ਨਵੀਂ ਦਿੱਲੀ— ਬਾਲੀਵੁੱਡ ਅਦਾਕਾਰਾ ਅਤੇ ਮਥੁਰਾ ਤੋਂ ਭਾਜਪਾ ਦੀ ਉਮੀਦਵਾਰ ਹੇਮਾ ਮਾਲਿਨੀ ਨੂੰ ਚੋਣ ਅਧਿਕਾਰੀ ਵਲੋਂ ਨੋਟਿਸ ਭੇਜਿਆ ਗਿਆ ਹੈ। ਹੇਮਾ ਨੇ ਇਕ ਸਰਕਾਰੀ ਸਕੂਲ 'ਚ ਚੋਣਾਵੀ ਸਭਾ ਨੂੰ ਸੰਬੋਧਨ ਕੀਤਾ ਸੀ, ਜਿਸ ਕਾਰਨ ਇਹ ਨੋਟਿਸ ਜਾਰੀ ਕੀਤਾ ਗਿਆ ਹੈ। ਹੇਮਾ ਨੇ ਮਥੁਰਾ ਲੋਕ ਸਭਾ ਖੇਤਰ ਦੇ ਚੋਮੂਹਾਂ ਪਿੰਡ 'ਚ ਚੋਣ ਪ੍ਰਚਾਰ ਦੌਰਾਨ ਸਕੂਲ ਕੈਂਪਸ 'ਚ ਜਨ ਸਭਾ ਨੂੰ ਸੰਬੋਧਨ ਕੀਤਾ ਸੀ। ਚੋਣ ਅਧਿਕਾਰੀ ਵਲੋਂ ਹੇਮਾ ਤੋਂ ਅਗਲੇ ਤਿੰਨ ਦਿਨਾਂ 'ਚ ਜਵਾਬ ਦੇਣ ਲਈ ਕਿਹਾ ਗਿਆ ਹੈ। ਦੱਸਣਯੋਗ ਹੈ ਕਿ ਹੇਮਾ ਨੇ 2014 'ਚ ਇਸ ਸੀਟ ਤੋਂ ਜਿੱਤ ਹਾਸਲ ਕੀਤੀ ਸੀ, ਉਹ ਪਹਿਲਾਂ ਹੀ ਕਹਿ ਚੁਕੀ ਹੈ ਕਿ ਇਸ ਵਾਰ ਦੀਆਂ ਚੋਣਾਂ ਉਨ੍ਹਾਂ ਦੀਆਂ ਆਖਰੀ ਚੋਣਾਂ ਹੋਣਗੀਆਂ।
ਕਣਕ ਕੱਟਦੇ ਤਸਵੀਰਾਂ ਹੋਈਆਂ ਸਨ ਵਾਇਰਲ
ਕੁਝ ਦਿਨ ਪਹਿਲਾਂ ਹੀ ਹੇਮਾ ਦੀ ਮਥੁਰਾ ਦੇ ਖੇਤਾਂ 'ਚ ਕਣਕ ਕੱਟਦੇ ਹੋਏ ਤਸਵੀਰਾਂ ਸੋਸ਼ਲ ਮੀਡੀਆ 'ਤੇ ਵਾਇਰਲ ਹੋਈਆਂ ਸਨ। ਪ੍ਰਚਾਰ ਕਰਦੇ ਸਮੇਂ ਹੇਮਾ ਮਥੁਰਾ ਦੇ ਖੇਤਾਂ 'ਚ ਚੱਲੀ ਗਈ ਸੀ ਅਤੇ ਉੱਥੇ ਮੌਜੂਦ ਲੋਕਾਂ ਨਾਲ ਕਣਕ ਕੱਟਦੀ ਦਿੱਸੀ ਸੀ। ਦੱਸਣਯੋਗ ਹੈ ਕਿ ਮਥੁਰਾ 'ਚ ਹੇਮਾ ਨੂੰ ਇਸ ਵਾਰ ਮਹਾਗਠਜੋੜ ਤੋਂ ਸਖਤ ਚੁਣੌਤੀ ਮਿਲ ਰਹੀ ਹੈ। ਸਪਾ-ਬਸਪਾ ਅਤੇ ਆਰ.ਐੱਲ.ਡੀ. ਨੇ ਇਸ ਸੀਟ ਤੋਂ ਕੁੰਵਰ ਨਰੇਂਦਰ ਸਿੰਘ ਨੂੰ ਮੈਦਾਨ 'ਚ ਉਤਾਰਿਆ ਹੈ। ਉੱਥੇ ਹੀ ਕਾਂਗਰਸ ਨੇ ਮਥੁਰਾ ਤੋਂ ਮਹੇਸ਼ ਪਾਠਕ ਨੂੰ ਟਿਕਟ ਦਿੱਤੀ ਹੈ।
ਵਾਇਨਾਡ ਪਹੁੰਚੇ ਰਾਹੁਲ ਗਾਂਧੀ, ਭਰਿਆ ਨਾਮਜ਼ਦਗੀ ਪੱਤਰ
NEXT STORY