ਗ੍ਰੇਟਰ ਨੋਇਡਾ— ਰਾਸ਼ਟਰੀ ਰਾਜਧਾਨੀ ਦਿੱਲੀ ਨਾਲ ਲੱਗਦੇ ਗ੍ਰੇਟਰ ਨੋਇਡਾ ਦ ਇਕ ਸੋਸਾਇਟੀ 'ਚ ਚੀਨੀ ਨਾਗਰਿਕ ਨੇ ਕੋਰੋਨਾ ਵਾਇਰਸ ਦੀ ਲਪੇਟ 'ਚ ਆਉਣ ਦੇ ਸ਼ੱਕ ਕਾਰਨ ਖੁਦ ਨੂੰ ਫਲੈਟ 'ਚ ਬੰਦ ਕਰ ਲਿਆ। ਇਸ ਦਾ ਕਾਰਨ ਸਿਹਤ ਵਿਭਾਗ ਨੂੰ ਦਿੱਤਾ ਗਿਆ ਪਰ ਕਈ ਘੰਟੇ ਬਾਅਦ ਵੀ ਸਿਹਤ ਵਿਭਾਗ ਦੀ ਟੀਮ ਉੱਥੇ ਨਹੀਂ ਪਹੁੰਚੀ। ਇਸ ਖਬਰ ਦੇ ਸਾਹਮਣੇ ਆਉਂਦੇ ਹੀ ਸੋਸਾਇਟੀ ਦੇ ਲੋਕ ਵੀ ਜਮ੍ਹਾ ਹੋ ਗਏ। ਦੱਸਿਆ ਜਾ ਰਿਹਾ ਹੈ ਕਿ ਇਹ ਚੀਨੀ ਨਾਗਰਿਕਤ ਓਪੋ ਕੰਪਨੀ ਦਾ ਅਧਿਕਾਰੀ ਹੈ। ਇਹ ਮਾਮਲਾ ਗ੍ਰੇਟਰ ਨੋਇਡਾ ਦੇ ਬੀਟਾ-2 ਥਾਣੇ ਇਲਾਕੇ ਦਾ ਹੈ।
ਦੱਸਣਯੋਗ ਹੈ ਕਿ ਚੀਨ ਦੇ ਵੁਹਾਨ ਸ਼ਹਿਰ ਤੋਂ ਫੈਲੇ ਕੋਰੋਨਾ ਵਾਇਰਸ ਨੇ ਭਾਰਤ 'ਚ ਵੀ ਪੈਰ ਪਸਾਰਨੇ ਸ਼ੁਰੂ ਕਰ ਦਿੱਤੇ ਹਨ। ਹੁਣ ਤੱਕ ਭਾਰਤ 'ਚ 29 ਕੋਰੋਨਾ ਵਾਇਰਸ ਦੇ ਮਾਮਲੇ ਸਾਹਮਣੇ ਆ ਚੁਕੇ ਹਨ। ਹਾਲਾਂਕਿ ਕੋਰੋਨਾ ਵਾਇਰਸ ਨੂੰ ਲੈ ਕੇ ਸਰਕਾਰ ਅਲਰਟ ਹੈ। ਏਅਰਪੋਰਟ 'ਤੇ ਮੁਸਾਫ਼ਰਾਂ ਦੀ ਸਕ੍ਰੀਨਿੰਗ ਕੀਤੀ ਜਾ ਰਹੀ ਹੈ ਅਤੇ ਲੋਕਾਂ ਨੂੰ ਕੋਰੋਨਾ ਵਾਇਰਸ ਨੂੰ ਲੈ ਕੇ ਜਾਗਰੂਕ ਕੀਤਾ ਜਾ ਰਿਹਾ ਹੈ। ਇਨ੍ਹਾਂ ਸਭ ਦੇ ਬਾਵਜੂਦ ਹਿੰਦੁਸਤਾਨ ਦੇ ਕਈ ਸ਼ਹਿਰਾਂ 'ਚ ਹਰ ਰੋਜ਼ ਕੋਰੋਨਾ ਵਾਇਰਸ ਦੇ ਮਾਮਲਿਆਂ ਦੀ ਪੁਸ਼ਟੀ ਹੋ ਰਹੀ ਹੈ।
ਕੇਂਦਰ ਸਰਕਾਰ ਪਹਿਲੇ ਪੜਾਅ 'ਚ ਵਾਇਰਸ ਦੀ ਟੈਸਟਿੰਗ ਲਈ 15 ਲੈਬ ਬਣਾ ਚੁਕੀ ਹੈ, ਜਦੋਂ ਕਿ 19 ਹੋਰ ਲੈਬ ਬਣਾਉਣ ਦੀ ਤਿਆਰੀ ਹੈ। ਹਰ ਰਾਜ ਦੇ ਹਸਪਤਾਲਾਂ 'ਚ ਆਈਸੋਲੇਸ਼ਨ ਵਾਰਡ ਦਾ ਇੰਤਜ਼ਾਮ ਕੀਤਾ ਜਾ ਰਿਹਾ ਹੈ। ਰੈਪਿਡ ਐਕਸ਼ਨ ਟਾਸ ਫੋਰਸ ਵੀ ਬਣਾਈ ਗਈ ਹੈ। ਵੱਖ-ਵੱਖ ਏਅਰਪੋਰਟ 'ਤੇ ਲੋਕਾਂ ਦੀ ਸਕ੍ਰੀਨਿੰਗ ਕੀਤੀ ਜਾ ਰਹੀ ਹੈ। ਹੁਣ ਭਾਰਤ ਆਉਣ ਵਾਲੀ ਸਾਰੇ ਕੌਮਾਂਤਰੀ ਜਹਾਜ਼ਾਂ ਦੇ ਯਾਤਰੀਆਂ ਦੀ ਸਕ੍ਰੀਨਿੰਗ ਕੀਤੀ ਜਾਵੇਗੀ, ਜਦੋਂ ਕਿ ਹਾਲੇ ਤੱਕ ਸਿਰਫ਼ 14 ਦੇਸ਼ਾਂ ਤੋਂ ਆਏ ਮੁਸਾਫ਼ਰਾਂ ਦੀ ਜਾਂਚ ਹੁੰਦੀ ਸੀ।
ਵੋਟਰ ਕਾਰਡ 'ਤੇ ਲਗਾਈ ਕੁੱਤੇ ਦੀ ਫੋਟੋ, ਚੋਣ ਕਮਿਸ਼ਨ 'ਤੇ ਕੇਸ ਕਰੇਗਾ ਪੀੜਤ ਸ਼ਖਸ
NEXT STORY