ਨਵੀਂ ਦਿੱਲੀ- ਸਰਕਾਰ ਨੇ ਛੋਟੇ ਬੱਚਿਆਂ ਦੇ ਮੋਢਿਆਂ ਤੋਂ ਭਾਰੀ ਬੈਗ ਦਾ ਬੋਝ ਘੱਟ ਕਰਨ ਦਾ ਫ਼ੈਸਲਾ ਕੀਤਾ ਹੈ। ਅਕਾਦਮਿਕ ਸਿੱਖਿਆ ਸੈਸ਼ਨ 2023-24 'ਚ ਪਹਿਲੀ ਅਤੇ ਦੂਜੀ ਜਮਾਤ ਦੇ ਵਿਦਿਆਰਥੀਆਂ ਦੇ ਸਕੂਲ ਬੈਗ 'ਚ ਸਿਰਫ਼ ਗਣਿਤ ਅਤੇ ਭਾਸ਼ਾ ਦੀਆਂ ਕਿਤਾਬਾਂ ਹੋਣਗੀਆਂ। ਰਾਸ਼ਟਰੀ ਸਿੱਖਿਆ ਨੀਤੀ ਦੀਆਂ ਸਿਫ਼ਾਰਿਸ਼ਾਂ ਦੇ ਅਧੀਨ ਤਿੰਨ ਤੋਂ 8 ਸਾਲ ਤੱਕ ਦੀ ਉਮਰ ਦੇ ਵਿਦਿਆਰਥੀਆਂ ਦਾ ਮੁਲਾਂਕਣ ਰਵਾਇਤੀ ਪ੍ਰੀਖਿਆ ਦੇ ਮਾਧਿਅਮ ਨਾਲ ਨਹੀਂ ਹੋਵੇਗਾ। ਨਾਲ ਹੀ ਦੂਜੀ ਜਮਾਤ ਤੱਕ ਦੇ ਵਿਦਿਆਰਥੀਆਂ ਨੇ ਹੁਣ ਮਾਂ ਬੋਲੀ 'ਚ ਪੜ੍ਹਨ ਦਾ ਮੌਕਾ ਮਿਲੇਗਾ। ਅਧਿਕਾਰੀ ਅਨੁਸਾਰ, ਰਾਸ਼ਟਰੀ ਸਿੱਖਿਆ ਖੋਜ ਅਤੇ ਸਿਖਲਾਈ ਪ੍ਰੀਸ਼ਦ (ਐੱਨ.ਸੀ.ਈ.ਆਰ.ਟੀ.) ਦੇ ਮਾਹਿਰਾਂ ਨੇ ਰਾਸ਼ਟਰੀ ਸਿੱਖਿਆ ਨੀਤੀ ਦੇ ਅਧੀਨ ਪਹਿਲੀ ਅਤੇ ਦੂਜੀ ਜਮਾਤ ਦਾ ਪਾਠਕ੍ਰਮ ਤਿਆਰ ਕਰ ਲਿਆ ਹੈ। ਸਿੱਖਿਆ ਮੰਤਰਾਲਾ ਜਲਦ ਹੀ ਪਾਠਕ੍ਰਮ ਜਾਰੀ ਕਰੇਗਾ। ਇਸ ਦੇ ਅਧੀਨ ਰੱਟਾ ਲਗਾਉਣ ਦੀ ਬਜਾਏ ਦੂਜੀ ਤੱਕ ਦੇ ਬੱਚੇ ਦਾ ਮੁਲਾਂਕਣ ਖੇਡਾਂ, ਵੀਡੀਓ, ਮਿਊਜ਼ਿਕ, ਕਹਾਣੀ ਬੋਲਣ-ਲਿਖਣ, ਵਿਹਾਰਕ ਗਿਆਨ ਆਦਿ ਦੇ ਆਧਾਰ 'ਤੇ ਹੋਵੇਗਾ।
ਅਧਿਕਾਰੀ ਨੇ ਦੱਸਿਆ ਕਿ ਤਿੰਨ ਤੋਂ 8 ਸਾਲ ਦੀ ਉਮਰ 'ਚ ਬੱਚਾ ਸਭ ਤੋਂ ਵੱਧ ਸਿੱਖਦਾ ਹੈ। ਇਸ ਲਈ ਭਾਸ਼ਾ ਵਿਸ਼ੇ 'ਚ ਉਸ ਨੂੰ ਮਾਂ ਬੋਲੀ 'ਚ ਪੜ੍ਹਾਈ ਕਰਨ ਦਾ ਮੌਕਾ ਮਿਲੇਗਾ। ਰਾਜ ਐੱਨ.ਸੀ.ਈ.ਆਰ.ਟੀ. 'ਚ ਤਿਆਰ ਪਾਠਕ੍ਰਾਮ ਦੀਆਂ ਕਿਤਾਬਾਂ ਤੋਂ ਪੜ੍ਹਾਈ ਕਰਵਾ ਸਕਦੇ ਹਨ ਜਾਂ ਖ਼ੁਦ ਕਿਤਾਬ ਤਿਆਰ ਕਰਵਾਉਣਗੇ। ਇਸ ਨਾਲ ਵਿਦਿਆਰਥੀ ਬਚਪਨ 'ਚ ਹੀ ਆਪਣੀ ਮਾਂ ਬੋਲੀ ਨੂੰ ਸਮਝ ਅਤੇ ਸਿੱਖ ਸਕਣਗੇ। ਪਿਛਲੇ ਸਾਲ 5 ਸਾਲ ਦੀ ਉਮਰ ਵਾਲੀ ਪ੍ਰੀ-ਸਕੂਲ, ਨਰਸਰੀ, ਲੋਅਰ ਕੇਜੀ, ਅਪਰ ਪ੍ਰੇਪ, ਪ੍ਰੀ-ਪ੍ਰਾਇਮਰੀ, ਕੇਜੀ ਦੀ ਜਗ੍ਹਾ ਬਾਲਵਾਟਿਕਾ ਇਕ, 2 ਅਤੇ 3 ਸ਼ੁਰੂ ਕੀਤੀ ਗਈ ਸੀ। ਬਾਲਵਾਟਿਕਾ ਦੇ ਵਿਦਿਆਰਥੀਆਂ ਲਈ ਸਕੂਲ ਬੈਗ ਅਤੇ ਕਿਤਾਬਾਂ ਨਹੀਂ ਹੋਣਗੀਆਂ।
ਮੋਹਨ ਭਾਗਵਤ ਦੇ ਜਾਤੀ ਸੰਬੰਧੀ ਬਿਆਨ 'ਤੇ RSS ਦੀ ਪ੍ਰਤੀਕਿਰਿਆ ਆਈ ਸਾਹਮਣੇ
NEXT STORY