ਗਡਗ (ਕਰਨਾਟਕ) : ਕਰਨਾਟਕ ਦੇ ਗਡਗ ਜ਼ਿਲ੍ਹੇ ਦੇ ਲੱਕੁੰਡੀ ਪਿੰਡ ਵਿੱਚ ਇੱਕ ਘਰ ਦੀ ਨੀਂਹ ਲਈ ਮਿੱਟੀ ਪੁੱਟਦੇ ਸਮੇਂ ਉਸਾਰੀ ਕਾਰਜਾਂ ਵਿਚ ਲੱਗੇ ਮਜ਼ਦੂਰਾਂ ਨੂੰ ਸੋਨਾ ਮਿਲਿਆ। ਇਸ ਸਬੰਧ ਵਿਚ ਪੁਲਸ ਨੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਸਰਕਾਰ ਨੇ ਸ਼ਨੀਵਾਰ ਨੂੰ ਖੁਦਾਈ ਦੌਰਾਨ ਮਿਲੇ ਹਾਰ ਅਤੇ ਕੰਨਾਂ ਦੀਆਂ ਵਾਲੀਆਂ ਸਮੇਤ 470 ਗ੍ਰਾਮ ਸੋਨੇ ਦੇ ਗਹਿਣਿਆਂ ਨੂੰ ਆਪਣੇ ਕਬਜ਼ੇ ਵਿੱਚ ਲੈ ਲਿਆ ਹੈ।
ਇਹ ਵੀ ਪੜ੍ਹੋ : ਡਿਲੀਵਰੀ ਬੁਆਏ ਬਣੇ ਰਾਘਵ ਚੱਢਾ, ਸਾਂਝੀ ਕੀਤੀ ਵੀਡੀਓ
ਇਸ ਦੌਰਾਨ ਪੁਲਸ ਦੇ ਅਨੁਸਾਰ, ਅੱਠਵੀਂ ਜਮਾਤ ਦੇ ਵਿਦਿਆਰਥੀ ਪ੍ਰਜਵਲ ਰਿਤਵਿਕ ਨੇ ਤਾਂਬੇ ਦੇ ਭਾਂਡੇ ਵਿੱਚ ਰੱਖੇ ਹੋਏ ਗਹਿਣੇ ਦੇਖੇ। ਗਦਾਗ ਦੇ ਪੁਲਸ ਸੁਪਰਡੈਂਟ ਰੋਹਨ ਜਗਦੀਸ਼ ਨੇ ਪੱਤਰਕਾਰਾਂ ਨੂੰ ਦੱਸਿਆ, "ਲੜਕੇ ਨੇ ਇਮਾਨਦਾਰੀ ਨਾਲ ਪਿੰਡ ਦੇ ਸੀਨੀਅਰ ਮੈਂਬਰਾਂ ਨੂੰ ਸੂਚਿਤ ਕੀਤਾ। ਸੂਚਨਾ ਮਿਲਣ 'ਤੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਅਤੇ ਮੁਲਾਂਕਣਕਰਤਾ ਮੌਕੇ 'ਤੇ ਪਹੁੰਚੇ। ਘੜੇ ਵਿੱਚੋਂ ਕੁੱਲ 22 ਚੀਜ਼ਾਂ ਮਿਲੀਆਂ, ਜਿਨ੍ਹਾਂ ਨੂੰ ਜ਼ਬਤ ਕਰ ਲਿਆ ਗਿਆ ਹੈ।"
ਇਹ ਵੀ ਪੜ੍ਹੋ : Instagram 'ਤੇ 10K Views 'ਤੇ ਕਿੰਨੀ ਹੁੰਦੀ ਹੈ ਕਮਾਈ? ਜਾਣ ਤੁਸੀਂ ਵੀ ਬਣਾਉਣ ਲੱਗ ਜਾਓਗੇ Reels
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਸੋਲਨ ’ਚ ਸਿਲੰਡਰ ਬਲਾਸਟ ਮਗਰੋਂ ਕੰਬ ਗਿਆ ਇਲਾਕਾ! ਅੱਗ ਕਾਰਨ ਕਈ ਦੁਕਾਨਾਂ ਸੜ ਕੇ ਸੁਆਹ, ਕੁੜੀ ਦੀ ਗਈ ਜਾਨ
NEXT STORY