ਜੰਮੂ (ਬਲਰਾਮ)— ਸੂਬੇ ਦੇ ਗ੍ਰਹਿ ਵਿਭਾਗ ਨੇ ਬੇਹੱਦ ਹੈਰਾਨ ਕਰ ਦੇਣ ਵਾਲੇ ਅੰਕੜੇ ਜਾਰੀ ਕੀਤੇ ਹਨ। ਇਸ ਮੁਤਾਬਕ ਸੁਰੱਖਿਆ ਫੋਰਸਾਂ ਦੇ ਜਵਾਨਾਂ 'ਤੇ ਪੱਥਰ ਸੁੱਟਣ ਵਾਲੇ ਨੌਜਵਾਨਾਂ ਵਿਚ ਹੁਰੀਅਤ ਕਾਨਫਰੰਸ ਅਤੇ ਹੋਰ ਵੱਖਵਾਦੀ ਸੰਗਠਨਾਂ ਨਾਲੋਂ ਵੱਧ ਨੌਜਵਾਨ ਸਰਕਾਰੀ ਮੁਲਾਜ਼ਮ ਸਨ। ਪਿਛਲੇ 2 ਸਾਲਾਂ ਦੌਰਾਨ ਪੱਥਰਬਾਜ਼ੀ ਦੇ ਦੋਸ਼ ਹੇਠ 11,290 ਨੌਜਵਾਨਾਂ ਨੂੰ ਗ੍ਰਿਫਤਾਰ ਕੀਤਾ ਗਿਆ, ਜਦਕਿ 233 ਦਾ ਅਜੇ ਕੋਈ ਸੁਰਾਗ ਨਹੀਂ ਮਿਲਿਆ।
ਗ੍ਰਹਿ ਵਿਭਾਗ ਵੱਲੋਂ ਜਾਰੀ ਇਕ ਰਿਪੋਰਟ ਮੁਤਾਬਕ ਬੀਤੇ
2 ਸਾਲਾਂ ਦੌਰਾਨ ਪੁਲਸ ਨੇ ਪਥਰਾਅ ਦੇ 3773 ਅਪਰਾਧਿਕ ਮਾਮਲੇ ਦਰਜ ਕੀਤੇ ਸਨ। ਪੁਲਸ ਵੱਲੋਂ ਜਾਂਚ ਪਿੱਛੋਂ 1692 ਮਾਮਲਿਆਂ ਵਿਚ ਚਲਾਨ ਪੇਸ਼ ਕੀਤਾ ਗਿਆ। 184 ਮਾਮਲਿਆਂ ਦੀ ਜਾਂਚ ਚਲ ਰਹੀ ਹੈ।
ਦਿਲਚਸਪ ਗੱਲ ਇਹ ਹੈ ਕਿ ਸਾਲ 2016 ਦੌਰਾਨ ਹੁਰੀਅਤ ਕਾਨਫਰੰਸ ਜਾਂ ਹੋਰ ਵੱਖਵਾਦੀ ਸੰਗਠਨਾਂ ਨਾਲ ਸਿੱਧੇ ਤੌਰ 'ਤੇ ਜੁੜੇ ਸਿਰਫ 16 ਵਿਅਕਤੀਆਂ ਨੂੰ ਪੱਥਰਬਾਜ਼ੀ ਦੇ ਦੇਸ਼ ਹੇਠ ਗ੍ਰਿਫਤਾਰ ਕੀਤਾ ਗਿਆ ਸੀ। ਅਜਿਹੇ ਪੱਥਰਬਾਜ਼ਾਂ ਦੀ ਗਿਣਤੀ 52 ਸੀ ਜੋ ਬਾਕਾਇਦਾ ਸਰਕਾਰੀ ਮੁਲਾਜ਼ਮ ਹਨ। ਸਰਕਾਰ ਵੱਲੋਂ 2016 'ਚ ਪਥਰਾਅ ਦੇ ਦੋਸ਼ ਹੇਠ 4412 ਨੌਜਵਾਨਾਂ ਵਿਚੋਂ 3584 ਨੂੰ ਆਮ ਮੁਆਫੀ ਯੋਜਨਾ ਅਧੀਨ ਰਿਹਾਅ ਕਰ ਦਿੱਤਾ ਗਿਆ ਸੀ। ਇਸੇ ਤਰ੍ਹਾਂ 2017 'ਚ ਹੁਰੀਅਤ ਜਾਂ ਹੋਰ ਕਿਸੇ ਵੱਖਵਾਦੀ ਸੰਗਠਨ ਨਾਲ ਸਿੱਧੇ ਤੌਰ 'ਤੇ ਜੁੜਿਆ ਕੋਈ ਵੀ ਨੌਜਵਾਨ ਪੱਥਰਬਾਜ਼ੀ ਦੀ ਕਿਸੇ ਘਟਨਾ 'ਚ ਸ਼ਾਮਲ ਨਹੀਂ ਪਾਇਆ ਗਿਆ। 4 ਮੁਲਾਜ਼ਮ ਪੱਥਰਬਾਜ਼ੀ ਕਰਦੇ ਫੜੇ ਗਏ ਜੋ ਬਾਕਾਇਦਾ ਸਰਕਾਰੀ ਖਜ਼ਾਨੇ 'ਚੋਂ ਤਨਖਾਹ ਲੈਂਦੇ ਹਨ।
ਮੱਛਰਾਂ ਤੋਂ ਬਚਾਉਣ ਲਈ ਪਿੰਡ 'ਚ ਵੱਜਣਗੀਆਂ ਸੀਟੀਆਂ
NEXT STORY