਚਾਲੇ ਇੱਕ ਹਫ਼ਤੇ ਵਿੱਚ ਚਾਰ ਉਡਾਣਾਂ ਸੰਚਾਲਿਤ ਕਰੇਗੀ। ਏਅਰਲਾਈਨ ਨੇ ਇੱਕ ਬਿਆਨ ਵਿੱਚ ਕਿਹਾ, ਸ਼ਾਰਜਾਹ ਲਈ ਸਿੱਧੀ ਉਡਾਣ ਸ਼ੁਰੂ ਹੋਣ ਨਾਲ ਸ਼੍ਰੀਨਗਰ ਅਤੇ ਯੂ.ਏ.ਈ. ਵਿਚਾਲੇ ਵਪਾਰ ਅਤੇ ਸੈਰ ਨੂੰ ਬੜਾਵਾ ਮਿਲੇਗਾ।
ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।
ਪ੍ਰਿਯੰਕਾ ਗਾਂਧੀ ਨੇ ਖੇਤ 'ਚ ਔਰਤਾਂ ਨਾਲ ਖਾਣਾ ਖਾਧਾ, ਜਨਤਾ ਨੂੰ ਦੱਸੇ ਕਾਂਗਰਸ ਦੇ 7 'ਵਾਅਦੇ'
NEXT STORY