ਨਵੀਂ ਦਿੱਲੀ (ਭਾਸ਼ਾ)- ਦਿੱਲੀ ਸਰਕਾਰ ਨੇ ਸਰਦੀਆਂ 'ਚ ਪ੍ਰਦੂਸ਼ਣ ਦੇ ਪੱਧਰ ਨੂੰ ਘੱਟ ਕਰਨ ਦੀ ਕਾਰਜ ਯੋਜਨਾ ਦੇ ਅਧੀਨ ਰਾਸ਼ਟਰੀ ਰਾਜਧਾਨੀ 'ਚ ਸਾਰੇ ਤਰ੍ਹਾਂ ਦੇ ਪਟਾਕਿਆਂ ਦੇ ਨਿਰਮਾਣ, ਵਿਕਰੀ, ਭੰਡਾਰਨ ਅਤੇ ਉਪਯੋਗ 'ਤੇ ਮੁੜ ਪਾਬੰਦੀ ਲਗਾਉਣ ਦਾ ਫ਼ੈਸਲਾ ਕੀਤਾ ਹੈ। ਦਿੱਲੀ ਦੇ ਵਾਤਾਵਰਣ ਮੰਤਰੀ ਗੋਪਾਲ ਰਾਏ ਨੇ ਸੋਮਵਾਰ ਨੂੰ ਇਹ ਜਾਣਕਾਰੀ ਦਿੱਤੀ। ਰਾਏ ਨੇ ਕਿਹਾ ਦਿੱਲੀ ਪੁਲਸ ਨੂੰ ਸ਼ਹਿਰ 'ਚ ਇਹ ਪਾਬੰਦੀ ਲਾਗੂ ਕਰਨ ਦੇ ਸਖ਼ਤ ਨਿਰਦੇਸ਼ ਜਾਰੀ ਕੀਤੇ ਜਾਣਗੇ।
ਇਹ ਵੀ ਪੜ੍ਹੋ : ਛੁੱਟੀ ਲਈ ਸਿਪਾਹੀ ਦੀ ਅਰਜ਼ੀ ਵਾਇਰਲ, ਲਿਖਿਆ- 'ਛੁੱਟੀ ਦੇ ਦਿਓ, ਬਹੁਤ ਮੁਸ਼ਕਲ ਨਾਲ ਚੰਗਾ ਰਿਸ਼ਤਾ ਮਿਲਿਆ'
ਦਿੱਲੀ ਸਰਕਾਰ ਪਿਛਲੇ 3 ਸਾਲਾਂ ਤੋਂ ਸਾਰੇ ਤਰ੍ਹਾਂ ਪਟਾਕਿਆਂ 'ਤੇ ਪਾਬੰਦੀ ਲਗਾਉਂਦੀ ਆ ਰਹੀ ਹੈ। ਰਾਏ ਨੇ ਕਿਹਾ,''ਅਸੀਂ ਪਿਛਲੇ 5-6 ਸਾਲਾਂ 'ਚ ਦਿੱਲੀ ਦੀ ਹਵਾ ਗੁਣਵੱਤਾ 'ਚ ਕਾਫ਼ੀ ਸੁਧਾਰ ਦੇਖਿਆ ਹੈ ਪਰ ਅਸੀਂ ਇਸ 'ਚ ਹੋਰ ਸੁਧਾਰ ਕਰਨਾ ਹੈ, ਇਸ ਲਈ ਅਸੀਂ ਇਸ ਸਾਲ ਵੀ ਪਟਾਕਿਆਂ 'ਤੇ ਪਾਬੰਦੀ ਲਗਾਉਣ ਦਾ ਫ਼ੈਸਲਾ ਕੀਤਾ ਹੈ।'' ਸਰਕਾਰ ਨੇ ਪਿਛਲੇ ਸਾਲ ਐਲਾਨ ਕੀਤਾ ਸੀ ਕਿ ਸ਼ਹਿਰ 'ਚ ਦੀਵਾਲੀ 'ਤੇ ਪਟਾਕੇ ਚਲਾਉਣ 'ਤੇ 6 ਮਹੀਨਿਆਂ ਤੱਕ ਦੀ ਜੇਲ੍ਹ ਹੋਵੇਗੀ ਅਤੇ 200 ਰੁਪਏ ਦਾ ਜੁਰਮਾਨਾ ਲੱਗੇਗਾ। ਇਸ 'ਚ ਕਿਹਾ ਗਿਆ ਸੀ ਕਿ ਦਿੱਲੀ 'ਚ ਪਟਾਕਿਆਂ ਦਾ ਉਤਪਾਦਨ, ਭੰਡਾਰਨ ਅਤੇ ਵਿਕਰੀ ਕਰਨਾ ਵਿਸਫ਼ੋਟਕ ਐਕਟ ਦੀ ਧਾਰਾ 9ਬੀ ਦੇ ਅਧੀਨ ਸਜ਼ਾਯੋਗ ਹੋਵੇਗਾ ਅਤੇ ਅਜਿਹਾ ਕਰਨ 'ਤੇ 5 ਹਜ਼ਾਰ ਰੁਪਏ ਤੱਕ ਦਾ ਜੁਰਮਾਨਾ ਅਤੇ ਤਿੰਨ ਸਾਲ ਦੀ ਜੇਲ੍ਹ ਹੋ ਸਕਦੀ ਹੈ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
'ਛੁੱਟੀ ਦੇ ਦਿਓ ਸਰ, ਬੜੀ ਮੁਸ਼ਕਲ ਨਾਲ ਚੰਗਾ ਰਿਸ਼ਤਾ ਮਿਲਿਆ', ਸਿਪਾਹੀ ਦੀ ਅਰਜ਼ੀ 'ਤੇ ਜਾਣੋ ਕੀ ਮਿਲਿਆ ਜਵਾਬ
NEXT STORY