ਨਵੀਂ ਦਿੱਲੀ- ਕਾਂਗਰਸ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ’ਤੇ ਦੇਸ਼ ਦੀ ਸੁਰੱਖਿਆ ਨਾਲ ਸਮਝੌਤਾ ਕਰਨ ਦਾ ਦੋਸ਼ ਲਾਉਂਦੇ ਹੋਏ ਕਿਹਾ ਕਿ ਚੀਨ ਦੁਸਾਹਸ ਕਰ ਕੇ ਸਾਡੀ ਜ਼ਮੀਨ ’ਤੇ ਕਬਜ਼ਾ ਕਰ ਕੇ ਗਲਵਾਨ ਘਾਟੀ ’ਤੇ ਆਪਣਾ ਝੰਡਾ ਲਹਿਰਾਉਂਦਾ ਹੈ ਪਰ ਮੋਦੀ ਇਸ ਮੁੱਦੇ ’ਤੇ ਚੁੱਪ ਧਾਰੀ ਬੈਠੇ ਹਨ।
ਇਹ ਖ਼ਬਰ ਪੜ੍ਹੋ- NZ v BAN : ਬੰਗਲਾਦੇਸ਼ ਨੇ ਨਿਊਜ਼ੀਲੈਂਡ ਵਿਰੁੱਧ ਹਾਸਲ ਕੀਤੀ 73 ਦੌੜਾਂ ਦੀ ਬੜ੍ਹਤ
ਕਾਂਗਰਸ ਦੇ ਬੁਲਾਰੇ ਰਣਦੀਪ ਸਿੰਘ ਸੁਰਜੇਵਾਲਾ ਨੇ ਕਿਹਾ ਕਿ ਚੀਨ ਲਗਾਤਾਰ ਭਾਰਤੀ ਸਰਹੱਦ ਦੇ ਅੰਦਰ ਆ ਕੇ ਸਾਨੂੰ ਚੁਣੌਤੀ ਦੇ ਰਿਹਾ ਹੈ ਅਤੇ ਅਰੁਣਾਚਲ ਪ੍ਰਦੇਸ਼ ਦਾ ਨਾਂ ਬਦਲ ਰਿਹਾ ਹੈ ਅਤੇ ਉੱਥੇ ਕਈ ਪਿੰਡਾਂ ਦੇ ਨਾਲ ਹੀ ਲਗਭਗ 15 ਥਾਵਾਂ ਦੇ ਨਾਂ ਬਦਲਦਾ ਹੈ ਪਰ ਚੀਨ ਦੇ ਇਸ ਦੁਸਾਹਸ ’ਤੇ ਸਰਕਾਰ ਚੁੱਪ ਬੈਠੀ ਹੈ ਅਤੇ ਮੋਦੀ ਕੁਝ ਵੀ ਨਹੀਂ ਬੋਲ ਰਹੇ ਹਨ। ਉਨ੍ਹਾਂ ਨੇ ਮੋਦੀ ਨੂੰ ‘ਕਮਜ਼ੋਰ ਪ੍ਰਧਾਨ ਮੰਤਰੀ’ ਕਰਾਰ ਦਿੱਤਾ। ਬੁਲਾਰੇ ਨੇ ਕਿਹਾ ਕਿ ਸਰਕਾਰ ਨੂੰ ਦੱਸਣਾ ਚਾਹੀਦਾ ਹੈ ਕਿ ਅਖੀਰ ਗਲਵਾਨ ਘਾਟੀ ’ਚ ਆਪਣਾ ਝੰਡਾ ਲਹਿਰਾਉਣ ਦੀ ਚੀਨ ਦੀ ਹਿੰਮਤ ਕਿਵੇਂ ਹੋਈ। ਉਸ ਨੇ ਆਪਣੀ ਭਾਸ਼ਾ ’ਚ ਉੱਥੇ ਲਿਖਿਆ ਹੈ ਕਿ ਉਹ ਇਸ ਜ਼ਮੀਨ ਨੂੰ ਭਾਰਤ ਨੂੰ ਨਹੀਂ ਮੋੜੇਗਾ।
