ਨਵੀਂ ਦਿੱਲੀ- ਕਾਫੀ ਦਿਨਾਂ ਤੋਂ ਇਕ ਖਬਰ ਵਾਇਰਲ ਹੋ ਰਹੀ ਹੈ। ਯੂ-ਟਿਊਬ ਵਿਚ ਟਾਪ ਟ੍ਰੈਂਡਿੰਗ ਵਿਚ ਇਕ ਵੀਡੀਓ ਹੈ, ਜਿਸ ਵਿਚ ਲਿਖਿਆ ਹੈ ਕਿ ਤਾਜ ਮਹਿਲ ਦਾ ਉਹ ਦਰਵਾਜ਼ਾ ਜਿਸ ਨੂੰ ਖੋਲ੍ਹਣ ਤੋਂ ਸਰਕਾਰ ਵੀ ਡਰਦੀ ਹੈ। ਇਸ ਖਬਰ ਪਿੱਛੇ ਕਿੰਨੀ ਸੱਚਾਈ ਹੈ ਕਿਸੇ ਨੂੰ ਨਹੀਂ ਪਤਾ, ਪਰ ਵਾਇਰਲ ਵਰਲਡ ਵਿਚ ਇਹ ਖਬਰ ਨੰਬਰ ਇਕ 'ਤੇ ਬਣੀ ਹੋਈ ਹੈ। ਅੱਜ ਅਸੀਂ ਗੱਲ ਕਰਨ ਲੱਗੇ ਹਾਂ ਤਾਜਮਹਿਲ ਦੇ ਉਸ ਦਰਵਾਜ਼ੇ ਦੇ ਬਾਰੇ ਵਿਚ ਜਿਸ ਨੂੰ ਖੋਲ੍ਹਣ ਤੋਂ ਸਰਕਾਰ ਵੀ ਡਰਦੀ ਹੈ।

ਵਾਇਰਲ ਵੀਡੀਓ ਵਿਚ ਦੱਸਿਆ ਗਿਆ ਹੈ ਕਿ ਤਾਜ ਮਹਿਲ ਦਾ ਨਿਰਮਾਣ ਸਾਲ 1631 ਵਿਚ ਸ਼ੁਰੂ ਕਰਵਾਇਆ ਗਿਆ ਸੀ। ਅੱਜ ਵੀ ਤਾਜ ਮਹਿਲ ਦਾ ਨਿਰਮਾਣ ਹੁਨਰ ਦਾ ਇਕ ਬੇਮਿਸਾਲ ਨਮੂਨਾ ਹੈ। ਖੋਜਕਰਤਾਵਾਂ ਨੇ ਇਸ 'ਤੇ ਕਈ ਖੋਜਾਂ ਕੀਤੀਆਂ ਹਨ ਅਤੇ ਉਨ੍ਹਾਂ ਦਾ ਮੰਨਣਾ ਹੈ ਕਿ ਤਾਜ ਮਹਿਲ ਦੇ ਥੱਲ੍ਹੇ ਹਜ਼ਾਰ ਤੋਂ ਵੀ ਜ਼ਿਆਦਾ ਕਮਰੇ ਹਨ। ਉਨ੍ਹਾਂ ਦਾ ਮੰਨਣਾ ਹੈ ਕਿ ਤਾਜ ਮਹਿਲ ਜਿੰਨਾ ਉਪਰ ਹੈ ਓਨਾ ਹੀ ਧਰਤੀ ਦੇ ਥੱਲ੍ਹੇ ਬਣਾਇਆ ਗਿਆ ਹੈ। ਉਸ ਸਮੇਂ ਕੋਈ ਕਿਲਾ ਬਣਾਇਆ ਜਾਂਦਾ ਸੀ ਤਾਂ ਬਾਹਰ ਨਿਕਲਣ ਦਾ ਰਸਤਾ ਵੀ ਬਣਾਇਆ ਜਾਂਦਾ ਸੀ। ਅਜਿਹਾ ਹੀ ਤਾਜ ਮਹਿਲ ਦੇ ਅੰਦਰ ਵੀ ਹੈ। ਇਸ ਦੇ ਥੱਲ੍ਹੇ ਇਕ ਰਾਹ ਹੈ, ਜੋ ਕਿਤੇ ਦੂਰ ਬਾਹਰ ਨੂੰ ਨਿਕਲਦਾ ਹੈ ਪਰ ਉਸ ਰਾਹ ਨੂੰ ਸ਼ਾਹਜਹਾਂ ਦੇ ਸਮੇਂ ਤੋਂ ਹੀ ਬੰਦ ਕਰਵਾ ਦਿੱਤਾ ਗਿਆ। ਤਾਜ ਮਹਿਲ ਦੇ ਥੱਲ੍ਹੇ ਇਨ੍ਹਾਂ ਕਮਰਿਆਂ ਨੂੰ ਇੱਟਾਂ ਨਾਲ ਹੀ ਬੰਦ ਕਰਵਾਇਆ ਗਿਆ ਹੈ। ਸ਼ਾਇਦ ਦਰਵਾਜ਼ਿਆਂ ਦੇ ਪਿੱਛੇ ਕੋਈ ਵੱਡਾ ਖਜ਼ਾਨਾ ਹੋ ਸਕਦਾ ਹੈ। ਪੁਰਾਤੱਤਵ ਵਿਗਿਆਨਾਂ ਦਾ ਮੰਨਣਾ ਹੈ ਕਿ ਉਨ੍ਹਾਂ ਦਰਵਾਜ਼ਿਆਂ ਦੇ ਪਿੱਛੇ ਇਤਹਾਸਿਕ ਦਸਤਾਵੇਜ਼ ਵੀ ਹੋ ਸਕਦੇ ਹਨ, ਜੋ ਸਾਡੇ ਇਤਿਹਾਸ ਨੂੰ ਬਦਲ ਕੇ ਰੱਖ ਸਕਦੇ ਹਨ। ਹੁਣ ਇਸ ਖਬਰ ਵਿਚ ਕਿੰਨੀ ਸੱਚਾਈ ਹੈ ਇਸ ਦਾ ਕੁਝ ਪਤਾ ਨਹੀਂ ਚੱਲ ਪਾਇਆ ਹੈ।
ਗ੍ਰਹਿਆਂ ਨੂੰ ਵੀ ਨਿਗਲ ਜਾਂਦੇ ਹਨ ਇਹ ਦੋ ਤਾਰੇ, ਧਰਤੀ ਤੋਂ ਇੰਨੀਂ ਹੈ ਦੂਰੀ
NEXT STORY