ਗੋਰਖਪੁਰ- ਉੱਤਰ ਪ੍ਰਦੇਸ਼ ਦੇ ਗੋਰਖਪੁਰ ਜ਼ਿਲ੍ਹੇ ’ਚ ਇਕ ਦਿਲ ਦਹਿਲਾ ਦੇਣ ਵਾਲੀ ਘਟਨਾ ਸਾਹਮਣੇ ਆਈ ਹੈ। ਇੱਥੇ ਇਕ ਘਰ ’ਚੋਂ 3 ਲਾਸ਼ਾਂ ਬਰਾਮਦ ਹੋਈਆਂ ਹਨ, ਜਿਸ ਕਾਰਨ ਇਲਾਕੇ ’ਚ ਸਨਸਨੀ ਫੈਲ ਗਈ। ਆਰਥਿਕ ਤੰਗੀ ਦੇ ਚੱਲਦੇ ਜਤਿੰਦਰ ਸ਼੍ਰੀਵਾਸਤਵ ਨੇ ਆਪਣੀਆਂ ਦੋ ਧੀਆਂ ਸਮੇਤ ਖ਼ੁਦਕੁਸ਼ੀ ਕਰ ਲਈ। ਪਿਤਾ ਅਤੇ ਧੀਆਂ ਦੀਆਂ ਲਾਸ਼ਾਂ ਕਮਰੇ ਅੰਦਰ ਲਟਕਦੀਆਂ ਮਿਲੀਆਂ। ਘਟਨਾ ਦੀ ਜਾਣਕਾਰੀ ਮਿਲਣ ਮਗਰੋਂ ਪੁਲਸ ਅਤੇ ਫੋਰੈਂਸਿਕ ਟੀਮ ਮੌਕੇ ’ਤੇ ਪਹੁੰਚੀ ਅਤੇ ਤਿੰਨਾਂ ਲਾਸ਼ਾਂ ਨੂੰ ਪੋਸਟਮਾਰਟਮ ਲਈ ਭੇਜ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਇਹ ਵੀ ਪੜ੍ਹੋ- ਸ਼ਰਧਾ ਕਤਲਕਾਂਡ: ਦਿਲ ਦਹਿਲਾ ਵਾਲੀ ਕਹਾਣੀ, ਪ੍ਰੇਮੀ ਆਫਤਾਬ ਨੂੰ ਅੰਦਾਜ਼ਾ ਨਹੀਂ ਸੀ ‘ਕਾਨੂੰਨ ਦੇ ਹੱਥ ਲੰਬੇ ਹੁੰਦੇ ਹਨ’
5 ਮਹੀਨੇ ਤੋਂ ਬੱਚੀਆਂ ਦੀ ਨਹੀਂ ਭਰੀ ਗਈ ਸੀ ਸਕੂਲ ਫ਼ੀਸ
ਦਰਅਸਲ 45 ਸਾਲਾ ਜਤਿੰਦਰ ਆਪਣੀਆਂ ਦੋ ਧੀਆਂ ਅਤੇ ਪਿਤਾ ਓਮ ਪ੍ਰਕਾਸ਼ ਨਾਲ ਰਹਿੰਦੇ ਸਨ। ਜਤਿੰਦਰ ਘਰ ’ਚ ਹੀ ਸਿਲਾਈ ਦਾ ਕੰਮ ਕਰਦੇ ਸਨ। ਜਦਕਿ ਉਨ੍ਹਾਂ ਦੀ ਪਤਨੀ ਸਿੰਮੀ ਦੀ ਦੋ ਸਾਲ ਪਹਿਲਾਂ ਕੈਂਸਰ ਨਾਲ ਮੌਤ ਹੋ ਗਈ ਸੀ। ਉਨ੍ਹਾਂ ਦੀਆਂ ਦੋਵੇਂ ਧੀਆਂ- 16 ਸਾਲਾ ਮਾਨਯਾ ਅਤੇ 14 ਸਾਲਾ ਮਾਨਵੀ ਜਮਾਤ 9ਵੀਂ ਅਤੇ 7ਵੀਂ ’ਚ ਪੜ੍ਹਦੀਆਂ ਸਨ। ਪੁਲਸ ਨੇ ਦੱਸਿਆ ਕਿ ਕਰੀਬ 5 ਮਹੀਨੇ ਤੋਂ ਦੋਹਾਂ ਬੱਚੀਆਂ ਦੀ ਫ਼ੀਸ ਵੀ ਨਹੀਂ ਭਰੀ ਗਈ ਸੀ।
