ਗ੍ਰੇਟਰ ਨੋਇਡਾ— ਬੀਤੀ 4 ਨਵੰਬਰ ਨੂੰ ਉੱਤਰ ਪ੍ਰਦੇਸ਼ ਦੇ ਗ੍ਰੇਟਰ ਨੋਇਡਾ ਸਥਿਤ ਚੈਰੀ ਕਾਊਂਟੀ ਹਾਊਸਿੰਗ ਸੋਸਾਇਟੀ 'ਚ ਵਿਨੈ ਗੁਪਤਾ ਅਤੇ ਨੇਹਾ ਗੁਪਤਾ ਦੀਆਂ ਲਾਸ਼ਾਂ ਲਹੂ-ਲੁਹਾਨ ਮਿਲੀਆਂ ਸਨ। ਪੁਲਸ ਨੇ ਕਤਲ ਦੀ ਗੁੱਥੀ ਨੂੰ ਸੁਲਝਾ ਲਿਆ ਹੈ। ਕਤਲਕਾਂਡ ਦਾ ਖ਼ੁਲਾਸਾ ਕਰਦੇ ਹੋਏ ਪੁਲਸ ਨੇ ਦੱਸਿਆ ਕਿ ਕਾਰੋਬਾਰੀ ਜੋੜੇ ਦਾ ਕਤਲ ਉਨ੍ਹਾਂ ਦੇ ਨੌਕਰ ਨੇ ਹੀ ਕੀਤਾ ਸੀ। ਪੁਲਸ ਨੇ ਦੋਸ਼ੀ ਕੋਲੋਂ 72 ਹਜ਼ਾਰ ਰੁਪਏ ਵੀ ਬਰਾਮਦ ਕੀਤੇ ਹਨ। ਇੰਨਾ ਹੀ ਨਹੀਂ, ਪੁਲਸ ਨੇ ਕਤਲ ਦੇ ਦੋਸ਼ੀ ਦੀ ਨਾਬਾਲਗ ਗਰਲਫਰੈਂਡ ਦੇ ਪਿਤਾ ਸੌਰਭ ਨੂੰ ਵੀ ਗ੍ਰਿਫ਼ਤਾਰ ਕੀਤਾ ਹੈ।
ਇਹ ਵੀ ਪੜ੍ਹੋ: ਬਜ਼ੁਰਗ ਜੋੜੇ ਦਾ ਬੇਰਹਿਮੀ ਨਾਲ ਕਤਲ, ਫਲੈਟ 'ਚੋਂ ਲਹੂ-ਲੁਹਾਨ ਮਿਲੀਆਂ ਲਾਸ਼ਾਂ
ਕੀ ਹੈ ਪੂਰਾ ਮਾਮਲਾ—
ਇਸ ਪੂਰੇ ਕਤਲਕਾਂਡ ਬਾਰੇ ਖ਼ੁਲਾਸਾ ਕਰਦੇ ਹੋਏ ਡੀ. ਸੀ. ਪੀ. ਸੈਂਟਰਲ ਹਰੀਚੰਦਰ ਨੇ ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਬਿਸਰਖ ਕੋਤਵਾਲੀ ਖੇਤਰ ਦੇ ਚੈਰੀ ਕਾਊਂਟੀ ਸੋਸਾਇਟੀ ਟਾਵਰ ਨੰਬਰ-2 ਦੀ 9ਵੀਂ ਮੰਜ਼ਿਲ 'ਤੇ ਸਥਿਤ ਫਲੈਟ 'ਚ 4 ਨਵੰਬਰ ਦੀ ਦੁਪਹਿਰ ਨੂੰ 55 ਸਾਲ ਦੇ ਵਿਨੈ ਗੁਪਤਾ ਅਤੇ ਉਨ੍ਹਾਂ ਦੀ 50 ਸਾਲਾ ਪਤਨੀ ਨੇਹਾ ਗੁਪਤਾ ਦੀਆਂ ਲਾਸ਼ਾਂ ਲਹੂ-ਲੁਹਾਨ ਹਾਲਤ ਵਿਚ ਫਲੈਟ 'ਚੋਂ ਮਿਲੀਆਂ ਸਨ। ਦੋਹਾਂ ਦੇ ਸਿਰ 'ਤੇ ਕਿਸੇ ਭਾਰੀ ਚੀਜ਼ ਨਾਲ ਵਾਰ ਕਰ ਕੇ ਕਤਲ ਕੀਤਾ ਗਿਆ ਸੀ। ਵਿਨੈ ਗੁਪਤਾ ਦਾ ਸੋਸਾਇਟੀ ਦੀ ਮਾਰਕੀਟ 'ਚ ਕਰਿਆਨੇ ਦਾ ਸਟੋਰ ਸੀ। ਜਿਸ 'ਤੇ ਦੋਸ਼ੀ ਅਮਨ ਨੌਕਰੀ ਕਰਦਾ ਸੀ।
ਇਹ ਵੀ ਪੜ੍ਹੋ: ਬੱਚੇ ਨੂੰ ਬੈਗ 'ਚ ਚਿੱਠੀ ਨਾਲ ਲਵਾਰਿਸ ਛੱਡ ਗਿਆ ਪਿਤਾ, ਲਿਖਿਆ- 'ਕੁਝ ਦਿਨ ਮੇਰੇ ਪੁੱਤ ਨੂੰ ਪਾਲ ਲਓ'
ਨੌਕਰ ਹੀ ਨਿਕਲਿਆ ਖੂਨੀ—
ਡੀ. ਸੀ. ਪੀ. ਨੇ ਦੱਸਿਆ ਕਿ ਅਮਨ ਦੀ ਇਕ ਨਾਬਾਲਗ ਕੁੜੀ ਨਾਲ ਦੋਸਤੀ ਦੀ ਵੀ ਗੱਲ ਸਾਹਮਣੇ ਆਈ ਹੈ। ਜਿਸ ਦੇ ਖਰਚੇ ਪੂਰੇ ਕਰਨ ਲਈ ਅਮਨ ਕਰਿਆਨੇ ਦੇ ਸਟੋਰ 'ਚ ਕੰਮ ਕਰਦਾ ਸੀ। ਆਪਣੀ ਗਰਲਫਰੈਂਡ ਦੇ ਖਰਚੇ ਪੂਰੇ ਕਰਨ ਅਤੇ ਸ਼ੌਕ ਪੁੰਗਾਉਣ ਲਈ ਉਹ ਕਦੇ-ਕਦੇ ਕਰਿਆਨੇ ਦੇ ਸਟੋਰ 'ਚ ਰੱਖੇ ਸਾਮਾਨ ਨੂੰ ਵੀ ਚੋਰੀ ਕਰ ਲੈਂਦਾ ਸੀ। ਕਈ ਵਾਰ ਵਿਨੈ ਗੁਪਤਾ ਨੇ ਉਸ ਨੂੰ ਫੜਿਆ ਅਤੇ ਉਸ ਨੂੰ ਝਿੜਕਿਆ ਵੀ ਸੀ ਪਰ ਅਮਨ ਨੇ ਇਸ ਝਿੜਕ ਦਾ ਬਦਲਾ ਲੈਣ ਲਈ ਕਤਲ ਨੂੰ ਅੰਜ਼ਾਮ ਦੇਣ ਦੀ ਸਾਜਿਸ਼ ਰਚ ਦਿੱਤੀ।
ਇਹ ਵੀ ਪੜ੍ਹੋ: ਆਨਲਾਈਨ ਕਲਾਸ ਮਗਰੋਂ 11 ਸਾਲ ਦੇ ਮਾਸੂਮ ਵਿਦਿਆਰਥੀ ਨੇ ਆਪਣੀ ਟਾਈ ਨਾਲ ਲਿਆ ਫਾਹਾ
ਕਤਲ ਮਗਰੋਂ ਰੁਪਏ ਲੈ ਕੇ ਫਰਾਰ ਹੋਇਆ ਦੋਸ਼ੀ—
