ਨਵੀਂ ਦਿੱਲੀ - ਚੀਨ ਨਾਲ ਵੱਧਦੇ ਤਣਾਅ ਵਿਚਾਲੇ ਕੇਂਦਰ ਸਰਕਾਰ ਨੇ ਟੀ.ਵੀ. ਸੈੱਟ ਦੇ ਆਯਾਤ 'ਤੇ ਪਾਬੰਦੀਆਂ ਲਾਗੂ ਕਰ ਦਿੱਤੀਆਂ ਹਨ। ਡਾਇਰੈਕਟਰ ਜਨਰਲ ਆਫ ਫਾਰੇਨ ਟ੍ਰੇਡ ਮਤਲਬ ਡੀ. ਜੀ. ਐਫ. ਟੀ. ਨੇ ਇਸ ਸਬੰਧ ਵਿਚ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਹੈ। ਹੁਣ ਦੇਸ਼ ਵਿਚ ਕਲਰ ਟੀ. ਵੀ. ਦੇ ਆਯਾਤ ਲਈ ਵਣਜ ਮੰਤਰਾਲਾ ਤੋਂ ਲਾਇਸੈਂਸ ਲੈਣਾ ਪਵੇਗਾ। ਸਰਕਾਰ ਦੇ ਇਸ ਫੈਸਲੇ ਨਾਲ ਤਿਓਹਾਰੀ ਸੀਜ਼ਨ ਵਿਚ ਟੀ. ਵੀ. ਸੈੱਟ ਮਹਿੰਗੇ ਹੋ ਜਾਣਗੇ।
2018-19 ਵਿਚ ਭਾਰਤ ਨੇ 1 ਬਿਲੀਅਨ ਡਾਲਰ ਦੇ ਟੈਲੀਵੀਜ਼ਨ ਦਾ ਆਯਾਤ ਕੀਤਾ ਸੀ। ਇਸ ਵਿਚੋਂ 535 ਮਿਲੀਅਨ ਡਾਲਰ ਦਾ ਆਯਾਤ ਚੀਨ ਤੋਂ ਕੀਤਾ ਗਿਆ ਜਦਕਿ ਵਿਅਤਨਾਮ ਤੋਂ 327 ਮਿਲੀਅਨ ਡਾਲਰ, ਮਲੇਸ਼ੀਆ ਤੋਂ 109 ਮਿਲੀਅਨ ਡਾਲਰ, ਕੋਰੀਆ, ਇੰਡੋਨੇਸ਼ੀਆ, ਥਾਈਲੈਂਡ ਅਤੇ ਜਰਮਨੀ ਤੋਂ 10.52 ਮਿਲੀਅਨ ਡਾਲਰ ਦੇ ਟੀ.ਵੀ. ਸੈੱਟ ਆਯਾਤ ਕੀਤੇ ਗਏ ਸਨ। ਸਰਕਾਰ ਦੇ ਇਸ ਫੈਸਲੇ ਤੋਂ ਬਾਅਦ ਘਰੇਲੂ ਟੀ. ਵੀ. ਇੰਡਸਟਰੀ ਨੂੰ ਇਸ ਦਾ ਫਾਇਦਾ ਹੋ ਸਕਦਾ ਹੈ ਪਰ ਖਪਤਕਾਰ ਨੂੰ ਯਕੀਨੀ ਤੌਰ 'ਤੇ ਇਸ ਦਾ ਨੁਕਸਾਨ ਹੋਵੇਗਾ।
ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਗੰਗਾਰਾਮ ਹਸਪਤਾਲ 'ਚ ਦਾਖਲ
NEXT STORY