ਮੁਹਾਲੀ : ਪੰਜਾਬ ਦੇ ਮੁਹਾਲੀ 'ਚ ਮਸ਼ਹੂਰ ਸਿੰਗਰਾਂ ਦੀ ਲੜਾਈ ਹੋਣ ਦੀ ਖਬਰ ਸਾਹਮਣੇ ਆਈ ਹੈ। ਸੂਤਰਾਂ ਦੇ ਹਵਾਲੇ ਤੋਂ ਪਤਾ ਲੱਗਿਆ ਹੈ ਕਿ ਗਾਇਕ ਪ੍ਰਿੰਸ ਰੰਧਾਵਾ ਅਤੇ ਪ੍ਰਤਾਪ ਰੰਧਾਵਾ 'ਚ ਬਹਿਸ ਮਗਰੋਂ ਲੜਾਈ ਹੋ ਗਈ। ਇਸ ਦੌਰਾਨ ਗੋਲੀ ਚੱਲਣ ਦੀ ਜਾਣਕਾਰੀ ਸਾਹਮਣੇ ਆਈ ਹੈ।

ਸੂਤਰਾਂ ਅਨੁਸਾਰ ਇਹ ਮਾਮਲਾ ਫੇਜ਼ 11 ਬੇਸਟੇਕ ਮਾਲ ਦੇ ਨੇੜੇ ਦਾ ਦੱਸਿਆ ਜਾ ਰਿਹਾ ਹੈ। ਇਸ ਘਟਨਾ ਦੀ ਇਕ ਵੀਡੀਓ ਵੀ ਵਾਇਰਲ ਹੋਈ ਦੱਸੀ ਜਾ ਰਹੀ ਹੈ। ਸੂਤਰਾਂ ਮੁਤਾਬਕ ਪੰਜਾਬੀ ਸਿੰਗਰ ਪ੍ਰਿੰਸ ਰੰਧਾਵਾ ਤੇ ਪ੍ਰਤਾਪ ਰੰਧਾਵਾ ਵਿਚਾਲੇ ਰੋਡ ਰੇਜ ਤੋਂ ਬਾਅਦ ਲੜਾਈ ਹੋ ਗਈ। ਪਤਾ ਲੱਗਿਆ ਹੈ ਕਿ ਪ੍ਰਤਾਪ ਰੰਧਾਵਾ ਆਪਣੀ ਕਾਰ ਵਿਚ ਪਰਿਵਾਰ ਦੇ ਨਾਲ ਮੂਵੀ ਦੇਖ ਕੇ ਨਿਕਲੇ ਸਨ। ਉਥੇ ਪ੍ਰਿੰਸ ਰੰਧਾਵਾ ਸੜਕ ਪਾਰ ਕਰ ਰਹੇ ਸਨ। ਇਸ ਦੌਰਾਨ ਅਚਾਨਕ ਕਾਰ ਪ੍ਰਿੰਸ ਰੰਧਾਵਾ ਨੂੰ ਟੱਚ ਕਰ ਗਈ, ਜਿਸ ਤੋਂ ਬਾਅਦ ਇਹ ਸਾਰਾ ਵਿਵਾਦ ਹੋ ਗਿਆ।

ਸੂਤਰਾਂ ਮੁਤਾਬਕ ਘਟਨਾ ਤੋਂ ਬਾਅਦ ਦੋਵਾਂ ਧਿਰਾਂ ਨੇ ਆਪਣੇ ਸਾਥੀ ਸੱਦ ਲਏ। ਕਿਹਾ ਜਾ ਰਿਹਾ ਹੈ ਕਿ ਪ੍ਰਿੰਸ ਰੰਧਾਵਾ ਵੱਲੋਂ ਇਸ ਦੌਰਾਨ ਫਾਇਰਿੰਗ ਕੀਤੀ ਗਈ। ਘਟਨਾ ਤੋਂ ਬਾਅਦ ਪ੍ਰਿੰਸ ਨੂੰ ਉਥੇ ਮੌਜੂਦ ਲੋਕਾਂ ਨੇ ਘੇਰ ਲਿਆ।

ਘਟਨਾ ਤੋਂ ਬਾਅਦ ਮੌਕੇ ਉੱਕੇ ਪੁਲਸ ਨੂੰ ਸੱਦਿਆ ਗਿਆ। ਘਟਨਾ ਦੀ ਇਕ ਵੀਡੀਓ ਵੀ ਸੋਸ਼ਲ ਮੀਡੀਆ ਉੱਤੇ ਵਾਇਰਲ ਹੋ ਰਹੀ ਹੈ। ਹਾਲਾਂਕਿ ਇਸ ਦੌਰਾਨ ਇਹ ਘਟਨਾ 25 ਅਕਤੂਬਰ ਦੀ ਦੱਸੀ ਜਾ ਰਹੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਪੰਜਾਬ ਕੈਬਨਿਟ ਦੀ ਮੀਟਿੰਗ ਭਲਕੇ ਤੇ ਰਾਸ਼ਟਰਪਤੀ ਨੂੰ ਮਿਲੇ CM ਮਾਨ, ਪੜ੍ਹੋ TOP-10 ਖ਼ਬਰਾਂ
NEXT STORY