ਨਵੀਂ ਦਿੱਲੀ— ਦੇਸ਼ ’ਚ ਕੋਵਿਡ-19 ਵੈਕਸੀਨ ਦੀ ਭਾਰੀ ਕਿੱਲਤ ਦਰਮਿਆਨ ਪੁਣੇ ਸਥਿਤ ਸੀਰਮ ਇੰਸਟੀਚਿਊਟ ਆਫ਼ ਇੰਡੀਆ (ਐੱਸ. ਆਈ. ਆਈ.) ਦੇ ਕਾਰਜਕਾਰੀ ਡਾਇਰੈਕਟਰ ਸੁਰੇਸ਼ ਜਾਧਵ ਨੇ ਸਰਕਾਰ ’ਤੇ ਇਲਜ਼ਾਮ ਲਾਇਆ ਹੈ। ਉਨ੍ਹਾਂ ਕਿਹਾ ਕਿ ਸਰਕਾਰ ਨੇ ਵਿਸ਼ਵ ਸਿਹਤ ਸੰਗਠਨ (ਡਬਲਿਊ. ਐੱਚ. ਓ.) ਦੇ ਦਿਸ਼ਾ-ਨਿਰਦੇਸ਼ਾਂ ਅਤੇ ਵੈਕਸੀਨ ਦੇ ਉਪਲੱਬਧ ਸਟਾਕ ਨੂੰ ਧਿਆਨ ’ਚ ਰੱਖੇ ਬਿਨਾਂ ਹੀ ਕਈ ਉਮਰ ਵਰਗ ਦੇ ਲੋਕਾਂ ਨੂੰ ਟੀਕਾ ਲਾਉਣਾ ਸ਼ੁਰੂ ਕਰ ਦਿੱਤਾ ਹੈ। ਇਕ ਨਿਊਜ਼ ਏਜੰਸੀ ਮੁਤਾਬਕ ‘ਹੈਲਥ ਐਡਵੋਕੇਸੀ ਅਤੇ ਜਾਗਰੂਕਤਾ ਮੰਚ’ ਹੀਲ ਹੈਲਥ ਈ-ਸੰਮੇਲਨ ਵਿਚ ਜਾਧਵ ਨੇ ਕਿਹਾ ਕਿ ਦੇਸ਼ ਨੂੰ ਡਬਲਿਊ. ਐੱਚ. ਓ. ਦੇ ਦਿਸ਼ਾ-ਨਿਰਦੇਸ਼ਾਂ ਦਾ ਪਾਲਣ ਕਰਨਾ ਚਾਹੀਦਾ ਹੈ ਅਤੇ ਉਸ ਦੇ ਮੁਤਾਬਕ ਟੀਕਾਕਰਨ ਯਾਨੀ ਕਿ ਵੈਕਸੀਨੇਸ਼ਨ ਨੂੰ ਤਰਜੀਹ ਦੇਣੀ ਚਾਹੀਦੀ ਹੈ।
ਇਹ ਵੀ ਪੜ੍ਹੋ: ਕੋਰੋਨਾ ਯੋਧਿਆਂ ਨਾਲ ਗੱਲ ਕਰ ਭਾਵੁਕ ਹੋਏ PM ਮੋਦੀ, ਇਸ ਜੰਗ 'ਚ 'ਬਲੈਕ ਫੰਗਸ' ਨੂੰ ਦੱਸਿਆ ਨਵੀਂ ਚੁਣੌਤੀ
ਜਾਧਵ ਨੇ ਅੱਗੇ ਕਿਹਾ ਕਿ ਸ਼ੁਰੂਆਤ ’ਚ 30 ਕਰੋੜ ਲੋਕਾਂ ਨੂੰ ਟੀਕਾ ਲਾਇਆ ਜਾਣਾ ਸੀ, ਜਿਸ ਲਈ 60 ਕਰੋੜ ਵੈਕਸੀਨ ਦੀ ਖ਼ੁਰਾਕ ਦੀ ਲੋੜ ਸੀ ਪਰ ਇਸ ਤੋਂ ਪਹਿਲਾਂ ਅਸੀਂ ਇਸ ਟੀਚੇ ਤੱਕ ਪਹੁੰਚਦੇ, ਸਰਕਾਰ ਨੇ ਇਹ ਜਾਣਦੇ ਹੋਏ ਵੀ ਕਿ ਇੰਨੀ ਵੈਕਸੀਨ ਉਪਲੱਬਧ ਨਹੀਂ ਹੈ। ਸਰਕਾਰ ਨੇ 45 ਸਾਲ ਤੋਂ ਉੱਪਰ ਦੇ ਲੋਕਾਂ ਨੂੰ ਲਈ ਵੈਕਸੀਨੇਸ਼ਨ ਸ਼ੁਰੂ ਕਰ ਦਿੱਤਾ ਅਤੇ ਫਿਰ ਇਸ ਤੋਂ ਬਾਅਦ 18 ਅਤੇ ਉਸ ਤੋਂ ਜ਼ਿਆਦਾ ਉਮਰ ਦੇ ਲੋਕਾਂ ਲਈ ਵੀ ਸ਼ੁਰੂ ਕਰ ਦਿੱਤਾ। ਜਾਧਵ ਨੇ ਕਿਹਾ ਕਿ ਇਹ ਸਭ ਤੋਂ ਵੱਡਾ ਸਬਕ ਹੈ, ਜੋ ਅਸੀਂ ਸਿੱਖਿਆ ਹੈ। ਸਾਨੂੰ ਪ੍ਰੋਡੈਕਟ ਦੀ ਉਪਲੱਬਧਤਾ ਨੂੰ ਧਿਆਨ ’ਚ ਰੱਖਣਾ ਚਾਹੀਦਾ ਹੈ ਅਤੇ ਫਿਰ ਇਸ ਦਾ ਸਮਝਦਾਰੀ ਨਾਲ ਇਸਤੇਮਾਲ ਕਰਨਾ ਚਾਹੀਦਾ ਹੈ।
ਇਹ ਵੀ ਪੜ੍ਹੋ: ਕੇਜਰੀਵਾਲ ਦੇ ਬਿਆਨ ਤੋਂ ਨਾਰਾਜ਼ ਸਿੰਗਾਪੁਰ ਨੇ ਲਾਗੂ ਕੀਤਾ ਫੇਕ ਨਿਊਜ਼ ਕਾਨੂੰਨ
ਜਾਧਵ ਨੇ ਜ਼ੋਰ ਦੇ ਕੇ ਕਿਹਾ ਕਿ ਵੈਕਸੀਨਸ਼ਨ ਜ਼ਰੂਰੀ ਹੈ ਪਰ ਵੈਕਸੀਨ ਦੇਣ ਤੋਂ ਬਾਅਦ ਵੀ ਲੋਕਾਂ ’ਚ ਵਾਇਰਸ ਫੈਲਣ ਦਾ ਖ਼ਤਰਾ ਹੁੰਦਾ ਹੈ। ਉਨ੍ਹਾਂ ਨੇ ਕਿਹਾ ਕਿ ਚੌਕਸ ਰਹੋ ਅਤੇ ਕੋਵਿਡ ਨੂੰ ਰੋਕਣ ਵਾਲੇ ਦਿਸ਼ਾ-ਨਿਰਦੇਸ਼ਾਂ ਦਾ ਪਾਲਣ ਕਰਦੇ ਰਹੋ। ਉਨ੍ਹਾਂ ਇਹ ਵੀ ਆਖਿਆ ਕਿ ਭਾਰਤੀ ਵੈਰੀਐਂਟ ਦੇ ਦੋਹਰੇ ਮਿਊਟੈਂਟ ਨੂੰ ਬੇਅਸਰ ਕਰ ਦਿੱਤਾ ਗਿਆ ਹੈ ਪਰ ਫਿਰ ਵੀ ਵੈਰੀਐਂਟ ਵੈਕਸੀਨੇਸ਼ਨ ’ਚ ਸਮੱਸਿਆ ਪੈਦਾ ਕਰ ਸਕਦੇ ਹਨ। ਜਿੱਥੋਂ ਤੱਕ ਵੈਕਸੀਨ ਦੀ ਚੋਣ ਦੀ ਗੱਲ ਹੈ ਤਾਂ ਜੋ ਵੈਕਸੀਨ ਉਪਲੱਬਧ ਹੈ, ਉਸ ਨੂੰ ਲਗਵਾਇਆ ਜਾ ਸਕਦਾ ਹੈ। ਬੇਸ਼ਰਤੇ ਉਸ ਨੂੰ ਰੇਗੂੁਲੇਟਰੀ ਬਾਡੀ ਵਲੋਂ ਲਾਇਸੈਂਸ ਦਿੱਤਾ ਗਿਆ ਹੋਵੇ ਅਤੇ ਇਹ ਕਹਿਣ ਵੀ ਜਲਦਬਾਜੀ ਹੋਵੇਗੀ ਕਿ ਕਿਹੜਾ ਟੀਕਾ ਕਾਰਗਰ ਹੈ ਅਤੇ ਕਿਹੜਾ ਨਹੀਂ।
ਇਹ ਵੀ ਪੜ੍ਹੋ: ਮਿਗ-21 ਕ੍ਰੈਸ਼: ਸ਼ਹੀਦ ਹੋਏ ਪਾਇਲਟ ਅਭਿਨਵ ਨੇ ਸਿਰਫ਼ 1 ਰੁਪਇਆ ਲੈ ਕੇ ਕੀਤਾ ਸੀ ਵਿਆਹ
ਕੋਵੈਕਸੀਨ ਲਗਾਉਣ ਵਾਲਿਆਂ ਨੂੰ ਨਹੀਂ ਮਿਲੀ ਕੌਮਾਂਤਰੀ ਯਾਤਰਾ ਦੀ ਛੋਟ, WHO ਨੇ ਲਿਸਟ 'ਚ ਨਹੀਂ ਕੀਤਾ ਸ਼ਾਮਲ
NEXT STORY