ਨਵੀਂ ਦਿੱਲੀ : ਐੱਲ.ਏ.ਸੀ. 'ਤੇ ਭਾਰਤ-ਚੀਨ ਫ਼ੌਜ ਦੇ 'ਚ ਹੋਈ ਹਿੰਸਕ ਝੜਪ ਤੋਂ ਬਾਅਦ ਦੇਸ਼ 'ਚ ਚਾਇਨੀਜ਼ ਉਪਕਰਣਾਂ ਦਾ ਵਿਰੋਧ ਤੇਜ਼ ਹੋ ਗਿਆ ਹੈ। ਇਸ ਲੜਾਈ 'ਚ ਹੁਣ ਟੈਲੀਕਾਮ ਮੰਤਰਾਲਾ ਵੀ ਸ਼ਾਮਲ ਹੋ ਗਿਆ ਹੈ। ਸੂਤਰਾਂ ਮੁਤਾਬਕ, ਟੈਲੀਕਾਮ ਮੰਤਰਾਲਾ ਨੇ ਭਾਰਤ ਸੰਚਾਰ ਨਿਗਮ ਲਿਮਟਿਡ (BSNL) ਅਤੇ ਐੱਮ.ਟੀ.ਐੱਨ.ਐੱਲ. ਵਲੋਂ ਚੀਨੀ ਉਪਕਰਣਾਂ ਦਾ ਘੱਟ ਇਸਤੇਮਾਲ ਕਰਣ ਦਾ ਨਿਰਦੇਸ਼ ਦਿੱਤਾ ਹੈ। ਜਾਣਕਾਰੀ ਮੁਤਾਬਕ, “ਮੰਤਰਾਲਾ ਵਲੋਂ ਕਿਹਾ ਗਿਆ ਹੈ ਕਿ 4ਜੀ ਉਪਕਰਣਾਂ ਲਈ ਚੀਨੀ ਸਹੂਲਤ 'ਤੇ ਤੁਰੰਤ ਰੋਕ ਲਗਾਈ ਜਾਵੇ। ਚੀਨੀ ਕੰਪਨੀਆਂ ਨੂੰ ਰੋਕਣ ਲਈ ਨਵੇਂ ਟੈਂਡਰ ਕੱਢੇ ਜਾਣਗੇ। ਇਸ ਤੋਂ ਇਲਾਵਾ ਟੈਲੀਕਾਮ ਮੰਤਰਾਲਾ ਨੇ ਨਿੱਜੀ ਕੰਪਨੀਆਂ ਨੂੰ ਵੀ ਹਿਦਾਇਤ ਦਿੱਤੀ ਹੈ।
ਦੱਸ ਦਈਏ ਕਿ 15 ਜੂਨ ਨੂੰ ਗਲਵਾਨ ਘਾਟੀ 'ਚ ਹੋਈ ਹਿੰਸਕ ਝੜਪ 'ਚ ਭਾਰਤੀ ਫੌਜ ਦੇ 20 ਜਵਾਨ ਸ਼ਹੀਦ ਹੋ ਗਏ ਅਤੇ ਕਈ ਜਖ਼ਮੀ ਵੀ ਹੋਏ। ਸਮਾਚਾਰ ਏਜੰਸੀ ਏ.ਐੱਨ.ਆਈ. ਮੁਤਾਬਕ, ਚੀਨੀ ਫੌਜ ਨੂੰ ਵੀ ਭਾਰੀ ਨੁਕਸਾਨ ਹੋਇਆ ਹੈ ਅਤੇ ਉਸਦੇ 43 ਫ਼ੌਜੀਆਂ ਦੀ ਮੌਤ ਹੋ ਗਈ ਜਾਂ ਫਿਰ ਗੰਭੀਰ ਰੂਪ ਨਾਲ ਜਖ਼ਮੀ ਹੋਏ ਹਨ।
60 ਸਾਲ ਤੋਂ ਜ਼ਿਆਦਾ ਦੇ ਕਾਂਵੜੀਆਂ 'ਤੇ ਰੋਕ ਨੂੰ ਲੈ ਕੇ ਵਿਚਾਰ ਕਰੇ ਕੇਂਦਰ
NEXT STORY