ਤਿਰੂਵਨੰਤਪੁਰਮ- ਕੇਰਲ ’ਚ ਸੱਤਾਧਾਰੀ ਖੱਬੇ ਮੋਰਚੇ ਦੀ ਸਰਕਾਰ ਅਤੇ ਰਾਜਪਾਲ ਆਰਿਫ ਮੁਹੰਮਦ ਖਾਨ ਵਿਚਾਲੇ ਚੱਲ ਰਹੇ ਤਣਾਅ ਦਰਮਿਆਨ ਰਾਜਪਾਲ ਨੇ ਇਕ ਕਦਮ ਚੁੱਕਦੇ ਹੋਏ ਵੀਰਵਾਰ ਨੂੰ ਵਿਧਾਨ ਸਭਾ ’ਚ ਆਪਣਾ ਭਾਸ਼ਣ ਸਿਰਫ਼ ਆਖਰੀ ਪੈਰਾ ਪੜ੍ਹ ਕੇ ਹੀ ਖਤਮ ਕਰ ਦਿੱਤਾ ਅਤੇ ਇਸ ਤਰ੍ਹਾਂ ਉਨ੍ਹਾਂ ਸਰਕਾਰ ਪ੍ਰਤੀ ਆਪਣੀ ਨਾਰਾਜ਼ਗੀ ਦੇ ਵੀ ਸੰਕੇਤ ਦਿੱਤੇ। ਰਾਜਪਾਲ ਖਾਨ ਸਵੇਰੇ 9 ਵਜੇ ਵਿਧਾਨ ਸਭਾ ਪਹੁੰਚੇ ਅਤੇ ਉਨ੍ਹਾਂ ਆਪਣਾ ਭਾਸ਼ਣ 9.02 ਵਜੇ ਤੋਂ ਪਹਿਲਾਂ ਹੀ ਖਤਮ ਕਰ ਦਿੱਤਾ ਅਤੇ ਉਹ 9.04 ਵਜੇ ਸਦਨ ਤੋਂ ਰਵਾਨਾ ਹੋ ਗਏ। ਵਿਧਾਨ ਸਭਾ ਪਹੁੰਚਣ ’ਤੇ ਸਪੀਕਰ ਏ. ਐੱਨ. ਸ਼ਮਸੀਰ, ਮੁੱਖ ਮੰਤਰੀ ਪਿਨਰਾਈ ਵਿਜਯਨ ਅਤੇ ਸੰਸਦੀ ਮਾਮਲਿਆਂ ਦੇ ਮੰਤਰੀ ਕੇ. ਰਾਧਾਕ੍ਰਿਸ਼ਨਨ ਨੇ ਗੁਲਦਸਤਿਆਂ ਨਾਲ ਰਾਜਪਾਲ ਦਾ ਸਵਾਗਤ ਕੀਤਾ।
ਵਿਰੋਧੀ ਧਿਰ ਬੋਲਿਆ- ਭਾਸ਼ਣ ਲੋਕਤੰਤਰ ਦਾ ਮਜ਼ਾਕ
ਕਾਂਗਰਸ ਅਤੇ ਕੇਰਲ ’ਚ ਵਿਰੋਧੀ ਧਿਰ ਯੂਨਾਈਟਿਡ ਡੈਮੋਕ੍ਰੇਟਿਕ ਫਰੰਟ (ਯੂ. ਡੀ. ਐੱਫ.) ਨੇ ਬੇਹੱਦ ਸੰਖੇਪ ਭਾਸ਼ਣ ਨੂੰ ‘ਲੋਕਤੰਤਰ ਦਾ ਮਜ਼ਾਕ’ ਅਤੇ ‘ਸਦਨ ਦਾ ਅਪਮਾਨ’ ਕਰਾਰ ਦਿੱਤਾ। ਵਿਧਾਨ ਸਭਾ ’ਚ ਵਿਰੋਧੀ ਧਿਰ ਦੇ ਨੇਤਾ ਵੀ. ਡੀ. ਸਤੀਸ਼ਨ ਨੇ ਕਿਹਾ ਕਿ ਨੀਤੀਗਤ ਭਾਸ਼ਣ ਦਾ ਸਿਰਫ ਆਖਰੀ ਪੈਰਾ ਪੜ੍ਹਨਾ ਵਿਧਾਨ ਸਭਾ ਦੇ ‘ਅਪਮਾਨ’ ਦੇ ਬਰਾਬਰ ਹੈ। ਉਨ੍ਹਾਂ ਕਿਹਾ ਕਿ ਅਸੀਂ ਇਸ ਦੇ ਖਿਲਾਫ ਸਖ਼ਤ ਰੋਸ ਪ੍ਰਗਟ ਕਰਦੇ ਹਾਂ।
ਰਾਸ਼ਟਰਪਤੀ ਮੈਕਰੋਨ ਨੇ ਭਾਰਤੀਆਂ ਨੂੰ ਗਣਤੰਤਰ ਦਿਵਸ 'ਤੇ ਦਿੱਤੀ ਵਧਾਈ, PM ਮੋਦੀ ਨੂੰ ਦੱਸਿਆ 'ਪਿਆਰਾ ਦੋਸਤ'
NEXT STORY