ਇਹ ਵੀ ਪੜ੍ਹੋ- ਪਰਿਵਾਰ ਨੇ 18 ਮਹੀਨੇ ਦੀ ਬਰੇਨ ਡੈੱਡ ਬੱਚੀ ਦੇ ਕੀਤੇ ਅੰਗਦਾਨ, ਦੂਜਿਆਂ ਦੀ ਜ਼ਿੰਦਗੀ ਰੌਸ਼ਨ ਕਰੇਗੀ ਮਾਹਿਰਾ
ਪੁੱਤਰ ਅਤੇ ਪੋਤੀਆਂ ਨੂੰ ਮ੍ਰਿਤਕ ਵੇਖ ਦਾਦਾ ਹੈਰਾਨ ਰਹਿ ਗਿਆ
ਓਧਰ ਮ੍ਰਿਤਕ ਜਤਿੰਦਰ ਦੇ ਪਿਤਾ ਓਮ ਪ੍ਰਕਾਸ਼ ਨੇ ਦੱਸਿਆ ਕਿ ਮੰਗਲਵਾਰ ਸਵੇਰੇ ਜਦੋਂ ਉਹ ਨਾਈਟ ਡਿਊਟੀ ਕਰ ਕੇ ਪਰਤੇ ਤਾਂ ਉਨ੍ਹਾਂ ਨੂੰ ਘਰ ਦਾ ਮੇਨ ਗੇਟ ਖੁੱਲ੍ਹਾ ਦਿੱਸਿਆ। ਅੰਦਰ ਜਾ ਕੇ ਵੇਖਿਆ ਤਾਂ ਵੱਖ-ਵੱਖ ਕਮਰਿਆਂ ’ਚ ਪੁੱਤਰ ਜਤਿੰਦਰ ਅਤੇ ਦੋਹਾਂ ਪੋਤੀਆਂ ਦੀਆਂ ਲਾਸ਼ਾਂ ਮਿਲੀਆਂ। ਉਹ ਚੀਕਦੇ ਹੋਏ ਬਾਹਰ ਆਏ ਅਤੇ ਘਟਨਾ ਦੀ ਜਾਣਕਾਰੀ ਪੁਲਸ ਨੂੰ ਦਿੱਤੀ ਗਈ।
ਇਹ ਵੀ ਪੜ੍ਹੋ- ਸ਼ਰਧਾ ਕਤਲਕਾਂਡ: ਗਰਲਫਰੈਂਡ ਦੇ 35 ਟੁਕੜੇ ਕਰਨ ਵਾਲੇ ਪ੍ਰੇਮੀ ਨੂੰ ਜੰਗਲ ’ਚ ਲੈ ਗਈ ਪੁਲਸ, 13 ਟੁਕੜੇ ਬਰਾਮਦ
ਪੁਲਸ ਮਾਮਲੇ ਦੀ ਜਾਂਚ ’ਚ ਜੁੱਟੀ
ਮੌਕੇ ’ਤੇ ਪਹੁੰਚੀ ਪੁਲਸ ਮਾਮਲੇ ਦੀ ਗੰਭੀਰਤਾ ਨੂੰ ਵੇਖਦੇ ਹੋਏ ਜਾਂਚ ’ਚ ਜੁੱਟ ਗਈ ਹੈ। ਪੁਲਸ ਨੇ ਲਾਸ਼ਾਂ ਨੂੰ ਕਬਜ਼ੇ ’ਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਹੈ। ਓਧਰ ਐੱਸ. ਐੱਸ. ਪੀ. ਗੌਰਵ ਨੇ ਦੱਸਿਆ ਕਿ ਘਟਨਾ ਦੀ ਜਾਂਚ ਨਾਲ ਜੁੜੇ ਸਾਰੇ ਪਹਿਲੂਆਂ ਦੀ ਜਾਂਚ ਚੱਲ ਰਹੀ ਹੈ। ਬੱਚੀਆਂ ਦੇ ਦਾਦਾ ਨਾਲ ਗੱਲਬਾਤ ਵਿਚ ਆਰਥਿਕ ਤੰਗੀ ਅਤੇ ਕਰਜ਼ ’ਚ ਡੁੱਬਣ ਦੀ ਗੱਲ ਸਾਹਮਣੇ ਆਈ ਹੈ।
ਨਹੀਂ ਰੁੱਕ ਰਹੀ ਕੁੱਤਿਆਂ ਦੀ ਦਹਿਸ਼ਤ, ਹੁਣ ਪਾਲਤੂ ਕੁੱਤੇ ਨੇ ਮਾਸੂਮ ਬੱਚੇ ਨੂੰ ਬਣਾਇਆ ਨਿਸ਼ਾਨਾ
NEXT STORY