ਨੋਇਡਾ- ਗ੍ਰੇਟਰ ਨੋਇਡਾ ਪੁਲਸ ਨੇ ਇਕ ਨਾਬਾਲਗ ਲੜਕੇ ਵੱਲੋਂ ਕਥਿਤ ਤੌਰ ’ਤੇ ਉੱਚਾਈ ਤੋਂ ਇਕ ਕਤੂਰੇ ਨੂੰ ਜਾਣਬੁੱਝ ਕੇ ਸੜਕ ’ਤੇ ਸੁੱਟੇ ਜਾਣ ਦੀ ਘਟਨਾ ਨੂੰ ਲੈ ਕੇ ਕੀਤੀ ਗਈ ਸ਼ਿਕਾਇਤ ਦੇ ਆਧਾਰ ’ਤੇ ਅਣਪਛਾਤੇ ਵਿਅਕਤੀ ਖਿਲਾਫ ਐੱਫ. ਆਈ. ਆਰ. ਦਰਜ ਕੀਤੀ ਹੈ।
ਅਧਿਕਾਰੀਆਂ ਨੇ ਐਤਵਾਰ ਨੂੰ ਇਹ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਸ ਘਟਨਾ ’ਚ ਕਤੂਰੇ ਦੀ ਮੌਤ ਹੋ ਗਈ। ਗੈਰ-ਲਾਭਕਾਰੀ ਸੰਗਠਨ ‘ਪੀਪਲ ਫਾਰ ਐਨੀਮਲਜ਼’ (ਪੀ. ਐੱਫ. ਏ.) ਦੇ ਇਕ ਵਾਲੰਟੀਅਰ ਵੱਲੋਂ ਦਰਜ ਕਰਵਾਈ ਗਈ ਐੱਫ. ਆਈ. ਆਰ. ਅਨੁਸਾਰ, ਲਗਭਗ 9-10 ਸਾਲ ਦਾ ਲੜਕਾ ਐਵੇਨਿਊ ਗੌੜ ਸਿਟੀ-2 ਦਾ ਨਿਵਾਸੀ ਹੈ। ਐੱਫ. ਆਈ. ਆਰ. ’ਚ ਕਿਹਾ ਗਿਆ ਹੈ ਕਿ ਪੂਰੀ ਘਟਨਾ ਕੈਮਰੇ ’ਚ ਕੈਦ ਹੋ ਗਈ ਅਤੇ ਸੋਸਾਇਟੀ ਦੇ ਸਮੂਹਾਂ ਅਤੇ ਸੋਸ਼ਲ ਮੀਡੀਆ ’ਤੇ ‘ਰੀਲ’ ਦੇ ਤੌਰ ’ਤੇ ਸ਼ੇਅਰ ਕੀਤੀ ਗਈ।
ਮਹਾਰਾਸ਼ਟਰ ਸਰਕਾਰ ’ਚ ਛਿੜੀ ਲੜਾਈ : ਊਧਵ
NEXT STORY