ਮੁੰਬਈ (ਭਾਸ਼ਾ)– ‘ਸਵਰਾਜ’, ‘ਏਕ ਕਹਾਨੀ’ ਅਤੇ ‘ਸ਼ੋਅ ਟਾਈਮ’ ਵਰਗੇ ਪ੍ਰੋਗਰਾਮਾਂ ਤੋਂ ਪ੍ਰਸਿੱਧੀ ਪ੍ਰਾਪਤ ਕਰਨ ਵਾਲੀ ਨਿਰਮਾਤਾ ਅਤੇ ਅਭਿਨੇਤਰੀ ਮੰਜੂ ਸਿੰਘ ਦਾ ਦਿਹਾਂਤ ਹੋ ਗਿਆ। ਉਹ 73 ਸਾਲ ਦੀ ਸੀ। ਦੱਸਿਆ ਜਾ ਰਿਹਾ ਹੈ ਕਿ ਦਿਮਾਗੀ ਦੌਰਾ ਪੈਣ ਕਾਰਨ ਉਨ੍ਹਾਂ ਦਾ ਦਿਹਾਂਤ ਹੋ ਗਿਆ। ਫਿਲਮ ਇੰਡਸਟਰੀ ਦੇ ਲੋਕ ਪਿਆਰ ਨਾਲ ਮੰਜੂ ਨੂੰ ‘ਦੀਦੀ’ ਕਹਿ ਕੇ ਬੁਲਾਉਂਦੇ ਸਨ। ਮੰਜੂ ਦੀ ਉਨ੍ਹਾਂ ਦੇ ਪ੍ਰੋਗਰਾਮਾਂ ‘ਅਧਿਕਾਰ’ ਅਤੇ ‘ਸਮਯਕਤਵ: ਟਰੂ ਇਨਸਾਈਟ’ ਜ਼ਰੀਏ ਸਮਾਜਿਕ ਅਤੇ ਸੱਭਿਆਚਾਰਕ ਮੁੱਦਿਆਂ ਨੂੰ ਉਜਾਗਰ ਕਰਨ ਲਈ ਬਹੁਤ ਪ੍ਰਸ਼ੰਸਾ ਕੀਤੀ ਗਈ ਸੀ। ਉਨ੍ਹਾਂ ਨੇ ਫਿਲਮ ਨਿਰਮਾਤਾ ਹਿਰਸ਼ੀਕੇਸ਼ ਮੁਖਰਜੀ ਦੀ 1979 ’ਚ ਆਈ ਫਿਲਮ ‘ਗੋਲਮਾਲ’ ’ਚ ਅਭਿਨੈ ਵੀ ਕੀਤਾ ਸੀ।
ਮੰਜੂ ਦੀ ਵੱਡੀ ਧੀ ਸੁਪਰਣਾ ਮੁਤਾਬਕ ਉਨ੍ਹਾਂ ਦੀ ਮਾਂ ਨੇ ਵੀਰਵਾਰ ਸਵੇਰੇ ਆਪਣੀ ਰਿਹਾਇਸ਼ ’ਤੇ ਆਖਰੀ ਸਾਹ ਲਿਆ। ਸੁਪਰਣਾ ਨੇ ਦੱਸਿਆ ਕਿ ਉਨ੍ਹਾਂ ਨੂੰ ਦਿਮਾਗੀ ਦੌਰਾ ਪਿਆ, ਜਿਸ ਤੋਂ ਬਾਅਦ ਉਨ੍ਹਾਂ ਦਾ ਦਿਹਾਂਤ ਹੋ ਗਿਆ। ਮੰਜੂ ਸਿੰਘ ਦਾ ਅੰਤਿਮ ਸੰਸਕਾਰ ਸ਼ਨੀਵਾਰ ਨੂੰ ਕੀਤਾ ਗਿਆ, ਕਿਉਂਕਿ ਪਰਿਵਾਰ ਉਨ੍ਹਾਂ ਦੀ ਪੋਤੀ ਦੇ ਨਿਊਯਾਰਕ ਤੋਂ ਆਉਣ ਦੀ ਉਡੀਕ ਕਰ ਰਿਹਾ ਸੀ।
ਓਧਰ ਪੁਰਸਕਾਰ ਜੇਤੂ ਗੀਤਕਾਰ-ਕਹਾਣੀ ਲੇਖਕ ਸਵਾਨੰਦ ਕਿਰਕਿਰੇ ਨੇ ਟਵਿੱਟਰ ’ਤੇ ਇਕ ਪੋਸਟ ਜਾਰੀ ਕਰ ਕੇ ਸਿੰਘ ਦੇ ਦਿਹਾਂਤ ’ਤੇ ਸੋਗ ਜਤਾਇਆ। ਕਿਰਕਿਰੇ ਨੇ ਬਤੌਰ ਲੇਖਕ ਦੂਰਦਰਸ਼ਨ ਦੇ ਪ੍ਰੋਗਰਾਮ ‘ਸਵਰਾਜ’ ’ਚ ਉਨ੍ਹਾਂ ਨਾਲ ਕੰਮ ਕੀਤਾ ਸੀ। ਉਨ੍ਹਾਂ ਨੇ ਲਿਖਿਆ, ‘‘ਮੰਜੂ ਸਿੰਘ ਨਹੀਂ ਰਹੀ। ਮੰਜੂ ਜੀ ਮੈਨੂੰ ਦੂਰਦਰਸ਼ਨ ਲਈ ਆਪਣੇ ਪ੍ਰੋਗਰਾਮ ‘ਸਵਰਾਜ’ ਦੀ ਕਹਾਣੀ ਲਿਖਣ ਲਈ ਦਿੱਲੀ ਤੋਂ ਮੁੰਬਈ ਲੈ ਕੇ ਆਈ ਸੀ।
ਮੁਫ਼ਤ ਬਿਜਲੀ ਦਾ ਵਾਅਦਾ ਪੂਰਾ ਹੋਣ 'ਤੇ ਬੋਲੇ ਕੇਜਰੀਵਾਲ- ਹੋਰ ਪਾਰਟੀਆਂ ਦੀ ਤਰ੍ਹਾਂ ਝੂਠੇ ਵਾਅਦੇ ਨਹੀਂ ਕਰਦੀ 'ਆਪ'
NEXT STORY