ਫਤਿਹਾਬਾਦ— ਹਰਿਆਣਾ ਦੇ ਫਤਿਹਾਬਾਦ 'ਚ ਸਰਕਾਰੀ ਸਕੂਲ 'ਚ ਪੜ੍ਹਨ ਵਾਲੇ 2 ਵਿਦਿਆਰਥੀਆਂ ਦਰਮਿਆਨ ਹੋਈ ਬਹਿਸ ਮੌਤ ਦੇ ਤਾਂਡਵ 'ਚ ਬਦਲ ਗਈ। ਇੱਥੇ ਇਕ ਵਿਦਿਆਰਥੀ ਨੇ ਆਪਣੇ ਤੋਂ ਸੀਨੀਅਰ ਵਿਦਿਆਰਥੀ ਦੀ ਪੇਟ 'ਚ ਚਾਕੂ ਮਾਰ ਕੇ ਜਾਨ ਲੈ ਲਈ। ਮਾਮਲਾ ਫਤਿਹਾਬਾਦ ਦੇ ਪਿੰਡ ਜਾਂਡਲੀਕਲਾਂ ਦਾ ਹੈ। ਪਿੰਡ ਦੇ ਸਰਕਾਰੀ ਸਕੂਲ 'ਚ 10ਵੀਂ ਅਤੇ 12ਵੀਂ ਜਮਾਤ 'ਚ ਪੜ੍ਹਨ ਵਾਲੇ 2 ਨੌਜਵਾਨਾਂ ਦਰਮਿਆਨ ਕਿਸੇ ਗੱਲ ਨੂੰ ਲੈ ਕੇ ਬਹਿਸ ਹੋ ਗਈ ਸੀ। ਦੱਸਿਆ ਜਾ ਰਿਹਾ ਹੈ ਕਿ ਦੋਹਾਂ ਦਰਮਿਆਨ ਬਹਿਸ ਝਗੜੇ 'ਚ ਬਦਲ ਗਈ ਅਤੇ ਗੁੱਸੇ 'ਚ ਆਏ 10ਵੀਂ ਦੇ ਵਿਦਿਆਰਥੀ ਨੇ ਆਪਣੇ ਸੀਨੀਅਰ ਵਿਦਿਆਰਥੀ ਬਿੰਟੂ 'ਤੇ ਚਾਕੂ ਨਾਲ ਹਮਲਾ ਕਰ ਦਿੱਤਾ।
ਘਟਨਾ ਤੋਂ ਗੰਭੀਰ ਰੂਪ ਨਾਲ ਜ਼ਖਮੀ ਹੋਏ ਨੌਜਵਾਨ ਨੂੰ ਭੂਨਾ ਸ਼ਹਿਰ ਦੇ ਸਿਹਤ ਕੇਂਦਰ ਲਿਜਾਇਆ ਗਿਆ, ਜਿੱਥੇ ਉਸ ਦੀ ਗੰਭੀਰ ਹਾਲਤ ਨੂੰ ਦੇਖਦੇ ਹੋਏ ਡਾਕਟਰਾਂ ਨੇ ਉਸ ਨੂੰ ਅਗਰੋਹਾ ਰੈਫਰ ਕਰ ਦਿੱਤਾ। ਅਗਰੋਹਾ 'ਚ ਇਲਾਜ ਦੌਰਾਨ 12ਵੀਂ ਦੇ ਵਿਦਿਆਰਥੀ ਅੰਕੁਸ਼ ਨੇ ਦਮ ਤੋੜ ਦਿੱਤਾ। ਉੱਥੇ ਹੀ ਘਟਨਾ ਦੀ ਜਾਣਕਾਰੀ ਮਿਲਦੇ ਹੀ ਭੂਨਾ ਥਾਣੇ ਦੇ ਡੀ.ਐੱਸ.ਪੀ. ਪੁਲਸ ਫੋਰਸ ਨਾਲ ਮੌਕੇ 'ਤੇ ਪੁੱਜੇ ਅਤੇ ਮਾਮਲੇ ਦੀ ਜਾਂਚ 'ਚ ਜੁਟ ਗਏ।
ਯਮੁਨਾ ਸਫ਼ਾਈ 'ਤੇ ਜਾਗਰੂਕਤਾ ਵਧਾਉਣ ਲਈ ਲਵੋ ਕਲਾਕਾਰਾਂ ਦੀ ਮਦਦ : NGT
NEXT STORY