ਪੁਲਸ ਨੇ ਦੱਸਿਆ ਕਿ 3 ਨਵੰਬਰ ਨੂੰ ਦੋਸ਼ੀ ਅਮਨ ਨੇ ਆਪਣੇ ਮਾਲਕ ਵਿਨੈ ਤੋਂ ਪੈਸੇ ਮੰਗੇ ਸਨ। ਵਿਨੈ ਨੇ ਪੈਸੇ ਦੇਣ ਤੋਂ ਇਨਕਾਰ ਕਰ ਦਿੱਤਾ ਸੀ। ਇਸ ਗੱਲ ਤੋਂ ਨਾਰਾਜ਼ ਹੋ ਕੇ ਅਮਨ ਨੇ ਪਹਿਲਾਂ ਨੇਹਾ ਗੁਪਤਾ ਦੇ ਸਿਰ 'ਚ ਪਿੱਤਲ ਦੀ ਮੂਰਤੀ ਮਾਰ ਕੇ ਕਤਲ ਕੀਤਾ ਅਤੇ ਉਸ ਤੋਂ ਬਾਅਦ ਵਿਨੈ ਦੇ ਸਿਰ 'ਚ ਮੂਰਤੀ ਮਾਰ ਕੇ ਉਸ ਦਾ ਕਤਲ ਕੀਤਾ। ਕਤਲ ਮਗਰੋਂ ਦੋਸ਼ੀ ਅਮਨ ਘਰ 'ਚ ਰੱਖੇ 1 ਲੱਖ ਰੁਪਏ ਅਤੇ ਚੈਕ ਬੁੱਕ ਲੈ ਕੇ ਫਰਾਰ ਹੋ ਗਿਆ।
ਇਹ ਵੀ ਪੜ੍ਹੋ: 51 ਘੰਟਿਆਂ ਤੋਂ ਬੋਰਵੈੱਲ 'ਚ ਫ਼ਸਿਆ ਮਾਸੂਮ ਪ੍ਰਹਿਲਾਦ, ਸਲਾਮਤੀ ਲਈ ਹੋ ਰਹੀਆਂ ਨੇ ਦੁਆਵਾਂ
ਪੁਲਸ ਨੇ ਇੰਝ ਕੀਤੇ ਦੋਸ਼ੀ ਗ੍ਰਿਫ਼ਤਾਰ—
ਡੀ. ਸੀ. ਪੀ. ਨੇ ਦੱਸਿਆ ਕਿ ਅਮਨ ਅਤੇ ਨੇੜੇ ਦੀ ਇਕ ਸੋਸਾਇਟੀ ਵਾਸੀ 15 ਸਾਲ ਦੀ ਨਾਬਾਲਗ ਦੋਸਤ ਦੇ ਪਿਤਾ ਸੌਰਭ ਨੂੰ ਸ਼ੁੱਕਰਵਾਰ ਸਵੇਰੇ ਗੈਲੇਕਸੀ ਵੇਗਾ ਚੌਰਾਹੇ ਤੋਂ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਦੋਸ਼ੀਆਂ ਤੋਂ ਪੁਲਸ ਨੇ ਕਤਲ ਤੋਂ ਬਾਅਦ ਲੁੱਟੇ ਗਏ ਇਕ ਲੱਖ ਰੁਪਏ 'ਚੋਂ 72 ਹਜ਼ਾਰ ਰੁਪਏ ਵੀ ਬਰਾਮਦ ਕਰ ਲਏ ਹਨ। ਸੌਰਭ ਨੂੰ ਅਮਨ ਤੋਂ ਰੁਪਏ ਮੰਗਣ, ਵਾਰਦਾਤ ਲਈ ਉਕਸਾਉਣ, ਲੁੱਟੇ ਗੋਏ ਰੁਪਏ ਰੱਖਣ ਤੋਂ ਇਲਾਵਾ ਹੋਟਲ 'ਚ ਠਹਿਰਾਉਣ 'ਚ ਮਦਦ ਕਰਨ ਦੇ ਦੋਸ਼ 'ਚ ਗ੍ਰਿਫ਼ਤਾਰ ਕੀਤਾ ਗਿਆ ਹੈ। ਸੌਰਭ ਦੇ ਪਰਿਵਾਰ ਦੀ ਅਮਨ ਆਰਥਿਕ ਮਦਦ ਵੀ ਕਰਦਾ ਸੀ।
ਅੱਤਵਾਦੀ ਵਲੋਂ ਆਤਮ ਸਮਰਪਣ, ਕਿਹਾ-ਅੱਤਵਾਦ 'ਧੋਖਾ', ਜਿਊਂਣ ਦਾ ਇਕ ਹੋਰ ਮੌਕਾ ਮਿਲਿਆ
NEXT STORY