ਇਹ ਖ਼ਬਰ ਪੜ੍ਹੋ- ਸਕਲੈਨ ਮੁਸ਼ਤਾਕ ਨੇ ਪਾਕਿ ਦੇ ਅੰਤਰਿਮ ਕੋਚ ਦੇ ਅਹੁਦੇ ਤੋਂ ਦਿੱਤਾ ਅਸਤੀਫਾ
ਡਬਲ ਇੰਜਨ ਦੀ ਧਾਰਣਾ ਉਤਰਾਖੰਡ ’ਚ ਫੇਲ
ਕਾਂਗਰਸ ਦੇ ਉਤਰਾਖੰਡ ਦੇ ਇੰਚਾਰਜ ਦੇਵੇਂਦਰ ਯਾਦਵ, ਪ੍ਰਚਾਰ ਕਮੇਟੀ ਦੇ ਮੁਖੀ ਹਰੀਸ਼ ਰਾਵਤ, ਸੂਬਾ ਪ੍ਰਧਾਨ ਗਣੇਸ਼ ਗੋਦਿਆਲ, ਵਿਰੋਧੀ ਧਿਰ ਦੇ ਨੇਤਾ ਪ੍ਰੀਤਮ ਸਿੰਘ, ਸਾਬਕਾ ਮੰਤਰੀ ਯਸ਼ਪਾਲ ਆਰਿਆ ਸਮੇਤ ਸੂਬੇ ਦੇ ਨੇਤਾਵਾਂ ਨੇ ਕਿਹਾ ਕਿ ਭਾਜਪਾ ਦਾ ਡਬਲ ਇੰਜਨ ਸਰਕਾਰ ਦਾ ਮਾਡਲ ਉਤਰਾਖੰਡ ’ਚ ਫੇਲ ਹੋਇਆ ਹੈ, ਇਸ ਲਈ ਉੱਥੇ 5 ਸਾਲ ’ਚ 3 ਮੁੱਖ ਮੰਤਰੀ ਬਦਲੇ ਗਏ। ਉਨ੍ਹਾਂ ਦਾ ਕਹਿਣਾ ਸੀ ਕਿ ਉੱਥੇ ਇਕ ਸਾਲ ’ਚ 3 ਮੁੱਖ ਮੰਤਰੀ ਬਦਲੇ ਗਏ ਅਤੇ ਤੀਸਰੇ ਮੁੱਖ ਮੰਤਰੀ ਨੂੰ ਵੀ ਬਦਲਣ ਦੀ ਕਵਾਇਦ ਚੱਲ ਰਹੀ ਸੀ ਪਰ ਕਾਂਗਰਸ ਇਸ ਨੂੰ ਵੱਡਾ ਮੁੱਦਾ ਬਣਾਉਂਦੀ, ਇਸ ਡਰ ਕਾਰਨ ਇਹ ਕਦਮ ਨਹੀਂ ਚੁੱਕਿਆ ਗਿਆ। ਸੂਬਾ ਕਾਂਗਰਸ ਦੇ ਨੇਤਾਵਾਂ ਨੇ ਇਸ ਮੌਕੇ ਚੋਣ ਪ੍ਰਚਾਰ ਲਈ ਇਕ ਗੀਤ ਵੀ ਜਾਰੀ ਕੀਤਾ, ਜਿਸ ਦੀ ਸਥਾਈ ਲਾਈਨ ‘ਤੀਨ ਤੀਗਾੜਾ ਕਾਮਾ ਬਿਗਾੜਾ’ ਹੈ। ਇਸ ’ਚ ਕਿਹਾ ਗਿਆ ਹੈ ਕਿ ਉਤਰਾਖੰਡ ’ਚ ਸੰਵਿਧਾਨ ਨੂੰ ਦੁਨੀਆ ਨੇ ਰੋਂਦੇ ਹੋਏ ਵੇਖਿਆ ਹੈ।
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।
'ਕੇਂਦਰ ਤੇ ਸੂਬਿਆਂ ’ਚ ਸੁਰੱਖਿਆ ਹਾਲਾਤ ’ਤੇ ਤਾਲਮੇਲ ਬਣਾਉਣ ਦੀ ਕੋਸ਼ਿਸ਼'
NEXT STORY