ਗੈਜੇਟ ਡੈਸਕ– ਗੂਗਲ ਆਪਣੇ ਲੋਗੋ ’ਚ ਹਮੇਸ਼ਾ ਕੁਝ ਨਾ ਕੁਝ ਅਨੋਖਾ ਕਰਦਾ ਰਹਿੰਦਾ ਹੈ ਪਰ ਗੂਗਲ ਦੇ ਨਵੇਂ ਬਦਲਾਅ ਨੂੰ ਲੈ ਕੇ ਲੋਕ ਕਾਫੀ ਹੈਰਾਨ ਹਨ ਕਿਉਂਕਿ ਡੈਸਕਟਾਪ ਅਤੇ ਫੋਨ ’ਚ ਗੂਗਲ ਖੋਲ੍ਹਦੇ ਹੀ ਰੰਗ-ਬਿਰੰਗਾ GOOGLE ਦਿਸਦਾ ਸੀ ਪਰ ਅੱਜ ਉਹ ਸਿਰਫ ਗ੍ਰੇਅ ਦਿਸ ਰਿਹਾ ਹੈ। ਜੇਕਰ ਤੁਸੀਂ ਹੁਣੇ ਗੂਗਲ ਖੋਲ੍ਹ ਕੇ ਵੇਖੋ ਤਾਂ ਉਹ ਤੁਹਾਨੂੰ ਗ੍ਰੇਅ ਰੰਗ ’ਚ ਬਿਲਕੁਲ ਹੀ ਫਿੱਕਾ ਜਿਹਾ ਵਿਖਾਈ ਦੇਵੇਗਾ।
ਦਰਅਸਲ, ਗੂਗਲ ਨੇ ਆਪਣੇ ਲੋਗੋ ਦਾ ਰੰਗ ਰਾਣੀ ਐਲਿਜ਼ਾਬੇਥ-II ਨੂੰ ਸ਼ਰਧਾਂਜਲੀ ਦੇਣ ਲਈ ਬਦਲਿਆ ਹੈ। ਗੂਗਲ ਆਮਤੌਰ ’ਤੇ ਅਮਰੀਕਾ ’ਚ ਮੈਮੋਰੀਅਲ ਡੇਅ ਵਰਗੇ ਉਦਾਸ ਮੌਕਿਆਂ ਨੂੰ ਚਿੰਨ੍ਹਿਤ ਕਰਨ ਲਈ ਗ੍ਰੇਅ ਲੋਗੋ ਦਾ ਇਸਤੇਮਾਲ ਕਰਦਾ ਹੈ।
ਹੇਮੰਤ ਸੋਰੇਨ ਤੋਂ ਬਾਅਦ ਹੁਣ ਭਰਾ ਬਸੰਤ ਦੀ ਵਿਧਾਇਕੀ ’ਤੇ ਖ਼ਤਰੇ ਦੇ ਬੱਦਲ
NEXT STORY