ਨਵੀਂ ਦਿੱਲੀ (ਏਜੰਸੀ)- ਕੇਂਦਰੀ ਸਿਹਤ ਮੰਤਰੀ ਮਨਸੁਖ ਮਾਂਡਵੀਆ ਨੇ ਬੁੱਧਵਾਰ ਨੂੰ ਦੇਸ਼ 'ਚ ਕੋਵਿਡ ਸਥਿਤੀ ਬਾਰੇ ਚੋਟੀ ਦੇ ਸਿਹਤ ਅਧਿਕਾਰੀਆਂ ਅਤੇ ਮਾਹਿਰਾਂ ਦੀ ਸਮੀਖਿਆ ਮੀਟਿੰਗ ਦੀ ਪ੍ਰਧਾਨਗੀ ਕੀਤੀ ਅਤੇ ਅਧਿਕਾਰੀਆਂ ਨੇ ਚੌਕਸ ਰਹਿਣ ਲਈ ਕਿਹਾ। ਉਨ੍ਹਾਂ ਨੇ ਕੋਰੋਨਾ ਵਾਇਰਸ ਦੇ ਮਾਮਲਿਆਂ 'ਚ ਵਾਧੇ ਦਰਮਿਆਨ ਨਿਗਰਾਨੀ ਨੂੰ ਮਜ਼ਬੂਤ ਕਰਨ ਦਾ ਨਿਰਦੇਸ਼ ਦਿੱਤਾ। ਬੈਠਕ ਤੋਂ ਬਾਅਦ ਕੇਂਦਰੀ ਸਿਹਤ ਮੰਤਰੀ ਨੇ ਟਵੀਟ ਕੀਤਾ,''ਕੋਰੋਨਾ ਅਜੇ ਖ਼ਤਮ ਨਹੀਂ ਹੋਇਆ ਹੈ। ਮੈਂ ਸਾਰਿਆਂ ਨੂੰ ਚੌਕਸ ਰਹਿਣ ਅਤੇ ਨਿਗਰਾਨੀ ਮਜ਼ਬੂਤ ਕਰਨ ਦਾ ਨਿਰਦੇਸ਼ ਦਿੱਤਾ ਹੈ। ਅਸੀਂ ਕਿਸੇ ਵੀ ਸਥਿਤੀ ਨਾਲ ਨਜਿੱਠਣ ਲਈ ਤਿਆਰ ਹਾਂ।'' ਹੋਰ ਚੇਸ਼ਾਂ 'ਚ ਚੀਨ, ਜਾਪਾਨ, ਅਮਰੀਕਾ ਅਤੇ ਬ੍ਰਾਜ਼ੀਲ 'ਚ ਕੋਰੋਨਾ ਮਾਮਲਿਆਂ 'ਚ ਅਚਾਨਕ ਵਾਧੇ ਦੀ ਰਿਪੋਰਟ ਸਾਹਮਣੇ ਆਈ ਹੈ।
ਇਹ ਵੀ ਪੜ੍ਹੋ : ਲੱਤ 'ਤੇ ਲੱਗੇ ਪਲਾਸਟਰ ਦੀ ਨਹੀਂ ਪਰਵਾਹ, ਹਸਪਤਾਲ ਜਾਂਦਿਆਂ ਮਰੀਜ਼ ਤੇ ਐਂਬੂਲੈਂਸ ਡਰਾਈਵਰ ਨੇ ਟਕਰਾਏ ਜਾਮ
ਬੈਠਕ ਤੋਂ ਬਾਅਦ ਨੀਤੀ ਆਯੋਗ ਦੇ ਮੈਂਬਰ ਡਾ. ਵੀਕੇ. ਪਾਲ ਨੇ ਕਿਹਾ,''ਸਿਰਫ਼ 27-28 ਫ਼ੀਸਦੀ ਲੋਕਾਂ ਨੇ ਬੂਸਟਰ ਡੋਜ਼ ਲਈ ਹੈ। ਅਸੀਂ ਦੂਜਿਆਂ, ਵਿਸ਼ੇਸ਼ ਰੂਪ ਨਾਲ ਸੀਨੀਅਰ ਨਾਗਰਿਕਾਂ ਨੂੰ ਬੂਸਟਰ ਡੋਜ਼ ਲੈਣ ਦੀ ਅਪੀਲ ਕਰਦੇ ਹਾਂ।'' ਉਨ੍ਹਾਂ ਨੇ ਲੋਕਾਂ ਨੂੰ ਇਹ ਵੀ ਅਪੀਲ ਕੀਤੀ ਕਿ ਉਹ ਭੀੜ ਵਾਲੀਆਂ ਥਾਂਵਾਂ, ਘਰ ਦੇ ਅੰਦਰ ਜਾਂ ਬਾਹਰ ਮਾਸਕ ਦਾ ਉਪਯੋਗ ਕਰਨ। ਪਾਲ ਨੇ ਕਿਹਾ,''ਇਹ ਕਾਮਰੇਡਿਟੀ ਵਾਲੇ ਜਾਂ ਵੱਧ ਉਮਰ ਦੇ ਲੋਕਾਂ ਲਈ ਹੋਰ ਵੀ ਮਹੱਤਵਪੂਰਨ ਹੈ।'' ਦੱਸਣਯੋਗ ਹੈ ਕਿ ਦੁਨੀਆ ਦੇ ਕਈ ਵੱਡੇ ਦੇਸ਼ਾਂ 'ਚ ਕੋਰੋਨਾ ਦੇ ਮਾਮਲੇ ਅਚਾਨਕ ਵਧ ਗਏ ਹਨ। ਖਾਸ ਤੌਰ 'ਤੇ ਅਮਰੀਕਾ, ਬ੍ਰਾਜ਼ੀਲ, ਚੀਨ, ਕੋਰੀਆ ਅਤੇ ਜਾਪਾਨ ਵਿਚ ਕੋਰੋਨਾ ਦੇ ਮਾਮਲਿਆਂ ਵਿਚ ਅਚਾਨਕ ਵਾਧਾ ਦੇਖਿਆ ਜਾ ਰਿਹਾ ਹੈ। ਇਸ ਕਾਰਨ ਕੇਂਦਰ ਸਰਕਾਰ ਅਲਰਟ ਮੋਡ 'ਤੇ ਆ ਗਈ ਹੈ। ਸਰਕਾਰ ਨੇ ਸਾਰੇ ਰਾਜਾਂ ਨੂੰ ਚੌਕੰਨੇ ਰਹਿਣ ਲਈ ਕਿਹਾ ਹੈ। ਇਸ ਦੇ ਨਾਲ ਹੀ ਸਰਕਾਰ ਨੇ ਸਾਰੇ ਸੂਬਿਆਂ ਨੂੰ ਪੱਤਰ ਲਿਖ ਕੇ ਕੋਵਿਡ ਦੇ ਨਵੇਂ ਮਾਮਲਿਆਂ ਦੀ ਜੀਨੋਮ ਸੀਕਵੈਂਸਿੰਗ ਕਰਨ ਲਈ ਕਿਹਾ ਹੈ।
ਕੀ ਹੈ ਜੀਨੋਮ ਸਿਕਵੈਂਸਿੰਗ?
ਸਧਾਰਨ ਸ਼ਬਦਾਂ ਵਿਚ, ਜੀਨੋਮ ਸੀਕਵੈਂਸਿੰਗ ਇਕ ਵਾਇਰਸ ਦੇ ਬਾਇਓਡਾਟਾ ਦੀ ਤਰ੍ਹਾਂ ਹੈ। ਅਸੀਂ ਜੀਨੋਮ ਰਾਹੀਂ ਵਾਇਰਸ ਦੀ ਕਿਸਮ, ਦਿਖ ਆਦਿ ਬਾਰੇ ਜਾਣਕਾਰੀ ਪ੍ਰਾਪਤ ਕਰਦੇ ਹਾਂ। ਇਸ ਵਾਇਰਸ ਦੇ ਵੱਡੇ ਸਮੂਹ ਨੂੰ ਜੀਨੋਮ ਕਿਹਾ ਜਾਂਦਾ ਹੈ। ਵਾਇਰਸਾਂ ਬਾਰੇ ਜਾਣਨ ਦੀ ਵਿਧੀ ਨੂੰ ਜੀਨੋਮ ਸੀਕਵੈਂਸਿੰਗ ਕਿਹਾ ਜਾਂਦਾ ਹੈ। ਇਸ ਤੋਂ ਹੀ ਕੋਰੋਨਾ ਦੇ ਨਵੇਂ ਸਟ੍ਰੇਨ ਦਾ ਪਤਾ ਲੱਗਾ ਹੈ।
ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ
ਮਰ ਕੇ ਵੀ ਦੋ ਲੋਕਾਂ ਦੀ ਜ਼ਿੰਦਗੀ ਰੌਸ਼ਨ ਕਰ ਗਿਆ ਦੋ ਸਾਲਾ ਬੱਚਾ, ਅਜੀਬ ਬੀਮਾਰੀ ਕਾਰਨ ਹੋਈ ਮੌਤ
NEXT STORY