ਕਰਾਚੀ- ਪਾਕਿਸਤਾਨ ਕ੍ਰਿਕਟ ਟੀਮ ਦੇ ਅੰਤਰਿਮ ਮੁੱਖ ਕੋਚ ਸਕਲੈਨ ਮੁਸ਼ਤਾਕ ਨੇ ਸੋਮਵਾਰ ਨੂੰ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ। ਪਿਛਲੇ ਸਾਲ ਸਤੰਬਰ ਵਿਚ ਮਿਸਬਾਹ-ਉਲ-ਹੱਕ ਦੇ ਅਸਤੀਫਾ ਦੇਣ ਤੋਂ ਬਾਅਦ ਉਨ੍ਹਾਂ ਨੂੰ ਅੰਤਰਿਮ ਮੁੱਖ ਕੋਚ ਬਣਾਇਆ ਗਿਆ ਸੀ। ਸਮਝਿਆ ਜਾਂਦਾ ਹੈ ਕਿ ਪਾਕਿਸਤਾਨ ਕ੍ਰਿਕਟ ਬੋਰਡ (ਪੀ. ਸੀ. ਬੀ.) ਹੁਣ ਸਕਲੈਨ ਦੀ ਜਗ੍ਹਾ ਇਕ ਵਿਦੇਸ਼ੀ ਕੋਚ ਨੂੰ ਨਿਯੁਕਤ ਕਰਨ ਦੇ ਲਈ ਤਿਆਰ ਹੈ। ਪੀ. ਸੀ. ਬੀ. ਪ੍ਰਮੁੱਖ ਰਮੀਜ ਰਾਜਾ ਨੇ ਸੋਮਵਾਰ ਨੂੰ ਸਥਾਨਕ ਸਮਾਚਾਰ ਚੈਨਲ ਨੂੰ ਇਕ ਦਿੱਤੇ ਬਿਆਨ ਵਿਚ ਕਿਹਾ ਕਿ ਮੈਂ ਪਾਕਿਸਤਾਨ ਟੀਮ ਦੇ ਭਵਿੱਖ ਤੇ ਉਸਦੇ ਪ੍ਰਬੰਧਨ ਦੇ ਵਾਰੇ ਵਿਚ ਸਕਲੈਨ, ਬਾਬਰ ਆਜ਼ਮ ਤੇ ਮੁਹੰਮਦ ਰਿਜ਼ਵਾਨ ਦੇ ਨਾਲ ਚਰਚਾ ਕੀਤੀ ਹੈ ਤੇ ਆਮ ਰਾਏ ਪਾਕਿਸਤਾਨ ਟੀਮ ਵਿਚ ਇਕ ਵਿਦੇਸ਼ੀ ਕੋਚ ਨੂੰ ਸ਼ਾਮਲ ਕਰਨ ਦੀ ਹੈ।
ਇਹ ਖ਼ਬਰ ਪੜ੍ਹੋ- NZ v BAN : ਬੰਗਲਾਦੇਸ਼ ਨੇ ਨਿਊਜ਼ੀਲੈਂਡ ਵਿਰੁੱਧ ਹਾਸਲ ਕੀਤੀ 73 ਦੌੜਾਂ ਦੀ ਬੜ੍ਹਤ
ਜ਼ਿਕਰਯੋਗ ਹੈ ਕਿ ਸਕਲੈਨ ਨੇ ਆਈ. ਸੀ. ਸੀ. ਪੁਰਸ਼ ਟੀ-20 ਵਿਸ਼ਵ ਕੱਪ ਬੰਗਲਾਦੇਸ਼ ਦੇ ਪਾਕਿਸਤਾਨ ਦੌਰੇ ਤੇ ਵੈਸਟਇੰਡੀਜ਼ ਦੇ ਵਿਰੁੱਧ ਘਰੇਲੂ ਸੀਰੀਜ਼ ਵਿਚ ਪਾਕਿਸਤਾਨ ਦੇ ਕੋਚ ਦੇ ਰੂਪ ਵਿਚ ਕੰਮ ਕੀਤਾ ਸੀ।
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।
NZ v BAN : ਬੰਗਲਾਦੇਸ਼ ਨੇ ਨਿਊਜ਼ੀਲੈਂਡ ਵਿਰੁੱਧ ਹਾਸਲ ਕੀਤੀ 73 ਦੌੜਾਂ ਦੀ ਬੜ੍ਹਤ
NEXT STORY