ਨੈਸ਼ਨਲ ਡੈਸਕ- ਉੱਤਰ ਪ੍ਰਦੇਸ਼ ਦੇ ਅਮਰੋਹਾ ਜ਼ਿਲ੍ਹੇ ਤੋਂ ਇਕ ਦਿਲ ਦਹਿਲਾ ਦੇਣ ਵਾਲੀ ਖ਼ਬਰ ਸਾਹਮਣੇ ਆਈ ਹੈ। 42 ਸਾਲਾ ਲਾੜੇ ਦੀ ਨਿਕਾਹ ਤੋਂ ਕੁਝ ਹੀ ਘੰਟਿਆਂ ਬਾਅਦ ਦਿਲ ਦਾ ਦੌਰਾ ਪੈਣ ਨਾਲ ਮੌਤ ਹੋ ਗਈ। ਸ਼ਨੀਵਾਰ ਰਾਤ ਉਸ ਦਾ ਨਿਕਾਹ ਹੋਇਆ ਸੀ ਅਤੇ ਐਤਵਾਰ ਸਵੇਰੇ ਉਸ ਦਾ ਦਾਵਤ-ਏ-ਵਲੀਮਾ (ਰਿਸੈਪਸ਼ਨ) ਹੋਣਾ ਸੀ, ਪਰ ਖੁਸ਼ੀਆਂ ਦੇ ਮੌਕੇ ‘ਤੇ ਘਰ 'ਚ ਮਾਤਮ ਛਾ ਗਿਆ।
ਇਹ ਵੀ ਪੜ੍ਹੋ : 5 ਕਰੋੜ ਦੀ ਜਾਇਦਾਦ ਛੱਡ ਸੰਨਿਆਸੀ ਬਣ ਗਿਆ ਪੂਰਾ ਪਰਿਵਾਰ, ਤਿਆਗ ਦਿੱਤਾ ਸੰਸਾਰਿਕ ਮੋਹ
ਨਿਕਾਹ ਦੇ ਕੁਝ ਘੰਟਿਆਂ ਬਾਅਦ ਤੋੜ ਦਿੱਤਾ ਦਮ
ਮਿਲੀ ਜਾਣਕਾਰੀ ਅਨੁਸਾਰ, ਅਮਰੋਹਾ ਦੇ ਮੋਹੱਲਾ ਨੌਗਜ਼ਾ ਦੇ ਰਹਿਣ ਵਾਲੇ ਪਰਵੇਜ਼ ਆਲਮ ਉਰਫ਼ ਗੁੱਡੂ (ਉਮਰ 42 ਸਾਲ) ਦੀ ਸ਼ਨੀਵਾਰ ਰਾਤ ਮੋਹੱਲਾ ਨਲ ਨਵੀਂ ਬਸਤੀ 'ਚ ਸਾਇਮਾ ਕਾਦਰੀ ਨਾਲ ਨਿਕਾਹ ਹੋਇਆ ਸੀ। ਕਾਜ਼ੀ ਨੇ ਨਿਕਾਹ ਪੜ੍ਹਵਾਇਆ, ਦੋਵਾਂ ਨੇ “ਕਬੂਲ ਹੈ” ਕਿਹਾ ਅਤੇ ਲਾੜਾ ਰਾਤ ਇਕ ਵਜੇ ਲਾੜੀ ਨੂੰ ਵਿਦਾ ਕਰਵਾ ਕੇ ਘਰ ਆ ਗਿਆ। ਘਰ ‘ਚ ਨਿਕਾਹ ਮਗਰੋਂ ਦੀਆਂ ਰਸਮਾਂ ਚੱਲ ਰਹੀਆਂ ਸਨ, ਸਭ ਖੁਸ਼ ਸਨ। ਪਰ ਐਤਵਾਰ ਸਵੇਰੇ ਲਗਭਗ ਚਾਰ ਵਜੇ ਪਰਵੇਜ਼ ਨੂੰ ਅਚਾਨਕ ਛਾਤੀ 'ਚ ਤੇਜ਼ ਦਰਦ ਅਤੇ ਘਬਰਾਹਟ ਹੋਈ। ਉਸ ਨੇ ਘਰਵਾਲਿਆਂ ਨੂੰ ਦੱਸਿਆ, ਪਰ ਇਸ ਤੋਂ ਪਹਿਲਾਂ ਕਿ ਉਹ ਕੁਝ ਕਰ ਸਕਦੇ, ਪਰਵੇਜ਼ ਬੇਹੋਸ਼ ਹੋ ਕੇ ਡਿੱਗ ਪਿਆ। ਘਰਵਾਲੇ ਤੁਰੰਤ ਉਸ ਨੂੰ ਹਸਪਤਾਲ ਲੈ ਗਏ, ਜਿੱਥੇ ਡਾਕਟਰਾਂ ਨੇ ਜਾਂਚ ਮਗਰੋਂ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਖ਼ਬਰ ਸੁਣ ਕੇ ਲਾੜੀ ਸਾਇਮਾ ਬੇਹੋਸ਼ ਹੋ ਗਈ।
ਇਹ ਵੀ ਪੜ੍ਹੋ : ਜਾਣੋ ਇਕ ਲੀਟਰ Petrol-Diesel 'ਤੇ ਕਿੰਨਾ ਕਮਾ ਲੈਂਦਾ ਹੈ ਪੈਟਰੋਲ ਪੰਪ ਦਾ ਮਾਲਕ?
ਦਿਲ ਦੇ ਦੌਰੇ ਨਾਲ ਮੌਤ, ਕੋਈ ਬੀਮਾਰੀ ਨਹੀਂ ਸੀ
ਮੋਹੱਲੇ ਦੇ ਵਾਰਡ ਸਭਾਸਦ ਮੁਹੰਮਦ ਸ਼ਹਿਜ਼ਾਦ ਨੇ ਦੱਸਿਆ ਕਿ ਪਰਵੇਜ਼ ਨੂੰ ਕੋਈ ਬੀਮਾਰੀ ਨਹੀਂ ਸੀ, ਉਹ ਪੂਰੀ ਤਰ੍ਹਾਂ ਤੰਦਰੁਸਤ ਸਨ। ਮੰਨਿਆ ਜਾ ਰਿਹਾ ਹੈ ਕਿ ਅਚਾਨਕ ਦਿਲ ਦਾ ਦੌਰਾ ਪੈਣ ਨਾਲ ਉਸ ਦੀ ਮੌਤ ਹੋਈ। ਪਰਵੇਜ਼ ਦੀ ਜਾਮਾ ਮਸਜਿਦ ਰੋਡ ‘ਤੇ ਕਿਤਾਬਾਂ ਦੀ ਦੁਕਾਨ ਸੀ ਜਿੱਥੇ ਉਹ ਆਪਣੇ ਦੋ ਭਰਾਵਾਂ ਪੱਪੂ ਅਤੇ ਅਸਲਮ ਦੇ ਨਾਲ ਬੈਠਦਾ ਸੀ। ਮਾਤਾ-ਪਿਤਾ ਦੀ ਮੌਤ ਕਾਰਨ ਉਸ ਦੀ ਵਿਆਹ ਦੇਰ ਨਾਲ ਹੋਇਆ ਸੀ। ਐਤਵਾਰ ਨੂੰ ਜਿੱਥੇ ਦਾਵਤ-ਏ-ਵਲੀਮਾ ਦੀ ਤਿਆਰੀ ਸੀ, ਉੱਥੇ ਦੁਖ ਦਾ ਮਾਹੌਲ ਬਣ ਗਿਆ। ਪਰਵੇਜ਼ ਨੂੰ ਹੰਝੂਆਂ 'ਚ ਸਪੁਰਦ-ਏ-ਖਾਕ ਕਰ ਦਿੱਤਾ ਗਿਆ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਕਰ ਲਓ ਗਰਮ ਕੱਪੜਿਆਂ ਦੀ ਤਿਆਰੀ! ਸ਼੍ਰੀਨਗਰ 'ਚ ਸਿਫਰ ਤੋਂ ਹੇਠਾਂ ਡਿੱਗਿਆ ਪਾਰਾ
NEXT STORY